ਨਿਗਮ ਦਫ਼ਤਰ ਦੇ ਸਮੂਹ ਸਟਾਫ਼ ਨੂੰ ਈ-ਆਫ਼ਿਸ ਸਾਫ਼ਟਵੇਅਰ ਸਬੰਧੀ ਦਿੱਤੀ ਜਾਣਕਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਦੀ ਹਦੂਦ ਅੰਦਰ ਦਫ਼ਤਰੀ ਕੰਮ-ਕਾਜ ਨੂੰ ਕੰਪਿਊਟਰਾਈਜ਼ ਕਰਨ ਲਈ ਜ਼ਿਲਾ ਇਨਫ਼ਾਰਮੇਟਿਕ ਦਫ਼ਤਰ ਵੱਲੋਂ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਖੇ ਟ੍ਰੇਨਿੰਗ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ, ਐਸ.ਈ ਰਣਜੀਤ ਸਿੰਘ, ਐਕਸ.ਈ.ਐਨ ਨਰੇਸ਼ ਬੱਤਾ, ਸਮੂਹ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹੋਏ. ਜਿਲਾ ਇਨਫ਼ਾਰਮੇਟਿਕ ਅਫ਼ਸਰ ਪ੍ਰਦੀਪ ਕੁਮਾਰ ਅਤੇ ਸਹਾਇਕ ਪ੍ਰੋਗ੍ਰਾਮ ਅਫ਼ਸਰ ਹਰਪ੍ਰੀਤ ਕੌਰ ਨੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਨੂੰ ਦਫ਼ਤਰ ਦਾ ਕੰਮ ਕਾਜ ਆਨਲਾਈਨ ਕਰਨ ਸਬੰਧੀ ਵਿਸ਼ੇਸ਼ ਟ੍ਰੇਨਿੰਗ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਫ਼ਾਈਲਾਂ ਮੈਨੁਅਲੀ ਹੈਂਡਲ ਕੀਤੀਆਂ ਜਾਂਦੀਆਂ ਹਨ. ਨਗਰ ਨਿਗਮ ਨੂੰ ਪੇਪਰ-ਲੈਸ ਆਫ਼ਿਸ ਬਨਾਉਣ ਲਈ ਈ-ਆਫ਼ੀਸ ਸਾਫ਼ਟਵੇਅਰ ਰਾਹੀਂ ਸਾਰੀਆਂ ਫ਼ਾਈਲਾਂ ਡੀਲ ਕੀਤੀਆਂ ਜਾਣਗੀਆਂ।
ਕਮਿਸ਼ਨਰ ਨਗਰ ਨਿਗਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ-ਆਫ਼ੀਸ ਨੂੰ ਸ਼ੁਰੂ ਕਰਨ ਲਈ ਨਗਰ ਨਿਗਮ ਦੀਆਂ ਲਗਭਗ ਸਾਰੀਆਂ ਬ੍ਰਾਂਚਾਂ ਵਿੱਚ ਕੰਪਿਊਟਰ, ਸਕੈਨਰ ਅਤੇ ਪ੍ਰਿੰਟਰ ਉਪਲੱਬਧ ਕਰਵਾ ਦਿੱਤੇ ਗਏ ਹਨ।  ਈ-ਆਫ਼ਿਸ ਨੂੰ ਨਗਰ ਨਿਗਮ ਵਿੱਚ ਫੇਸ-ਵਾਈਜ਼ ਸ਼ੁਰੂ ਕੀਤਾ ਜਾਵੇਗਾ, ਇਸ ਦੇ ਸ਼ੁਰੂ ਹੋਣ ਨਾਲ ਸਾਰੀਆਂ ਬ੍ਰਾਂਚਾਂ ਵਿੱਚ ਫ਼ਾਈਲਾਂ ਕੰਪਿਊਟਰ ਰਾਹੀਂ ਹੀ ਹੈਂਡਲ ਕੀਤੀਆਂ ਜਾਣਗੀਆਂ। ਜਿਸ ਨਾਲ ਫ਼ਾਈਲਾਂ ਦੀ ਮੂਵਮੈਂਟ ਵੀ ਮੌਨੀਟਰ ਕੀਤੀ ਜਾ ਸਕੇਗੀ ਅਤੇ ਇਸ ਨਾਲ ਦਫ਼ਤਰ ਦੇ ਕੰਮ ਕਾਜ  ਵਿੱਚ ਪਾਰਦਰਸ਼ਿਤਾ ਆਵੇਗੀ ਅਤੇ ਕਾਗਜ਼ੀ ਕੰਮ ਘਟੇਗਾ।
ਇਸ ਬਾਰੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਈ-ਆਫ਼ਿਸ ਨੂੰ ਜਲਦੀ ਸਿੱਖਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ. ਉਹਨਾਂ ਹੋਰ ਦੱਸਿਆ ਕਿ ਬਿਲਡਿੰਗ ਬ੍ਰਾਂਚ, ਇੰਜੀਨੀਅਰਿੰਗ ਬ੍ਰਾਂਚ, ਤਹਿਬਾਜ਼ਾਰੀ ਅਤੇ ਸੈਨਟਰੀ ਬ੍ਰਾਂਚ ਵਿੱਚ ਈ-ਆਫ਼ਿਸ ਚਾਲੂ ਕਰ ਦਿੱਤੇ ਗਏ ਹਨ. ਉਹਨਾਂ ਦੱਸਿਆ ਕਿ ਨਗਰ ਨਿਗਮ ਦੇ ਸਟਾਫ਼ ਦੇ ਆਈ.ਡੀ ਬਣ ਚੁੱਕੇ ਹਨ, ਟ੍ਰੇਨਿੰਗ ਦੀ ਕਾਰਵਾਈ ਚੱਲ ਰਹੀ ਹੈ. ਈ-ਆਫ਼ਿਸ ਦੇ ਸਰਵਰ ਲਈ ਐਨ.ਆਈ.ਸੀ ਨੂੰ ਜਗਾ ਦਿੱਤੀ ਗਈ ਹੈ। ਜਿਵੇਂ ਹੀ ਈ-ਆਫ਼ਿਸ ਬਾਰੇ ਐਨ.ਆਈ.ਸੀ ਤੋਂ ਕਲੀਅਰੈਂਸ ਮਿਲੇਗੀ, ਇਸਨੂੰ ਨਗਰ ਨਿਗਮ ਵਿਖੇ ਸ਼ੁਰੂ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here