26 ਤੱਕ ਇੱਕ ਮੁਸ਼ਤ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਤੇ ਦਿੱਤੀ ਜਾਵੇਗੀ 10 ਪ੍ਰਤਿਸ਼ਤ ਰਿਬੇਟ : ਕਮਿਸ਼ਨਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ-ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰ ਚੰਡੀਗੜ ਦੇ ਹੁਕਮ ਨੰ: 02/07/2012 4LG3(P:F)/2018 ਤਹਿਤ ਹਾਉਸ ਟੈਕਸ/ਪ੍ਰਾਪਰਟੀ ਟੈਕਸ ਅਜੇ ਤੱਕ ਨਾ ਭਰਨ ਵਾਲੇ ਸ਼ਹਿਰਵਾਸੀਆਂ ਨੂੰ ਸਰਕਾਰ ਵੱਲੋਂ ਵੱਡੀ ਸਹੂਲਤ ਦਿੰਦੇ ਹੋਏ ਫਰਵਰੀ 2020 ਤੱਕ ਓ.ਟੀ.ਐਸ (ਵਨ-ਟਾਈਮ-ਸੈਟਲਮੈਂਟ) ਯੋਜਨਾਂ ਅਧੀਨ ਆਪਣਾ ਪ੍ਰੋਪਰਟੀ ਟੈਕਸ ਦਾ ਪੂਰਾ ਬਕਾਇਆ (ਇੱਕ ਮੁਸ਼ਤ) ਜਮਾਂ ਕਰਵਾਉਣ ਵਾਲੇ ਸ਼ਹਿਰ ਵਾਸੀ ਨੂੰ 10 ਪ੍ਰਤੀਸ਼ਤ ਰਿਬੇਟ ਦਿੱਤੀ ਜਾਵੇਗੀ. ਇਸ ਯੋਜਨਾਂ ਤਹਿਤ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਵਾਲੇ ਨੂੰ ਕੋਈ ਵਿਆਜ ਅਦਾ ਨਹੀਂ ਕਰਨਾ ਪਵੇਗਾ।

Advertisements

ਉਹਨਾਂ ਹੋਰ ਦੱਸਿਆ ਕਿ 26 ਫਰਵਰੀ 2020 ਤੋਂ ਬਾਅਦ 26 ਮਈ 2020 ਤੱਕ 10 ਪ੍ਰਤਿਸ਼ਤ ਜੁਰਮਾਨਾ ਅਤੇ ਇਸ ਤੋਂ ਬਾਦ 18 ਪ੍ਰਤਿਸ਼ਤ ਵਿਆਜ ਅਤੇ 20 ਪ੍ਰਤਿਸ਼ਤ ਜੁਰਮਾਨਾ ਵੀ ਅਦਾ ਕਰਨਾ ਪਵੇਗਾ. ਉਹਨਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਇਸ ਯੋਜਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।  ਇਸ ਲਈ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਰਹਿੰਦੇ 4 ਦਿਨ ਦਾ ਸੁਨਿਹਰੀ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ।

LEAVE A REPLY

Please enter your comment!
Please enter your name here