ਤਹਿਬਜਾਰੀ ਟੀਮ ਨੇ ਨਿਗਮ ਦੀ ਥਾਂ ਤੇ ਇੱਟਾਂ ਰੱਖਣ ਵਾਲੇ ਲੋਕਾਂ ਦੇ ਕੱਟੇ 3 ਚਲਾਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਮਾਨ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਬਜੇ ਵਿੱਚ ਲੈਣ ਦੀ ਚਲਾਈ ਜਾ ਰਹੀ ਮੁਹਿਮ ਤਹਿਤ ਸੁਪਰਡੈਂਟ ਸੁਆਮੀ ਸਿੰਘ ਦੀ ਅਗਵਾਈ ਹੇਠ ਤਹਿਬਜਾਰੀ ਟੀਮ ਜਿਸ ਵਿੱਚ ਅਮਿਤ ਆਦੀਆ, ਗਣੇਸ਼, ਸੋਰਵ ਟਾਡਾਂ, ਅਮਨਦੀਪ ਸੈਣੀ, ਸੰਜੀਵ ਸੋਨੀ, ਬਲਵਿੰਦਰ ਗਾਂਧੀ, ਪੁਨੀਤ ਅਤੇ ਪ੍ਰਦੀਪ ਕੁਮਾਰ ਸ਼ਾਮਲ ਸਨ, ਨੇ ਸ਼ਹਿਰ ਦੇ ਵੱਖ—ਵੱਖ ਬਜ਼ਾਰਾਂ  ਬੱਸ ਸਟੈਂਡ ਰੋਡ, ਪ੍ਰਭਾਤ ਚੌਂਕ, ਸੁਤਹਿਰੀ ਰੋਡ, ਮਾਲ ਰੋਡ, ਚੋਅ—ਬੰਨ ਰੋਡ ਅਤੇ ਰੋਸ਼ਨ ਰੋਡ ਦਾ ਦੌਰਾ ਕੀਤਾ ਅਤੇ ਦੁਕਾਨਦਾਰਾਂ ਵੱਲੋਂ ਨਗਰ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ ਨੂੰ ਕਬਜੇ ਵਿੱਚ ਲਿਆ ਅਤੇ ਦੁਕਾਨਦਾਰਾਂ ਨੂੰੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਿੱਚ ਟਰੈਫਿਕ ਸੱਮਸਿਆ ਦੇ ਹਲ ਲਈ ਆਪਣਾ ਯੋਗਦਾਨ ਪਾਉਣ ਅਤੇ ਦੁਕਾਨਾਂ ਦਾ ਸਮਾਨ ਦੁਕਾਨਾਂ ਦੇ ਅੰਦਰ ਹੀ ਲਗਾਉਣ। ਇਸ ਮੌਕੇ ਤੇ ਉਹਨਾਂ ਨੇ ਜੱਸਾ ਸਿੰਘ ਰਾਮਗੜੀਆ ਚੌਂਕ ਦੇ ਨਜ਼ਦੀਕ ਨਗਰ ਨਿਗਮ ਦੀ ਜਗਾ ਤੇ ਇੱਟਾਂ ਰਖੱਣ ਵਾਲੇ  ਲੋਕਾਂ ਦੇ 3 ਚਲਾਣ ਕੱਟੇ ਗਏ।

Advertisements

LEAVE A REPLY

Please enter your comment!
Please enter your name here