ਕਾਂਸ਼ੀ ਰਾਮ ਦੇ ਜਨਮਦਿਨ ਸੰਬੰਧੀ ”ਸੱਤਾ ਪ੍ਰਾਪਤ ਕਰੋ” ਤਹਿਤ ਵਿਸ਼ੇਸ਼ ਮੇਲਾ 15 ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਵੱਲੋਂ ਦਲਿਤ ਕੌਮ ਦੇ ਮਸੀਹਾ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਿਤੀ 15 ਮਾਰਚ 2020 ਦਿਨ ਐਤਵਾਰ ਨੂੰ ਪਿੰਡ ਖੁਆਸਪੁਰ ਜ਼ਿਲਾ ਰੋਪੜ ਵਿਖੇ ”ਸੱਤਾ ਪ੍ਰਾਪਤ ਕਰੋ” ਦੇ ਤਹਿਤ ਵਿਸ਼ੇਸ਼ ਮੇਲਾ ਲਗਾਇਆ ਜਾ ਰਿਹਾ ਹੈ। ਜ਼ਿਲਾ ਹੁਸ਼ਿਆਰਪੁਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਬਸਪਾ ਵਰਕਰ ਸਾਹਿਬ ਕਾਂਸ਼ੀ ਰਾਮ ਜੀ ਦੇ ਇਸ ਮੇਲੇ ਵਿੱਚ ਸ਼ਾਮਲ ਹੋਣਗੇ।

Advertisements

ਇਨਾਂ ਵਿਚਾਰਾਂ ਦਾ ਪ੍ਰਗਟਾਵਾ ਦਲਜੀਤ ਰਾਏ ਸੈਕਟਰੀ ਬਸਪਾ ਪੰਜਾਬ, ਮਹਿੰਦਰ ਸਿੰਘ ਇੰਜ. ਤੇ ਉਂਕਾਰ ਸਿੰਘ ਝਮਟ ਇੰਚਾਰਜ ਲੋਕ ਸਭਾ ਹਲਕਾ ਹੁਸ਼ਿਆਰਪੁਰ, ਸੁਖਦੇਵ ਬਿੱਟਾ ਜ਼ਿਲਾ ਇੰਚਾਰਜ ਬਸਪਾ ਹੁਸ਼ਿਆਰਪੁਰ ਨੇ ਕਸਬਾ ਸ਼ਾਮਚੁਰਾਸੀ ਵਿਖੇ ਵਰਕਰਾਂ ਦੀ ਭਾਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਬਸਪਾ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਰੈਲੀ ਵਿੱਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹਲਕਾ ਸ਼ਾਮਚੁਰਾਸੀ ਦੇ ਹਰ ਪਿੰਡ ਵਿੱਚ ਗੱਡੀ ਕੀਤੀ ਜਾ ਰਹੀ ਹੈ।

ਬਸਪਾ ਆਗੂਆਂ ਨੇ ਕਿਹਾ ਕਿ ਰਾਜਨੀਤਿਕ ਸੱਤਾ ਪ੍ਰਾਪਤ ਕਰਕੇ ਹੀ ਸਾਹਿਬ ਕਾਂਸ਼ੀ ਰਾਮ ਦਾ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ। ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਸਦਕਾ ਹੀ ਅੱਜ ਦੇਸ਼ ਦੇ ਬਹੁਜਨ ਸਮਾਜ ਵਿੱਚ ਰਾਜਨੀਤੀ ਰਾਜਨੀਤਕ ਚੇਤਨਾ ਆ ਰਹੀ ਹੈ। ਦੇਸ਼ ਦਾ ਬਹੁਜਨ ਸਮਾਜ ਜਾਤ ਪਾਤ ਨੂੰ ਖ਼ਤਮ ਕਰਕੇ ਭਾਈਚਾਰਾ ਪੈਦਾ ਕਰ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ  ਰਾਜੇਸ਼ ਕੁਮਾਰ, ਰਵਿੰਦਰ ਬਿੱਲੂ, ਸਰਬਜੀਤ, ਜਗਤਾਰ ਡੈਨੀ, ਡਾਕਟਰ ਜੱਸੀ, ਹੈਪੀ ਫੰਬੀਆਂ ਤੇ ਕੌਸ਼ਲ ਸਮੇਤ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here