ਅਜਾਦ ਕਿਸਾਨ ਕਮੇਟੀ ਦੋਆਬਾ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪੁਰਹੀਰਾਂ ਬਾਈਪਾਸ ਵਿਖੇ ਲਗਾਇਆ ਧਰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀ ਭਾਰਤ ਬੰਦ ਦੀ ਕਾਲ ਨੂੰ ਮੁੱਖ ਰੱਖਦੇ ਹੋਏ ਅਜਾਦ ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਵਲੋਂ ਬਾਕੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪੁਰ ਹੀਰਾਂ ਬਾਈਪਾਸ ਫਗਵਾੜਾ ਚੌਂਕ ਵਿਖੇ ਧਰਨਾ ਲਗਾਇਆ ਗਿਆ। ਇਸ ਧਰਨੇ ਦੀ ਸ਼ੁਰੂਆਤ ਸਵੇਰੇ 6 ਵਜੇ ਸ਼ੁਰੂ ਕੀਤੀ ਗਈ । ਪੁਰ ਹੀਰਾਂ ਚੌਂਕ ਵਿਚ ਕਿਸਾਨਾਂ ਨੇ ਚੌਂਕ ਦੇ ਚਾਰੇ ਪਾਸੇ ਆਪਣੀਆਂ ਟਰੈਕਟਰ ਟਰਾਲੀਆਂ ਲਗਾ ਕੇ ਰਸਤੇ ਜਾਮ ਕੀਤੇ ਗਏ । ਇਸ ਚੌਂਕ ਵਿਚ ਅੱਜ ਦੇ ਭਾਰਤ ਬੰਦ ਦੀ ਪਰਧਾਨਗੀ ਸ. ਹਰਪਾਲ ਸਿੰਘ ਸੰਘਾ ਪਰਧਾਨ ਅਜਾਦ ਕਿਸਾਨ ਕਮੇਟੀ ਦੋਆਬਾ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀ ਕਮੇਟੀ ਦੇ ਝੁਜਾਰੂ ਮੈਂਬਰ ਹਨ ਨੇ ਕੀਤੀ।

Advertisements

ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਕਿਸਾਨਾਂ ਨੇ ਅਤੇ ਬੁਲਾਰਿਆਂ ਨੇ ਤਿੰਨ ਕਾਲੇ ਕਨੂੰਨਾਂ ਨੂੰ ਅਤੇ ਐਮ ਐਸ ਪੀ ਤੇ ਸਮਰਥਨ ਮੁੱਲ ਲਾਗੂ ਨਹੀਂ ਹੁੰਦਾ ਉਦੋਂ ਤੱਕ ਇਹ ਸੰਘਰਸ਼ ਇਸੀ ਤਰ੍ਹਾਂ ਸ਼ਾਂਤੀ ਪੂਰਨ ਚਲਦਾ ਰਹੇਗਾ। ਇਸ ਮੌਕੇ ਤੇ ਹਰਪਾਲ ਸਿੰਘ ਸੰਘਾ ਨੇ ਕਿਸਾਨਾਂ ਨੂੰ ਇਹ ਵੀ ਜਾਣੂ ਕਰਵਾਇਆ ਕਿ ਜੋ ਗੁਜਰਾਤ ਦੇ ਅਡਾਨੀ ਦੇ ਪੋਰਟ ਤੋਂ ਕੁਇੰਟਲਾਂ ਵਿਚ ਚਿੱਟਾ ਬਰਾਮਦ ਹੋਇਆ ਹੈ ਇਹ ਇਕ ਦਿਨ ਪੰਜਾਬ ਵਿੱਚ ਹੀ ਆ ਕੇ ਵਿਕਣਾ ਹੈ। ਜਿਸ ਨਾਲ ਨੌਜਵਾਨਾਂ ਦੀ ਜਿੰਦਗੀ ਨੂੰ ਖਤਮ ਕਰਨ ਦੀ ਚਾਲ ਹੈ। ਇਹ ਧੰਦਾ ਕਈ ਚਿਰਾਂ ਤੋਂ ਚਲਦਾ ਆ ਰਿਹਾ ਹੈ ਪਰ ਇਕ ਵੱਡੇ ਨੇਤਾ ਦੀ ਸਰਪ੍ਰਸਤੀ ਹੇਠ ਇਹ ਧੰਦਾ ਚਲ ਰਿਹਾ ਹੈ।

ਇਸਤੋਂ ਇਲਾਵਾ ਹਰਬੰਸ ਸਿੰਘ ਸੰਘਾ, ਜਸਵੀਰ ਸਿੰਘ ਸਰਪੰਚ ਰਾਜ ਪੁਰ ਭਾਈਆਂ,ਹਰਮਿੰਦਰ ਸਿੰਘ ਹਾਰਟਾ ਕਰਨੈਲ ਸਿੰਘ ਹਾਰਟਾ, ਗਿਆਨ ਸਿੰਘ ਭਲੇਠੂ, ਚਰਨਜੀਤ ਚੰਨੀ, ਤਰਸੇਮ ਸਿੰਘ ਨਾਗਰਾ, ਸੰਤੋਖ ਸਿੰਘ, ਕੁਲਦੀਪ ਸ਼ਰਮਾ ਸਰਪੰਚ ਬਡਲਾ ਹੋਰ ਮੈਂਬਰਾਂ ਨੇ ਵੀ ਇਸ ਇਕੱਠ ਨੂੰ ਸੰਬੋਧਨ ਕੀਤਾ।

LEAVE A REPLY

Please enter your comment!
Please enter your name here