ਅਮਨਦੀਪ ਵਿਰਦੀ ਬਣੇ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਦੇ ਜ਼ਿਲਾ ਜਨਰਲ ਸਕੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪੱਧਰੀ ਇਕਾਈ ਦਾ ਵਿਸਥਾਰ ਕਰਦਿਆਂ ਜ਼ਿਲਾ ਪ੍ਰਧਾਨ ਬਲਵੀਰ ਸਿੰਘ ਸੋਹਲ ਅਤੇ ਜ਼ਿਲਾ ਚੇਅਰਮੈਨ ਅਮਰਜੀਤ ਸਿੰਘ ਆਸੀ ਵੱਲੋਂ ਅਮਨਦੀਪ ਸਿੰਘ ਵਿਰਦੀ (ਦੋਆਬਾ ਆਟੋਮੋਬਾਈਲਜ਼) ਨੂੰ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਦਾ ਜ਼ਿਲਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸ ਮੌਕੇ ਆਏ ਸੱਜਣਾਂ ਨੂੰ ਜੀ ਆਇਆਂ ਨੂੰ ਆਖਦਿਆਂ ਕੌਮੀ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਬਾਰੇ ਚਰਚਾ ਕਰਦਿਆਂ ਕਿਹਾ ਕਿ ਸਾਡੀ ਇਸ ਸੰਸਥਾ ਨੇ ਭਾਈਚਾਰੇ ਦੀ ਚੜਦੀਕਲਾ ਲਈ ਬਹੁਤ ਜ਼ਿਕਰਯੋਗ ਸੇਵਾਵਾਂ ਨਿਭਾਈਆਂ ਹਨ। ਉਹਨਾਂ ਕਿਹਾ ਕਿ ਰਾਮਗੜੀਆ ਕੌਮ ਦੇ ਉੱਘੇ ਲੀਡਰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ 300 ਸਾਲਾ ਜਨਮ ਦਿਹਾੜਾ ਸੰਸਾਰ ਭਰ ਵਿੱਚ 2023 ਵਿੱਚ ਬਹੁਤ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ, ਜਿਸ ਸੰਬੰਧੀ ਲਛਮਣ ਸਿੰਘ ਭੰਬਰਾ ਇੰਗਲੈਂਡ ਅਤੇ ਰਣਯੋਧ ਸਿੰਘ ਲੁਧਿਆਣਾ ਵੱਲੋਂ 300 ਸਾਲਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜਨਮ ਦਿਨ ਕਮੇਟੀ ਦਾ ਗਠਨ ਕੀਤਾ ਜਾਵੇਗਾ।

Advertisements

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ 300 ਸਾਲਾ ਜਨਮ ਦਿਹਾੜਾ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ-ਕੌਂਸਲ

ਜਿਸ ਵਿੱਚ ਭਾਰਤ ਦੇ ਹਰ ਸੂਬੇ ਅਤੇ ਪੰਜਾਬ ਦੇ ਹਰ ਜਿਲੇ ਵਿੱਚੋਂ ਮੈਂਬਰ ਲਏ ਜਾਣਗੇ। ਉਹਨਾਂ ਅੱਗੇ ਦੱਸਿਆ ਕਿ ਰਾਮਗੜੀਆ ਕੌਮ ਦੇ ਮਹਾਨ ਯੋਧੇ ਦਾ ਜਨਮ ਦਿਨ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਕੌਮ ਨੂੰ ਨਵੀਂ ਦਿਸ਼ਾ ਦਿਖਾਉਣ ਵਾਲਾ ਹੋਵੇਗਾ, ਉਹਨਾਂ ਆਸ ਪ੍ਰਗਟ ਕੀਤੀ ਕਿ ਰਾਮਗੜੀਆ ਭਾਈਚਾਰੇ ਦੇ ਸਾਰੇ ਆਗੂ ਅਤੇ ਵਰਕਰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰਾਮਗੜੀਆ ਭਾਈਚਾਰੇ ਦੀ ਚੜਦੀਕਲਾ ਲਈ ਦਿਨ ਰਾਤ ਇੱਕ ਕਰਨਗੇ। ਇਸ ਮੌਕੇ ਅਮਨਦੀਪ ਸਿੰਘ ਵਿਰਦੀ ਦੀ ਜ਼ਿਲਾ ਜਨਰਲ ਸਕੱਤਰ ਦੀ ਨਿਯੁਕਤੀ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੰਦਿਆਂ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ‘ਤੇ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਦੇ ਸਤਵੰਤ ਸਿੰਘ ਸਿਆਣ ਕੌਮੀ ਜਨਰਲ ਸਕੱਤਰ, ਕੌਮੀ ਸਕੱਤਰ ਸੁਖਦੀਪ ਸਿੰਘ ਭੱਚੂ, ਗੁਰਬਿੰਦਰ ਸਿੰਘ ਪਲਾਹਾ ਕੌਮੀ ਪ੍ਰੈੱਸ ਸਕੱਤਰ, ਹਰਜੀਤ ਸਿੰਘ ਮਠਾਰੂ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਦੇ ਪੰਜਾਬ ਪ੍ਰਧਾਨ, ਕੁਲਦੀਪ ਸਿੰਘ ਖਾਂਬਾ ਸੀਨੀਅਰ ਵਾਈਸ ਚੇਅਰਮੈਨ, ਪਰਮਜੀਤ ਸਿੰਘ ਕਲ਼ਿਆਣ ਵਾਈਸ ਚੇਅਰਮੈਨ, ਮਨਪ੍ਰੀਤ ਸਿੰਘ ਰੈਹਸੀ ਜ਼ਿਲਾ ਪ੍ਰਧਾਨ ਸ਼ੋਸ਼ਲ ਮੀਡੀਆ ਸੈੱਲ, ਸਤਨਾਮ ਸਿੰਘ ਬੰਟੀ, ਮਲਕੀਤ ਸਿੰਘ ਮਰਵਾਹਾ, ਰਵਿੰਦਰ ਸਿੰਘ ਚੱਢਾ ਚੇਅਰਮੈਨ ਪੰਜਾਬ, ਜਗਦੀਪ ਸਿੰਘ ਸੀਹਰਾ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਖਾਂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਬਲਬੀਰ ਸਿੰਘ ਸੋਹਲ ਜ਼ਿਲਾ ਹੁਸ਼ਿਆਰਪੁਰ ਪ੍ਰਧਾਨ, ਅਮਰਜੀਤ ਸਿੰਘ ਆਸੀ ਜ਼ਿਲਾ ਹੁਸ਼ਿਆਰਪੁਰ ਚੇਅਰਮੈਨ, ਸੰਦੀਪ ਸਿੰਘ ਸੀਹਰਾ ਜ਼ਿਲਾ ਵਾਈਸ ਚੇਅਰਮੈਨ, ਐਡਵੋਕੇਟ ਦਿਲਬਾਗ ਸਿੰਘ ਸੀਹਰਾ ਜ਼ਿਲਾ ਪ੍ਰਧਾਨ ਲੀਗਲ ਸੈੱਲ, ਹਰਪ੍ਰੀਤ ਸਿੰਘ ਜ਼ਿਲਾ ਪ੍ਰਧਾਨ ਯੂਥ ਵਿੰਗ ਅਤੇ ਅਮਰਜੀਤ ਸਿੰਘ ਸੀਹਰਾ ਖਜ਼ਾਨਚੀ ਆਦਿ ਆਗੂ ਹਾਜ਼ਿਰ ਸਨ।

LEAVE A REPLY

Please enter your comment!
Please enter your name here