ਭੰਗੀ ਚੋਅ ਵਿੱਚ ਘਰਾਂ ਦਾ ਮਲਬਾ ਅਤੇ ਕਚਰਾ ਸੁੱਟਣ ਵਾਲੇ ਲੋਕਾਂ ਦੇ ਕੱਟੇ ਜਾਣਗੇ ਚਲਾਨ : ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਨਗਰ ਨਿਗਮ ਵਿੱਚ ਪੈਂਦੇ ਭੰਗੀ ਚੋਅ ਵਿੱਚ ਸ਼ਹਿਰ ਵਾਸੀਆਂ ਵੱਲੋਂ ਆਪਣੇ ਘਰਾਂ ਦਾ ਮਲਬਾ ਅਤੇ ਕਚਰਾ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਚੋਅ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਆਂਉਦੀ ਹੈ ਅਤੇ ਗੰਦਗੀ  ਨਾਲ  ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸ ਦੇ ਨਾਲ ਹੀ ਸ਼ਹਿਰ ਦੀ ਦਿੱਖ ਵੀ ਖਰਾਬ ਹੋ ਰਹੀ ਹੈ।

Advertisements

ਉਹਨਾਂ ਕਿਹਾ ਕਿ ਚੋਅ ਵਿੱਚ ਮਲਬਾ ਅਤੇ ਕਚਰਾ ਸੁੱਟਣ ਵਾਲੇ ਸ਼ਹਿਰ ਵਾਸੀਆਂ ਦੇ ਚਲਾਨ ਕੱਟ ਕੇ ਜੁਰਮਾਨੇ ਵੀ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਚਲਾਨ ਕੱਟਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ, ਉਹਨਾਂ ਵੱਲੋਂ ਅੱਜ ਇੱਕ ਰੇਹੜੀ ਰਾਹੀਂ ਭੰਗੀ ਚੋਅ ਵਿੱਚ ਮਲਬਾ ਸੁੱਟਣ ਵਾਲੇ ਵਿਅਕਤੀ ਨੂੰ ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

LEAVE A REPLY

Please enter your comment!
Please enter your name here