ਠੇਕਾ ਪ੍ਰਣਾਲੀ ਬੰਦ ਕਰਕੇ ਸਿਧੀ ਭਰਤੀ ਕਰੇ ਪੰਜਾਬ ਸਰਕਾਰ: ਸਪੋਟ ਬਿਲਿੰਗ ਮੁਲਾਜ਼ਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮੂਹ ਸਪੋਟ ਬਿਲਿੰਗ ਮੁਲਾਜਮਾਂ ਨੇ ਕੈਬਿਨੇਟ ਮੰਤਰੀ ਬ੍ਰਹਮਸ਼ੰਕਰ ਜਿੰਪਾ, ਡੀ.ਸੀ. ਅਪਨੀਤ ਰਿਆਤ, ਬਿਜਲੀ ਵਿਭਾਗ ਅਤੇ ਕੰਪਨੀ ਦੇ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਸੋਂਪੇ। ਉਹਨਾਂ ਦੱਸਿਆ ਕਿ ਉਹ ਸਿਟੀ ਡਵੀਜ਼ਨ ਅੰਦਰ ਸਟੀਰਲਿੰਗ ਟ੍ਰਾਂਸਫਾਰਮਸ ਕੰਪਨੀ ਵਿੱਚ ਪਿਛਲੇ 5-10 ਸਾਲਾਂ ਤੋ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਵਿੱਚ ਵੀ ਉਨ੍ਹਾਂ ਨੇ ਆਪਣੀ ਡਿਉਟੀ ਲਗਨ ਨਾਲ ਨਿਭਾਈ। ਪਰ ਕੰਪਨੀ ਨੇ ਠੇਕਾ ਪ੍ਰਣਾਲੀ ਰਾਹੀਂ ਉਨ੍ਹਾਂ ਦਾ ਸ਼ੋਸ਼ਣ ਹੀ ਕੀਤਾ। ਕੰਪਨੀ ਨੇ ਪਿਛਲੇ ਪਿਛਲੇ 5-6 ਮਹੀਨਿਆਂ ਤੋ ਅਤੇ ਲਾੱਕਡਾਊਨ ਦੌਰਾਨ ਵੀ ਉਨ੍ਹਾਂ ਨੂੁੰ ਤਨਖਾਹ ਨਹੀਂ ਦਿੱਤੀ। ਜਿਸ ਕਾਰਣ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ 31 ਮਾਰਚ ਨੂੰ ਕੰਪਨੀ ਦਾ ਕਾਂਟ੍ਰੈਕਟ ਖਤਮ ਹੋ ਰਿਹਾ ਹੈ।

Advertisements

ਸਮੂਹ ਮੁਲਾਜਮਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕ੍ਰਿਪਾ ਕਰਕੇ ਇਹ ਠੇਕਾ ਸਿਸਟਮ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਦੀ ਭਰਤੀ ਸਿੱਧੇ ਤੋਰ ਤੇ ਪੰਜਾਬ ਬਿਜਲੀ ਬੋਰਡ ਵਿੱਚ ਕੀਤੀ ਜਾਵੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਦੀਆਂ ਪਿਛਲੀਆਂ ਤਨਖਾਹਾਂ ਅਤੇ ਈ.ਪੀ.ਐਫ. ਫੰਡ ਅਤੇ ਲਾਕਡਾਊਨ ਦੀ ਸੈਲਰੀ ਵੀ ਉਨ੍ਹਾਂ ਨੂੰ ਕੰਪਨੀ ਤੋ ਦਿਲਵਾਈ ਜਾਵੇ। ਇਸ ਮੌਕੇ ਤੇ ਅਰੁਣ ਕੁਮਾਰ, ਰਣਜੀਤ ਸਿੰਘ, ਸੰਜੀਵ ਕੁਮਾਰ, ਹਰਪ੍ਰੀਤ ਹੈਪੀ, ਬਲਵੀਰ ਸਿੰਘ, ਦਲੀਪ ਕੁਮਾਰ ਅਤੇ ਸਿਵਰਾਜ ਮੌਜੂਦ ਸਨ।

LEAVE A REPLY

Please enter your comment!
Please enter your name here