ਸਿਵਲ ਹਸਪਤਾਲ ਵਿੱਚ ਕਰਵਾਇਆ ਨਸ਼ਾ ਮੁਕਤੀ ਤੇ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਵੱਲੋ ਨਸ਼ਾ ਖੋਰੀ ਅਤੇ ਇਸ ਦੇ ਇਲਾਜ ਸਬੰਧੀ ਜਾਗਰੂਕਤਾ ਸੈਮੀਨਾਰ ਮਲਟੀਪਰਪਜ ਹੈਲਥ ਵਰਕਰ ਸਕੂਲ ਸਿਵਲ ਹਸਪਤਾਲ ਵਿੱਚ ਕੀਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਡਿਪਟੀ ਮੈਡੀਕਲ ਕਮਿਸ਼ਨਰ-ਕਮ ਮੈਬਰ ਸਕੱਤਰ ਡਾਕਟਰ ਸਤਪਾਲ ਗੋਜਰਾਂ ਨੇ ਨਸ਼ਾ ਖੋਰੀ ਤੇ ਵਿਸ਼ਥਾਰ ਪੂਰਵਕ ਜਾਣਕਾਰੀ ਦਿੱਤੀ ।

Advertisements

ਇਸ ਮੋਕੇ ਤੇ ਕੋਸਲਰ ਸੰਦੀਪ ਕੁਮਾਰੀ ਤੇ ਨੀਸ਼ਾ ਰਾਣੀ ਨੇ ਕਿਹਾ ਕਿ ਨਸ਼ਾ ਇਕ ਮਾਨਿਸਕ ਬਿਮਾਰੀ ਹੈ, ਜਿਸ ਦਾ ਇਲਾਜ ਪੰਜਾਬ ਸਰਕਾਰ ਦੁਆਰਾ ਨਸਾ ਮੁਕਤੀ ਕੇਦਰ ਸਿਵਲ ਹਸਪਤਾਲ ਹੁਸ਼ਿਆਪੁਰ ਅਤੇ ਦਸੂਹਾਂ ਵਿਖੇ ਮੁੱਫਤ ਕੀਤਾ ਜਾਦਾ ਹੈ । ਇਹਨਾਂ ਕੇਦਰਾ ਵਿੱਚ ਮਰੀਜ ਦਾ 21 ਦਿਨਾਂ ਦਾ ਡੀਟੋਕਸੀਫਕੇਸ਼ਨ ਕੀਤਾ ਜਾਂਦਾ ਹੈ। ਇਸ ਤੋ ਉਪਰੰਤ ਮਰੀਜ ਨੂੰ ਸਰਕਾਰੀ ਪੁਨਰਵਾਸ ਕੇਦਰ ਮੁੱਹਲਾ ਫਹਿਤੇਗੜ 90 ਦਿਨਾਂ ਲਈ ਰੱਖਿਆ ਜਾਦਾ ਹੈ, ਜਿਥੇ ਮਰੀਜ ਦੀ ਕੋਸਲਿੰਗ ਪਰਿਵਾਰਿਕ, ਅਧਿਆਤਮਿਕ, ਵਿਆਕਤੀਗਤ ਕੋਸਲਿੰਗ, ਮੈਡੀਟੇਸ਼ਨ ਅਤੇ ਹੋਰ ਗਤੀਵਿਧੀਆਂ ਦੇ ਨਾਲ ਇਲਾਜ ਕੀਤਾ ਜਾਂਦਾ ਹੈ ।

ਇਸ ਤੋਂ ਉਪਰੰਤ ਪੰਜਾਬ ਸਰਕਾਰ ਵੱਲੋ ਨਸ਼ੇ ਤੋਂ ਦੂਰ ਰੱਖਣ ਲਈ ਕਲੀਨਿਕ ਸਥਾਪਿਤ ਕੀਤੇ ਗਏ ਹਨ, ਜਿਥੇ ਮਰੀਜ ਨੂੰ ਜੀਭ ਥੱਲੇ ਰੱਖਣ ਵਾਲੀ ਗੋਲੀ ਨਾਲ ਇਲਾਜ  ਮਰੀਜ ਅਤੇ ਪਰਿਵਾਰ ਦੀ ਲਿਖਤੀ ਸਹਿਮਤੀ ਉਪਰੰਤ ਮੁੱਫਤ ਕੀਤਾ ਜਾਂਦਾ ਹੈ । ਇਸ ਮੋਕੇ ਪ੍ਰਸ਼ਾਤ ਵੱਲੋ ਨਸ਼ਾ ਖੋਰੀ ਦੇ ਖਿਲਾਫ ਸੰਹੁ ਚੁਕਾਈ ਗਈ ਅਤੇ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 104 ਅਤੇ 01882-244636ਤੇ ਸੰਪਰਕ ਕੀਤਾ ਜਾ ਸਕਦਾ ਹੈ ।ਇਸ ਮੋਕੇ ਤੇ ਸਕੂਲ ਪ੍ਰਿੰਸੀਪਲ ਤ੍ਰੀਸ਼ਲਾ, ਅਮਨਦੀਪ, ਅਮਰਪ੍ਰੀਤ ਉਸ਼ਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here