ਗਰਭਵਤੀ ਔਰਤਾਂ ਸਰਕਾਰੀ ਹਸਪਤਾਲਾਂ ਤੋਂ ਬਿਨਾਂ ਰੈਫਰ ਹੋਏ ਪ੍ਰਾਈਵੇਟ ਹਸਪਤਾਲਾਂ ਵਿੱਚ ਲੈ ਸਕਦੇ ਹਨ ਜਣੇਪਾ ਸੇਵਾਵਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਵਾਇਰਸ ਕੋਵਿਡ-19 ਦੇ ਕਾਰਨ ਬਣੀ ਹੰਗਾਮੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਦੇ ਵਾਧੂ ਭਾਰ ਹੋਣ ਕਾਰਨ ਜਿਆਦਾ ਖਤਰੇ ਵਾਲੀਆ  ਗਰਭਵਤੀ ਔਰਤਾਂ ਨੂੰ ਜਣੇਪੇ ਦੀ ਸਹੂਲਤ ਲਈ ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪ੍ਰਾਈਵੇਟ ਮਨੰਜੂਰ ਸ਼ੂਦਾ ਹਸਪਤਾਲਾਂ ਵਿੱਚ ਇਲਾਜ ਦੀ ਸਹੂਲਤ ਬਿਨਾਂ ਸਰਕਾਰੀ ਹਸਪਤਾਲ ਤੋ ਰੈਫਰ ਹੋਏ ਸ਼ੁਰੂ ਕੀਤੀ ਗਈ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਦੇ ਪੱਤਰ ਮਿਤੀ 24 ਮਾਰਚ 2020 ਦੇ ਅਨੁਸਾਰ ਪ੍ਰਾਈਵੇਟ ਮੰਨਜੂਰ ਸ਼ੂਦਾ ਹਸਪਤਾਲਾਂ ਨੂੰ ਜਿਆਦਾ ਖਤਰੇ ਵਾਲੀ ਗਰਭਵਤੀ ਔਰਤਾਂ ਲਈ ਸਜੇਰੀਅਨ ਸ਼ੈਕਸ਼ਨ, (ਪ੍ਰੀਈਮਚੋਰ) ਸਮੇਂ ਤੇ ਪਹਿਲਾਂ ਜਣੇਪਾਂ ਵਾਲੀਆਂ ਮਾਂਵਾ ਤੋ ਇਲਾਵਾਂ ਬਲੱਡ ਪ੍ਰੈਸ਼ਰ ਤੇ ਸ਼ੂਗਰ ਤੋ ਪ੍ਰਭਾਵਿਤ ਮਾਂਵਾ,  ਨੋਰਮਲ ਜਣੇਪੇ ਦੀ ਸੇਵਾਵਾਂ ਲਈ ਸ਼ਪੈਸ਼ਲਿਟੀ ਆਈ. ਡੀ. 54 ਤਹਿਤ ਪ੍ਰੋਸੀਜਰ ਆਈ ਡੀ. ਯੂ.-100 ਮੱਦ ਵਿਚੋ ਖਰਚਾ ਬੁੱਕ ਕਰ ਸਕਦੇ ਹਨ।

ਉਹਨਾਂ ਪ੍ਰੈਸ ਰਾਹੀ ਪ੍ਰਾਈਵੇਟ ਸਿਹਤ ਸੰਸਥਾਵਾਂ ਨੂੰ ਗਰਭਵਤੀ ਔਰਤਾਂ ਦੇ ਜਣੇਪੇ ਲਈ ਇਹ ਸੇਵੇਵਾਂ ਮੁਹਈਆ ਕਰਵਾਉਣ ਬਾਰੇ ਵੀ ਕਿਹਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜਦੀਕੀ ਮੰਜੂਰ ਸ਼ੂਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਜੁਣੇਪਾ ਕਰਵਾ ਸਕਦੇ ਹਨ। ਆਈ.ਵੀ.ਵਾਈ. ਹੈਲਥ ਕੇਅਰ, ਨਾਰਦ ਹਸਪਤਾਲ, ਪਰਨਵ ਹਸਪਤਾਲ, ਸ਼ਿਵਮ ਹਸਪਤਾਲ ਵਿੱਚ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾਂ ਦੇ ਕਾਰਡ ਧਾਰਕ ਹਾਈ ਰਿਸਕ ਜਣੇਪਾ ਤੇ ਨੋਰਮਲ ਜਣੇਪੇ ਦੀਆਂ ਸੇਵੇਵਾਂ ਸਰਕਾਰੀ ਹਸਪਤਾਲ ਤੋ ਰੈਫਰ ਹੋਏ ਤੋ ਬਿਨਾਂ ਪ੍ਰਾਪਤ ਕਰ ਸਕਦੀਆਂ ਹਨ ।

LEAVE A REPLY

Please enter your comment!
Please enter your name here