ਪਲੇ ਵੇ ਮਾਡਲ ਸਕੂਲ ਵਿੱਚ ਮੰਡਿਆਲ ਹਸਪਤਾਲ ਨੇ ਲਗਾਇਆ ਡੈਂਟਲ ਚੈਕਅੱਪ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਅੱਜ ਪਲੇ ਵੇ ਮਾਡਲ ਸਕੂਲ ਹੁਸ਼ਿਆਰਪੁਰ ਵਿਖੇ ਮੰਡਿਆਲ ਡੈਂਟਲ ਹਸਪਤਾਲ ਵਲੋਂ ਇੱਕ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਇੱਕ ਜਾਗਰੂਕਤਾ ਅਤੇ ਡੈਂਟਲ ਚੈੱਕਅੱਪ ਕੈਂਪ ਲਾਇਆ ਗਿਆ। ਡਾ. ਜੇ.ਐਸ ਮੰਡਿਆਲ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਦੰਦਾਂ ਦੀਆਂ ਬੀਮਾਰੀਆਂ ਤੇ ਓਹਨਾਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਓਹਨੂੰ ਬਚਿਆਂ ਨੂੰ ਮਿਠੀਆਂ ਤੇ ਦੰਦਾਂ ਨੂੰ ਚਿਪਕਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਤੇ ਸੰਤੁਲਿਤ ਭੋਜਨ ਖਾਣ ਦੀ ਸਲਾਹ ਦਿੱਤੀ।

Advertisements

ਇਸ ਮੌਕੇ ਡਾ. ਦੀਕਸ਼ਾ ਨੇ ਮਾਡਲ ਦੀ ਸਹਾਇਤਾ ਨਾਲ ਦੰਦਾਂ ਨੂੰ ਬਰੱਸ਼ ਕਰਨ ਦੇ ਸਹੀ ਢੰਗ ਤਰੀਕੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਰੁਸ਼ ਕਰਨ ਦੀ ਸਲਾਹ ਦਿੱਤੀ। ਇਸ ਕੈਂਪ ਵਿੱਚ 310 ਵਿਦਿਆਰਥੀਆਂ ਦੇ ਦੰਦਾਂ ਦਾ ਚੈੱਕ ਅੱਪ ਕੀਤਾ ਗਿਆ ਤੇ ਜ਼ਰੂਰਤਮੰਦ ਬੱਚਿਆਂ ਨੂੰ ਇਲਾਜ ਲਈ ਬੁਲਾਇਆ ਗਿਆ। ਸਰਕਾਰੀ ਐਲੀਮੈਂਟਰੀ ਸਕੂਲ ਐਸ ਟਾਟਰਾ ਨੇ ਡਾ.  ਮੰਡਿਆਲ ਤੇ ਟੀਮ ਦਾ ਧੰਨਵਾਦ ਕੀਤਾ ਤੇ ਬੱਚਿਆਂ ਨੂੰ  ਡਾਕਟਰੀ ਟੀਮ ਵੱਲੋਂ ਸੁਝਾਏ ਗਏ ਨੁਕਤਿਆਂ ਤੇ ਗੌਰ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਆਮ ਸਿਹਤ ਦੇ ਨਾਲ-ਨਾਲ ਦੰਦ ਵੀ ਤੰਦਰੁਸਤ ਰਹਿ ਸਕਣ।

LEAVE A REPLY

Please enter your comment!
Please enter your name here