ਸੜਕ ਕਿਨਾਰੇ ਖੜੇ ਟਰੱਕ ਨੂੰ ਮਾਰੀ ਟੱਕਰ, ਤੇਲ ਭਰਦੇ ਚਾਲਕ ਅਤੇ ਕਲੀਨਰ ਦੀ ਮੌਤ

ਗੜਸ਼ੰਕਰ (ਦ ਸਟੈਲਰ ਨਿਊਜ਼)ਰਿਪੋਰਟ: ਹਰਦੀਪ ਚੌਹਾਣ। ਹੁਸ਼ਿਆਰਪੁਰ ਤੋ ਚੰਡੀਗੜ ਮੁੱਖ ਮਾਰਗ ‘ਤੇ ਕਸਬਾ ਸੈਲਾ ਖੁਰਦ ਅਤੇ ਟੂਟੋਮਜਾਰਾ ਵਿਚਕਾਰ ਸਹੋਤਾ ਪੈਟਰੋਲ ਪੰਪ ਦੇ ਸਾਹਮਣੇ ਕੱਲ ਰਾਤ ਕਰੀਬ 10 ਵਜੇ ਇੱਕ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਅਨੁਸਾਰ ਸੜਕ ਕਿਨਾਰੇ ਖੜੇ ਟਰੱਕ ਵਿੱਚ ਪਿਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ (ਘੋੜਾ) ਵਲੋਂ ਮਾਰੀ ਟੱਕਰ ਨਾਲ ਸੜਕ ਕੰਢੇ ਖੜੇ ਟਰੱਕ ਚਾਲਕ ਅਤੇ ਕਲੀਨਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟਰੱਕ ਦਾ ਡੀਜ਼ਲ ਖਤਮ ਹੋਣ ਕਰਕੇ ਚਾਲਕ ਨੇ ਆਪਣੇ ਟਰੱਕ ਨੂੰ ਸੜਕ ਕਿਨਾਰੇ ਖੜਾ ਕੀਤਾ ਸੀ ਜਿਸ ਵਿੱਚ ਟਰੱਕ ਚਾਲਕ ਅਤੇ ਕਲੀਨਰ ਨੇੜ ਦੇ ਪੈਟਰੋਲ ਪੰਪ ਤੋਂ ਤੇਲ ਲਿਆ ਕੇ ਭਰ ਰਹੇ ਸਨ। ਇੰਨੇ ਨੂੰ ਗੜਸ਼ੰਕਰ ਵਲੋਂ ਆ ਰਹੇ ਟਰੱਕ ਵਲੋਂ ਮਾਰੀ ਟੱਕਰ ਦੀ ਲਪੇਟ ਵਿੱਚ ਆਉਣ ਨਾਲ ਚਾਲਕ ਅਤੇ ਕਲੀਨਰ ਦੀ ਮੌਤ ਹੋ ਗਈ। ਮਾਹਿਲਪੁਰ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Advertisements

ਮਿਲੀ ਜਾਣਕਾਰੀ ਅਨੁਸਾਰ ਮਾਹਿਲਪੁਰ ਵਿਖੇ ਕਿਸੇ ਸ਼ੈਲਰ ‘ਤੇ ਟਰੱਕ ਚਾਲਕ ਵਜੋਂ ਨੌਕਰੀ ਕਰਦੇ ਬਲਜੀਤ ਸਿੰਘ ਬੱਗਾ (50) ਵਾਸੀ ਪਿੰਡ ਮੁੱਗੋਵਾਲ (ਮਾਹਿਲਪੁਰ) ਅਤੇ ਬਿੰਦਰਪਾਲ ਸਿੰਘ (45) ਵਾਸੀ ਪਿੰਡ ਖੇੜਾ(ਮਾਹਿਲਪੁਰ) ਕੱਲ ਰਾਤ ਖੰਨੇ ਤੋਂ ਆਪਣਾ ਟਰੱਕ ਨੰਬਰ ਪੀਬੀ 07 ਐੱਚ 0993 ਖਾਲੀ ਕਰਕੇ ਵਾਪਿਸ ਮਾਹਿਲਪੁਰ ਪਰਤ ਰਹੇ ਸਨ ਕਿ ਸੈਲਾ ਖੁਰਦ ਤੋਂ ਲੰਘ ਕੇ ਉਹਨਾਂ ਦੇ ਟਰੱਕ ਦਾ ਡੀਜ਼ਲ ਖਤਮ ਹੋ ਗਿਆ। ਟਰੱਕ ਨੂੰ ਸਾਇਡ ‘ਤੇ ਲਗਾ ਕੇ ਉਹ ਨੇੜੇ ਦੇ ਸਹੋਤਾ ਪੈਟਰੋਲ ਪੰਪ ਤੋਂ ਕੈਨੀ ਵਿੱਚ ਡੀਜ਼ਲ ਲਿਆ ਕੇ ਟਰੱਕ ਦੀ ਟੈਂਕੀ ਵਿੱਚ ਤੇਲ ਭਰ ਰਹੇ ਸਨ ਕਿ ਪਿਛੋਂ ਤੋਂ ਤੇਜ਼ ਰਫ਼ਤਾਰ ਵਿੱਚ ਆਏ ਟਰੱਕ (ਘੋੜਾ) ਨੰਬਰ ਪੀਬੀ 12ਟੀ 2289 ਨੇ ਉਹਨਾਂ ਦੇ ਟਰੱਕ ਵਿੱਚ ਜਬਰਦਸਤ ਟੱਕਰ ਮਾਰ ਦਿੱਤੀ।

ਇਸ ਹਾਦਸੇ ਦੌਰਾਨ ਬਿੰਦਰਪਾਲ ਸਿੰਘ ਅਤੇ ਬਲਜੀਤ ਸਿੰਘ ਦੋਵੇਂ ਟਰੱਕਾਂ ਵਿਚਕਾਰ ਫਸ ਗਏ ਅਤੇ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ। ਸਿੱਟੇ ਵਜੋਂ ਬਿੰਦਰਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਲਜੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆੰਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ। ਮਾਹਿਲਪੁਰ ਪੁਲੀਸ ਅਨੁਸਾਰ ਦੋਵੇਂ ਟਰੱਕ ਜ਼ਬਤ ਕੀਤੇ ਗਏ ਹਨ ਅਤੇ ਹਾਦਸੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here