ਪੇਪਰ ਮਿੱਲ ਸੈਲਾ ਖੁਰਦ ਵਲੋ ਫੈਲਾਏ ਜਾਦੇ ਪ੍ਰਦੂਸ਼ਣ ਤੋ ਲੋਕੀ ਦੁਖੀ, ਦਿੱਤੀ ਸੰਘਰਸ਼ ਦੀ ਚਿਤਾਵਨੀ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਕੁਆਟੰਮ ਪੇਪਰ ਮਿੱਲ ਸੈਲਾ ਖੁਰਦ ਜੋ ਕਿ ਹੁਸਿਆਰਪੁਰ ਤੋ ਗੜਸ਼ੰਕਰ ਰੋੜ ਤੇ ਚੜਦੇ ਪਾਸੇ ਹੈ ਦੀਆ ਚਿਮਨੀਆ ਵਿੱਚੋ ਨਿਕਲਦੇ ਧੂਏ ਤੋ ਬਾਅਦ ਡਿੱਗਦੀ ਸੁਆਹ ਕਾਰਣ ਇਲਾਕਾ ਨਿਵਾਸੀ ਡਾਢੇ ਪ੍ਰੇਸ਼ਾਨ ਅਤੇ ਭਿਆਨਕ ਬਿਮਾਰੀਆ ਦੀ ਲਪੇਟ ਵਿੱਚ ਆ ਚੁੱਕੇ ਹਨ ਜਿਸ ਕਾਰਣ ਇਲਾਕੇ ਵਿੱਚ ਵੱਸਦੇ ਲੋਕ ਮਹਿੰਗੇ ਇਲਾਜ ਤੋ ਸੱਖਣੇ ਬੈਠੇ ਹਨ। ਇਸ ਪੇਪਰ ਮਿੱਲ ਦਾ ਇਲਾਕੇ ਦੇ ਮੋਹਤਵਰ ਵਿਆਕਤੀ ਵੱਖ ਵੱਖ ਸਮਿਆ ਦੋਰਾਨ ਭਾਵੇ ਵਿਰੋਧ ਕਰ ਚੁੱਕੇ ਹਨ ਪਰ ਮਿੱਲ ਅਧਿਕਾਰੀ ਆਪਣੀ ਉੱਚ ਪਹੁੰਚ ਕਾਰਣ ਸਬੰਧਤ ਮਹਿਕਮੇ ਦੀ ਮਿਲੀ ਭੁਗਤ ਕਾਰਣ ਕਥਿਤ ਤੋਰ ਤੇ ਕਾਰਵਾਈ ਤੋ ਬਚ ਜਾਦੇ ਹਨ ਜਿਸ ਕਾਰਣ ਇਲਾਕੇ ਦੇ ਲੋਕ, ਪਸ਼ੂ,ਪੰਛੀ ਅਤੇ ਕੁਦਰਤੀ ਬਨੱਸਪਤੀ ਤਹਿਸ ਨਹਿਸ ਹੋਈ ਪਈ ਹੈ।

Advertisements

ਜਿਸ ਦੇ ਸਿੱਟੇ ਵਜੋ ਇਲਾਕੇ ਦੇ ਲੋਕ ਵੱਡੇ ਪੱਧਰ ਤੇ ਸੰਘਰਸ਼ ਕਰਨ ਲਈ ਉਤਾਵਲੇ ਹੋਈ ਬੈਠੇ ਹਨ ਇਹ ਵਿਚਾਰ ਅੱਜ ਇੱਥੇ ਵਿਸ਼ੇਸ਼ ਤੋਰ ਤੇ ਸੁਖਵਿੰਦਰ ਸਿੰਘ ਸੰਧੂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆ ਆਖੇ ਉਹਨਾਂ ਅੱਗੇ ਕਿਹਾ ਕਿ ਇਹ ਕੁਆਟੰਮ ਪੇਪਰ ਮਿੱਲ ਲੱਗਣ ਨਾਲ ਇਲਾਕੇ ਦੇ ਵਸਨੀਕਾ ਨੂੰ ਰੁਜਗਾਰ ਮਿਲਣ ਦੀ ਉਸ ਸਮੇ ਭਾਵੇ ਡਾਢੀ ਖੁਸ਼ੀ ਹੋਈ ਸੀ ਪਰ ਇਸ ਪੇਪਰ ਮਿੱਲ ਵਿੱਚ ਸਭ ਤੋ ਜਿਆਦਾ ਹੋਰ ਸੂਬਿਆ ਦੇ ਲੋਕਾ ਨੂੰ ਪਹਿਲ ਦੇ ਅਧਾਰ ਤੇ ਪੱਕਿਆ ਕੀਤਾ ਜਾਦਾ ਹੈ ਅਤੇ ਇਲਾਕੇ ਦੇ ਪੜੇ ਲਿਖੇ ਬੇਰੁਜਗਾਰ ਨੋਜਵਾਨ ਵਿਦੇਸ਼ ਜਾਣ ਦੀ ਹੋੜ ਵਿੱਚ ਮਜਬੂਰੀ ਬੱਸ ਲੱਖਾ ਰੁਪਏ ਜਾਅਲੀ ਏਜੰਟਾ ਕੋਲ ਡੋਬੀ ਬੈਠੇ ਹਨ ਉੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਿਲ ਅਧਿਕਾਰੀ ਇਲਾਕੇ ਵਿੱਚ ਫੈਕਟਰੀ ਵਲੋ ਪੈਦਾ ਕੀਤਾ ਜਾਦਾ ਦੂਸ਼ਿਤ ਪਾਣੀ ਬੇਖੋਫ ਹੋ ਕਿ ਛੱਡ ਦਿੰਦੇ ਹਨ

ਜਿਸ ਕਾਰਣ ਇਲਾਕੇ ਦੀਆ ਫਸਲਾ ਵੱਖ ਵੱਖ ਬਿਮਾਰੀਆ ਦੀ ਭੇਟ ਚੜ ਚੁੱਕੀਆ ਹਨ ਅਤੇ ਕਿਸਾਨਾ ਦੀਆ ਜਮੀਨਾ ਇਸ ਪ੍ਰਦੂਸ਼ਿਤ ਪਾਣੀ ਕਾਰਣ ਤਬਾਹ ਹੋ ਚੁੱਕੀਆ ਹਨ ਇਲਾਕੇ ਦੇ ਕਿਸਾਨ ਇਸ ਬਾਰੇ ਅਧਿਕਾਰੀਆ ਨੂੰ ਦੱਸਦੇ ਰਹਿੰਦੇ ਹਨ ਪਰ ਫੈਕਟਰੀ ਖਿਲਾਫ ਕਾਰਵਾਈ ਕਰਨ ਦੇ ਝੂਠੇ ਦਿਲਾਸੇ ਦੇ ਕਿ ਕਿਸਾਨਾ ਨੂੰ ਗਧੀਗੇੜ ਪਾ ਰੱਖਦੇ ਹਨ ਹੁਣ ਗਰਮੀ ਦੀ ਰੁੱਤ ਆਉਣ ਕਾਰਣ ਲੋਕਾ ਨੇ ਗਰਮੀ ਕਾਰਣ ਬਾਹਰ ਸੋਣਾ ਹੁੰਦਾ ਹੈ ਅਤੇ ਫੈਕਟਰੀ ਵਲੋ ਛੱਡੇ ਜਾਦੇ ਧੂਏ ਅਤੇ ਸੁਆਹ ਕਾਰਣ ਉੱਪਰ ਲਏ ਹੋਏ ਕੱਪੜੇ ਸੁਆਹ ਕਾਰਣ ਭਰ ਜਾਦੇ ਹਨ ਅਤੇ ਘਰਾ ਦੇ ਕੋਠਿਆ ਤੇ ਵਿਹੜਿਆ ਵਿੱਚ ਸੁਆਹ ਹੀ ਸੁਆਹ ਨਜਰ ਆਉਦੀ ਹੈ। ਇਲਾਕੇ ਦੇ ਲੋਕਾ ਨੇ ਪੰਜਾਬ ਪ੍ਰਦੂਸ਼ਣ ਬੋਰਡ ਤੋ ਫੈਕਟਰੀ ਖਿਲਾਫ ਕਾਰਵਾਈ ਦੀ ਮੰਗ ਕਰਦਿਆ ਅਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਡਿੱਗ ਰਹੀ ਸੁਆਹ,ਧੂਆ ਅਤੇ ਗੰਦੇ ਪਾਣੀ ਉੱਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਨਹੀ ਤਾ ਇਲਾਕੇ ਦੇ ਲੋਕ ਇਸ ਫੈਕਟਰੀ ਖਿਲਾਫ ਸੜਕਾ ਤੇ ਉਤਰ ਆਉਣਗੇ ਨਹੀ ਤਾ ਸਰਕਾਰ ਦਾ ਘਿਰਾਉ ਕਰਨ ਲਈ ਵੀ ਮਜਬੂਰ ਹੋਣਗੇ। ਇਸ ਮੋਕੇ ਤੇ ਉਨਾ ਦੇ ਨਾਲ ਗੁਰਨੇਕ ਸਿੰਘ ਭੱਜਲ,ਭਾਈ ਲਖਵੀਰ ਸਿੰਘ ਰਾਣਾ,ਅੱਛਰ ਸਿੰਘ ਬਿਲੜੋ,ਪੀਐਸਯੂ ਤੋ ਬਲਜੀਤ ਸਿੰਘ ਧਰਮਕੋਟ ਆਦਿ ਹਾਜਰ ਸਨ। ਜਦੋ ਇਸ ਸਬੰਧ ਚ ਮਿੱਲ ਪ੍ਰਬੰਧਕ ਪੁਨੀਤ ਵਰਮਾ ਨਾਲ ਬਾਰ ਬਾਰ ਫੋਨ ਤੇ ਗੱਲ ਕਰਨੀ ਚਾਹੀ ਤਾ ਉਹਨਾਂ ਨੇ ਫੋਨ ਚੁੱਕਣਾ ਜਰੂਰੀ ਨਹੀ ਸਮਝਿਆ।

LEAVE A REPLY

Please enter your comment!
Please enter your name here