ਕੇਜਰੀਵਾਲ ਵੱਲੋਂ ਕੀਤੇ ਲੋਕ ਹਿੱਤਾਂ ਦੇ ਕੰਮਾਂ ਨੂੰ ਦੇਖ ਕੇ ਵੱਡੀ ਗਿਣਤੀ ਵਿੱਚ ਨੌਜਵਾਨ ਪਾਰਟੀ ਵਿੱਚ ਸ਼ਾਮਿਲ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜਿਲਾ ਪ੍ਰਧਾਨ ਡਾ. ਹਰਮਿੰਦਰ ਬਖਸ਼ੀ ਦੀ ਅਗਵਾਈ ਚ ਗੜਸ਼ੰਕਰ ਵਿੱਖੇ ਹਲਕੇ ਦੇ ਨੌਜਵਾਨਾਂ ਦੀ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਮੀਟਿੰਗ ਚ ਨੌਜਵਾਨ ਆਗੂ ਕੁਲਜੀਤ ਸਿੰਘ ਕਪਤਾਨ ਨੂੰ ਹਲਕੇ ਦੇ ਯੂਥ ਵਿੰਗ ਦਾ ਵਾਈਸ ਪ੍ਰਧਾਨ ਲਗਾਇਆ ਗਿਆ। ਉਥੇ ਬਹੁਤ ਸਾਰੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

Advertisements

ਸ਼ਾਮਿਲ ਹੋਏ ਨੌਜਵਾਨਾਂ ਦਾ ਪਾਰਟੀ ਦੇ ਸੀਨਿਅਰ ਆਗੂ ਸੋਮ ਨਾਥ ਬੰਗੜ, ਮਾਸਟਰ ਰਣਜੀਤ ਸਿੰਘ ਬਿੰਜੋ, ਚਰਨਜੀਤ ਸਿੰਘ ਚੰਨੀ, ਸੁਖਵਿੰਦਰ ਸਿੰਘ ਮੁਗੋਵਾਲ, ਗੁਰਦਿਆਲ ਸਿੰਘ ਭਨੋਟ, ਮਨਪ੍ਰੀਤ ਸਿੰਘ ਰੋਕੀ, ਗੁਰਮੁਖ ਸਿੰਘ ਗੋਗੋ, ਸੰਜੀਵ ਰੋੜ ਮਾਜਰਾ, ਨਰਿੰਦਰ ਘਾਗੋਂ ਆਦਿ ਨੇ ਸਵਾਗਤ ਕੀਤਾ। ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਤੇ ਡਾਕਟਰ ਹਰਮਿੰਦਰ ਬਖਸ਼ੀ ਨੇ ਆਪ ਚ ਸ਼ਾਮਿਲ ਹੋਏ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕ 2022 ਚ ਆਮ ਆਦਮੀ ਪਾਰਟੀ ਪੰਜਾਬ ਚ ਸਰਕਾਰ ਬਣਾਉਣ ਜਾ ਰਹੀ ਹੈ।

ਜਿਸ ਦਾ ਕਾਰਨ ਆਮ ਆਦਮੀ ਪਾਰਟੀ ਇਕੋ ਇਕ ਪਾਰਟੀ ਹੈ ਜਿੰਨੇ ਜੋ ਵਾਹਦੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਉਹ 100 ਪ੍ਰਤਿਸ਼ਤ ਵਾਹਦੇ ਪੂਰੇ ਕਰਕੇ ਦਿੱਲੀ ਚ ਤੀਜੀ ਵਾਰ ਸਰਕਾਰ ਬਣਾਈ ਹੈ। ਪੰਜਾਬ ਦੇ ਲੋਕ ਕੇਜਰੀਵਾਲ ਵੱਲੋਂ ਲੋਕ ਹਿਤਾਂ ਚ ਕੀਤੇ ਕੰਮਾਂ ਨੂੰ ਦੇਖ ਕੇ ਆਪ ਮੁਹਾਰੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ  ਜਗਪ੍ਰੀਤ ਸਿੰਘ ਕਪਤਾਨ, ਚੂਹੜ ਸਿੰਘ ਬੈਂਸ, ਮਲਕੀਤ ਸਿੰਘ ਸਤਨੋਰ, ਸ਼ਮਸ਼ੇਰ ਸਿੰਘ ਪੇਂਸਰਾ,ਪਰਮਿੰਦਰ ਸਿੰਘ , ਪ੍ਰੇਮ ਬੰਬੇਲੀ, ਰਾਹੁਲ ਕੁਮਾਰ, ਅਸ਼ੋਕ ਕੁਮਾਰ ਮਜਾਰਾ ਡਿੰਗਰੀਆ ਤੋੰ ਇਲਾਵਾ ਭਾਰੀ ਗਿਣਤੀ ਚ ਲੋਕ ਹਾਜਿਰ ਸਨ।

LEAVE A REPLY

Please enter your comment!
Please enter your name here