ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਦੇ ਦਫਤਰੀ ਸਮੇਂ ਵਿੱਚ ਤਬਦੀਲੀ: ਗੁਰਮੇਲ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ ਪੰਜਾਬ ਚੰਡੀਗੜ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਸਥਿਤ ਹਰੇਕ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦਾ ਦਫਤਰੀ ਸਮਾਂ ਜੋ ਹਰੇਕ ਸੋਮਵਾਰ ਤੋਂ ਸੁੱਕਰਵਾਰ ਤੱਕ ਪਹਿਲਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਸੀ। ਹਰੇਕ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ ਬਾਦ 2 ਵਜੇ ਸੀ ਹੁਣ ਇਹ ਦਫਤਰੀ ਸਮਾਂ ਬਦਲ ਕੇ ਹਰੇਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ 9  ਵਜੇ ਤੋਂ ਸਾਮ 5 ਵਜੇ ਤੱਕ ਅਤੇ ਹਰ ਸਨਿਚਰਵਾਰ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਹੋਵੇਗਾ।

Advertisements

ਇਹ ਜਾਣਕਾਰੀ ਗੁਰਮੇਲ ਸਿੰਘ ਜਿਲਾ ਰੁਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸ਼ਰ ਨੇ ਦਿੱਤੀ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਦੱਸੇ ਸਮੇਂ ਅਨੁਸਾਰ ਰੋਜਗਾਰ ਅਤੇ ਕਾਰੋਬਾਰ ਬਿਊਰੋ ਖੁਲਿਆ ਕਰਨਗੇ। ਇਸ ਰੋਜਗਾਰ ਅਤੇ ਕਾਰੋਬਾਰ ਬਿਊਰ ਵਿਖੇ ਬੇਰੋਜਗਾਰ ਪ੍ਰਾਰਥੀਆਂ ਦੇ ਨਾਮ ਰਜਿਸਟਰ ਕਰਨ ਦੇ ਨਾਲ-ਨਾਲ ਉਹਨਾਂ ਦੀ ਕੈਰੀਅਰ ਕਾਊਂਸਲਿੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ ਲਗਾ ਕੇ ਬੇਰੋਜਗਾਰਾਂ ਨੂੰ ਨੌਕਰੀਆਂ ਦਿਵਾਉਣ ਦੇ ਉਪਰਾਲੇ ਕੀਤੇ ਜਾਂਦੇ ਜਨ। ਉਹਨਾਂ ਦੱਸਿਆ ਕਿ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਇੰਟਰਨੈਟ ਦੀ ਸੁਵਿਧਾ ਫ੍ਰੀ ਹੈ ਕੋਈ ਵੀ ਬੇਰੋਜਗਾਰ ਨੋਜਵਾਨ ਆਨ-ਲਾਈਨ ਅਪਲਾਈ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਨੋਕਰੀਆਂ ਸਬੰਧੀ ਫ੍ਰੀ ਕੋਚਿੰਗ ਕਲਾਸਾਂ ਲਗਾਈਆਂ ਜਾਣਗੀਆਂ। ਇਸ ਲਈ ਕੋਈ ਵੀ ਚਾਹਵਾਨ ਨੋਜਵਾਨ ਆਪਣੀ ਰਜਿਸਟ੍ਰੇਸਨ ਉਪਰੋਕਤ ਦਫਤਰ ਵਿਖੇ ਕਰਵਾ ਸਕਦਾ ਹੈ।

LEAVE A REPLY

Please enter your comment!
Please enter your name here