ਬਹੁ-ਰੰਗ ਕਲਾਮੰਚ ਨੇ “ਮਿਸ਼ਨ ਲੈਪਰੋਸੀ” ਤੇ ਨੁਕੜ ਨਾਟਕ ਰਾਹੀਂ ਕੀਤਾ ਬੱਚਿਆਂ ਨੂੰ ਜਾਗਰੂਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰਾਸ਼ਟਰੀ ਕੁਸ਼ਟ ਰੋਗ ਉਨਮੂਲਨ ਪ੍ਰੋਗਰਾਮ ਦੇ ਤਹਿਤ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਹੁ-ਰੰਗ ਕਲਾਮੰਚ ਹੁਸ਼ਿਆਰਪੁਰ ਵਲੋਂ ਅਸ਼ੋਕ ਪੁਰੀ ਦਾ ਲਿਖਿਤ ਅਤੇ ਨਿਰਦੇਸ਼ਤ ਨੁਕੜ ਨਾਟਕ “ਮਿਸ਼ਨ ਲੈਪਰੋਸੀ” ਸਥਾਨਕ ਰੇਲਵੇ ਮੰਡੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤਾ ਗਿਆ। ਇਸ ਮੌਕੇ ਤੇ ਡਿਸਟ੍ਰਿਕ ਲੈਪਰੋਸੀ ਅਫਸਰ ਡਾ. ਸ਼ਾਮ ਸੁੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਿਰਜਨਾ ਹਾਊਸ ਦੇ ਇੰਚਾਰਜ ਲੈਕਚਰਾਰ ਸੀਮਾ ਅਤੇ ਲੈਕਚਰਾਰ ਬੀਰਬਲ ਸਿੰਘ ਦੇ ਸਹਿਯੋਗ ਨਾਲ ਕੀਤੇ ਇਸ ਪ੍ਰੋਗਰਾਮ ਵਿੱਚ ਸਕੂਲ ਦੀ ਪ੍ਰਿੰਸੀਪਲ ਮੈਡਮ ਲਲਿਤ ਅਰੋੜਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Advertisements

“ਮਿਸ਼ਨ ਲੈਪਰੋਸੀ” ਵਿੱਚ ਨਾਟਕਕਾਰ ਨੇ ਬਿਮਾਰੀ ਦੇ ਲੱਛਣ ਅਤੇ ਇਲਾਜ ਦੇ ਨਾਲ-ਨਾਲ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਵਿਸ਼ੇਸ਼ ਤੌਰ ਤੇ ਉਜਾਗਰ ਕੀਤਾ ਹੈ। ਇਸ ਮੌਕੇ ਤੇ ਜ਼ਿਲਾ ਲੈਪਰੋਸੀ ਅਫਸਰ ਡਾ. ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ ਕੋਹੜ ਦੀ ਬਿਮਾਰੀ ਜਿਸਨੂੰ ਲੋਕ ਨਾਮੁਰਾਦ ਬਿਮਾਰੀ ਸਮਝਦੇ ਸਨ, ਨੂੰ ਕੰਟਰੋਲ ਕਰਨ ਲਈ 1995 ਵਿੱਚ ਨੈਸ਼ਨਲ ਲੈਪਰੋਸੀ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਅਤੇ 1983 ਤੋਂ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਐਮ.ਡੀ.ਟੀ. ਰਾਹੀਂ ਲੈਪਰੋਸੀ ਦਾ ਮੁਫਤ ਮੁਕੰਮਲ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਨਾਟਕਕਾਰ ਅਸ਼ੋਕ ਪੁਰੀ ਨੇ ਕੁਲਦੀਪ ਮਾਹੀ (ਗਾਇਕ), ਮਹੇਸ਼ ਕੁਮਾਰ, ਗਗਨਦੀਪ, ਵਿਕਰਮਪ੍ਰੀਤ ਦੇ ਨਾਲ ਸੂਤਰਧਾਰ ਦਾ ਕਿਰਦਾਰ ਨਿਭਾਉਂਦੇ ਵਿਦਿਆਰਥੀਆਂ ਨੂੰ ਨਾਟਕ ਦੇ ਵਿਸ਼ੇ ਤੋਂ ਪੂਰਨ ਰੂਪ ਵਿੱਚ ਸਮਝਾਇਆ ਹੈ।

ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਦੀ ਪ੍ਰਿੰਸੀਪਲ ਲਲਿਤ ਅਰੋੜਾ ਨੇ ਬਹੁ-ਰੰਗ ਕਲਾਮੰਚ ਹੁਸ਼ਿਆਰਪੁਰ ਦੇ ਕਲਕਾਰ ਅਤੇ ਜ਼ਿਲਾ ਲੈਪਰੋਸੀ ਅਫਸਰ ਡਾ. ਸ਼ਾਮ ਸੁੰਦਰ ਸ਼ਰਮਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਮਿਲੇ ਇਸ ਮੌਕੇ ਦਾ ਪੂਰਨ ਰੂਪ ਵਿੱਚ ਫਾਇਦਾ ਉਠਾਉਣ ਲਈ ਪ੍ਰੇਰਿਆ।

LEAVE A REPLY

Please enter your comment!
Please enter your name here