ਸਿਟਰਸ ਅਸਟੇਟ ਭੂੰਗਾ ਵਿਖੇ ਕਿੰਨੂ ਦੇ ਮੰਡੀਕਰਨ ਲਈ ਐਫ.ਪੀ.ਓ. ਦਾ ਗਠਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਖੁਦ ਮੰਡੀਕਰਨ ਲਈ ਪੰਜਾਬ ਸਰਕਾਰ ਵਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਬਾਗਬਾਨੀ ਹੁਸ਼ਿਆਰਪੁਰ ਡਾ. ਅਵਤਾਰ ਸਿੰਘ ਦੀ ਅਗਵਾਈ ਹੇਠ ਸਿਟਰਸ ਅਸਟੇਟ ਭੂੰਗਾ (ਹਰਿਆਣਾ) ਵਿਖੇ ਕਿਨੂੰ ਫਲ ਦੇ ਮੰਡੀਕਰਨ ਸਬੰਧੀ ਇਕ ਐਫ.ਪੀ.ਓ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸਿਟਰਸ ਅਸਟੇਟ ਹੁਸ਼ਿਆਰਪੁਰ ਅਤੇ ਸਿਟਰਸ ਅਸਟੇਟ ਭੂੰਗਾ (ਹਰਿਆਣਾ) ਦੇ ਮੈਂਬਰਾਂ ਨੇ ਭਾਗ ਲਿਆ।

Advertisements

ਇਸ ਸਮੇਂ ਡਾ. ਅਵਤਾਰ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਨੇ ਕਿਹਾ ਕਿ ਬਾਗਬਾਨਾਂ ਨੂੰ ਇੱਕਠੇ ਹੋ ਕੇ ਖੁਦ ਮੰਡੀਕਰਨ ਕਰਨਾ ਚਾਹੀਦਾ ਹੈ, ਜਿਸ ਨਾਲ ਵੱਧ ਆਮਦਨ ਲੈ ਸਕਦੇ ਹਨ ਅਤੇ ਖਰਚਾ ਘੱਟਦਾ ਹੈ। ਮੀਟਿੰਗ ਵਿੱਚ ਕੋਆਰਡੀਨੇਡਰ ਐਫ.ਪੀ.ਓ ਤਰਲੋਚਨ ਸਿੰਘ ਨੇ ਐਫ.ਪੀ.ਓ ਬਣਾਉਣ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਢਿੱਲੋਂ, ਹਰਮਨ ਸਿੰਘ ਰੰਧਾਵਾ, ਬਲਜੀਤ ਸਿੰਘ (ਧਰਮਕੋਟ), ਜਸਵਿੰਦਰ ਸਿੰਘ (ਦਾਰਾਪੁਰ), ਸਤਵੀਰ ਸਿੰਘ, ਰਵਿੰਦਰ ਸਿੰਘ ਥਿਆੜਾ, ਅਵਨਿੰਦਰ ਸਿੰਘ, ਹਰਜੀਤ ਸਿੰਘ, ਪ੍ਰਿਅੰਕਾ, ਹਰਪਾਲ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਸਿਟਰਸ ਅਸਟੇਟ ਭੂੰਗਾ, ਡਾ. ਮੁਖਤਿਆਰ ਸਿੰਘ, ਡਾ. ਜਸਪਾਲ ਸਿੰਘ ਅਤੇ ਡਾ. ਤ੍ਰਿਪਤ ਕੁਮਾਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here