ਸਰਕਾਰੀ ਸਕੂਲ ਪਿੱਪਲਾਂਵਾਲਾ ਦੇ 10 ਅਧਿਆਪਕਾਂ ਨੂੰ ਸਿਖਿੱਆ ਸਕੱਤਰ ਨੇ ਕੀਤਾ ਸਨਮਾਨਿਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਕੂਲ ਵਿੱਚ ਸਿੱਖਿਆ ਦਾ ਸਤਰ ਉੱਚਾ ਚੁੱਕਣ ਅਤੇ ਮਿਸ਼ਨ ਸ਼ਤ-ਪ੍ਰਤੀਸ਼ਤ ਹਾਸਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸਕੂਲ ਸਮੇਂ ਤੋਂ ਪਹਿਲਾਂ ਬੱਚਿਆਂ ਨੂੰ ਪੜਾਉਣ ਲਈ ਓਵਰਟਾਈਮ ਲਗਾ ਰਹੇ ਸ.ਸੀ. ਸੈ. ਸਕੂਲ ਪਿੱਪਲਾਂਵਾਲਾ ਦੇ 10 ਅਧਿਆਪਕਾਂ ਨੂੰ ਮਾਨਯੋਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਵਲੋਂ ਵਿਸੇਸ਼ ਤੌਰ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

Advertisements

ਸਕੂਲ ਦੇ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਵਿੱਚ ਬੋਰਡ ਦੀਆਂ ਕਲਾਸਾਂ ਅੱਠਵੀਂ, ਦਸਵੀਂ ਅਤੇ ਬਾਰਵੀਂ ਨੂੰ ਪੜਾ ਰਹੇ ਸਾਰੇ ਵਿਸ਼ਾ ਅਧਿਆਪਕ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਵਾਧੂ ਸਮਾਂ ਲਗਾ ਰਹੇ ਸਨ। ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਕਾਮਯਾਬ ਬਣਾਉਣ ਲਈ ਅਧਿਅਪਕਾਂ ਨੇ ਬੜੀ ਸਖਤ ਮਿਹਨਤ ਕੀਤੀ ਹੈ।

ਜਿਸ ਕਾਰਨ ਮੈਥ ਅਧਿਆਪਕ ਅਨੀਤਾ ਕੁਮਾਰੀ, ਅਮਨਪ੍ਰੀਤ ਕੌਰ, ਲਖਵਿੰਦਰ ਰਾਮ, ਪੰਜਾਬੀ ਅਧਿਆਪਕ ਨਮਿਤਾ ਸੈਣੀ, ਅਮਰਜੀਤ ਕੌਰ, ਭੁਪਿੰਦਰ ਕੌਰ ਐਸ. ਐਸ. ਅਧਿਅਪਕ ਮਨਜੀਤ ਰਾਣੀ, ਗੁਰਮਿੰਦਰ ਸਿੰਘ, ਅੰਬਿਕਾ ਪੁਰੀ ਅਤੇ ਹਰਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਇਹ ਓਵਰਟਾਈਮ ਬੜੀ ਤਰਤੀਬ ਨਾਲ਼ ਇੱਕ ਖਾਸ ਹਫਤਾਵਾਰੀ ਵਿਓਂਤਬੰਦੀ ਕਰਕੇ ਲਗਾਏ ਗਏ ਸਨ। ਉਹਨਾਂ ਨੇ ਸਨਮਾਨਿਤ ਕੀਤੇ ਗਏ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਇਸੇ ਤਰਾਂ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ।ਇਸ ਮੌਕੇ ਤੇ ਅੰਕੁਰ ਸੂਦ ਬੀ. ਐਮ ਮੈਥ ਅਤੇ ਰਾਮ ਮੂਰਤੀ ਬੀ. ਐਮ. ਅੰਗਰੇਜ਼ੀ ਹਾਜ਼ਰ ਸਨ।

LEAVE A REPLY

Please enter your comment!
Please enter your name here