ਘਰ-ਘਰ ਹੋਣ ਵਾਲੀ ਜਨਗਣਨਾ ਲਈ ਚਾਰਜ ਅਫ਼ਸਰਾਂ ਨੂੰ ਦਿੱਤੀ ਦੋ ਰੋਜ਼ਾ ਟਰੇਨਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦੇਸ਼ ਦੀ ਜਨਗਣਨਾ-2021 ਸਬੰਧੀ ਚਾਰਜ ਅਫ਼ਸਰਾਂ ਦੀ 2 ਦਿਨਾਂ ਟ੍ਰੇਨਿੰਗ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਮਾਪਤ ਹੋਈ ਅਤੇ ਸਮਾਪਤੀ ਦੌਰਾਨ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਿਜ਼ ਅਫਸਰ ਅਪਨੀਤ ਰਿਆਤ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਅਪਨੀਤ ਰਿਆਤ ਨੇ ਆਸ ਪ੍ਰਗਟਾਈ ਕਿ ਜਨਗਣਨਾ ਸਬੰਧੀ ਦਿੱਤੀ ਗਈ ਟ੍ਰੇਨਿੰਗ ਚਾਰਜ ਅਫ਼ਸਰਾਂ ਲਈ ਕਾਫ਼ੀ ਸਹਾਈ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਜਨਗਣਨਾ ਸਬੰਧਤ ਅਫ਼ਸਰਾਂ ਵਲੋਂ ਘਰ-ਘਰ ਕੀਤੀ ਜਾਵੇਗੀ, ਇਸ ਲਈ ਜਨਤਾ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇ। ਉਹਨਾਂ ਕਿਹਾ  ਕਿ ਕਿਸੇ ਵੀ ਦੇਸ਼ ਦੀ ਜਨਗਣਨਾ ਬਹੁਤ ਹੀ ਮਹੱਤਵਪੂਰਨ ਕਾਰਜ ਹੁੰਦੀ ਹੈ ਕਿਉਂਕਿ ਇਸੇ ਜਨਗਣਨਾ ਦੇ ਆਧਾਰ ‘ਤੇ ਹੀ ਦੇਸ਼ ਦੀਆਂ ਆਰਥਿਕ, ਸਮਾਜਿਕ ਅਤੇ ਹੋਰ ਨੀਤੀਆਂ ਤਿਆਰ ਹੁੰਦੀਆਂ ਹਨ। ਉਹਨਾਂ ਚਾਰਜ ਅਫ਼ਸਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜਨਗਣਨਾ ਬਿਲਕੁੱਲ ਸਹੀ ਅਤੇ ਅੰਕੜਿਆਂ ‘ਤੇ ਆਧਾਰਿਤ ਹੀ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਜਨਗਣਨਾ ਡਿਜੀਟਲ ਹੋਵੇਗੀ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਇਹ ਅੱਠਵੀਂ ਜਨਗਣਨਾ ਹੋਵੇਗੀ।

Advertisements

ਜਨਗਣਨਾ ਨੂੰ ਸਹੀ ਢੰਗ ਨਾਲ ਨੇਪਰੇ ਚਾੜਨ ‘ਚ ਦਿੱਤਾ ਜਾਵੇ ਆਪਣਾ ਪੂਰਨ ਸਹਿਯੋਗ : ਡਿਪਟੀ ਕਮਿਸ਼ਨਰ

ਉਹਨਾਂ ਦੱਸਿਆ ਕਿ ਪਹਿਲੇ ਗੇੜ ਦੌਰਾਨ 15 ਮਈ ਤੋਂ 29 ਜੂਨ ਤੱਕ ਘਰ-ਘਰ ਅਤੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨ.ਪੀ.ਆਰ.) ਅੱਪਡੇਟ ਕੀਤਾ ਜਾਣਾ ਹੈ। ਉਹਨਾਂ ਦੱਸਿਆ ਕਿ ਪਾਪੂਲੇਸ਼ਨ ਜਨਗਣਨਾ 9 ਫਰਵਰੀ ਤੋਂ 28 ਫਰਵਰੀ 2021 ਨੂੰ ਕੀਤੀ ਜਾਵੇਗੀ।  ਉਹਨਾਂ ਕਿਹਾ ਕਿ ਜਨਗਣਨਾ ਇਕ ਮਹੱਤਵਪੂਰਨ ਕਾਰਜ ਹੈ, ਜਿਸ ਰਾਹੀਂ ਜਨਤਾ ਦੀਆਂ ਮੌਜੂਦਾ ਸਥਿਤੀ ਦਾ ਪਤਾ ਚੱਲਦਾ ਹੈ।

 ਟ੍ਰੇਨਿੰਗ ਦੌਰਾਨ ਚਾਰਜ ਅਫ਼ਸਰਾਂ ਨੂੰ ਨਵੀਂ ਤਕਨੀਕ ਰਾਹੀਂ ਜਨਗਣਨਾ ਕਰਨ ਸਬੰਧੀ ਬੜੀ ਗਹੁ ਨਾਲ ਜਾਣਕਾਰੀ ਦਿੱਤੀ ਗਈ, ਤਾਂ ਜੋ ਇਹਨਾਂ ਦੀ ਵਰਤੋਂ ਕਰਕੇ ਜਨਗਣਨਾ ਦਾ ਅਮਲ ਆਸਾਨੀ ਨਾਲ ਨੇਪਰੇ ਚਾੜਿਆ ਜਾ ਸਕੇ। ਇਸ ਤੋਂ ਇਲਾਵਾ ਜਨਗਣਨਾ ਦੌਰਾਨ ਵੱਖ-ਵੱਖ ਭਰੇ ਜਾਣ ਵਾਲੇ ਫਾਰਮਾਂ ਬਾਰੇ ਵੀ ਸਿਖਲਾਈ ਪ੍ਰਦਾਨ ਕੀਤੀ ਗਈ। ਜਨਗਣਨਾ ਦੀ ਇਹ ਟਰੇਨਿੰਗ ਡਾਇਰੈਕਟੋਰੇਟ ਜਨਗਣਨਾ ਪੰਜਾਬ ਦੇ ਅਧਿਕਾਰੀਆਂ ਅਸਿਸਟੈਂਟ ਡਾਇਰੈਕਟਰ ਸ਼੍ਰੀ ਮਾਧਵ ਸ਼ਿਆਮ, ਜ਼ਿਲਾ ਕੁਆਰਡੀਨੇਟਰ ਸ਼੍ਰੀ ਜਰਨੈਲ ਸਿੰਘ, ਡੀ.ਸੀ.ਓ ਪੰਜਾਬ ਨਗਿੰਦਰ ਸਿੰਘ ਵਲੋਂ ਦਿੱਤੀ ਗਈ। ਸਮਾਪਤੀ ਦੌਰਾਨ ਅਸਿਸਟੈਂਟ ਡਾਇਰੈਕਟਰ ਮਾਧਵ ਸ਼ਿਆਮ ਵਲੋਂ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਿਜ਼ ਅਫਸਰ ਅਤੇ ਕਮਿਸ਼ਨਰ ਨਗਰ ਨਿਗਮ-ਕਮ ਪ੍ਰਿੰਸੀਪਲ ਸੈਂਸਿਜ਼ ਅਫ਼ਸਰ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਕਮਿਸ਼ਨਰ ਨਗਰ ਨਿਗਮ-ਕਮ-ਪ੍ਰਿੰਸੀਪਲ ਸੈਂਸਿਜ਼ ਅਫ਼ਸਰ ਬਲਬੀਰ ਰਾਜ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ  ਅਮਿਤ ਮਹਾਜਨ, ਐਸ.ਡੀ.ਐਮ. ਦਸੂਹਾ ਜੋਤੀ ਬਾਲਾ, ਐਸ.ਡੀ.ਐਮ. ਮੁਕੇਰੀਆਂ ਅਸ਼ੋਕ ਕੁਮਾਰ, ਐਸ.ਡੀ.ਐਮ. ਗੜਸ਼ੰਕਰ ਹਰਬੰਸ ਸਿੰਘ ਤੋਂ ਇਲਾਵਾ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਕਾਰਜਸਾਧਕ ਅਫ਼ਸਰ-ਕਮ-ਚਾਰਜ ਅਫ਼ਸਰ ਹਾਜ਼ਰ ਸਨ।

LEAVE A REPLY

Please enter your comment!
Please enter your name here