1994 ਤੋਂ ਸੇਵਾਵਾਂ ਨਿਭਾ ਰਹੇ ਪ੍ਰੋ. ਬਹਾਦਰ ਸਿੰਘ ਸੁਨੇਤ ਹੋਏ ਸੇਵਾ ਮੁਕਤ, ਸਮਾਜਸੇਵੀ ਦੇ ਰੂਪ ਵਿੱਚ ਬਣਾਈ ਅਲੱਗ ਪਹਿਚਾਣ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰੋ. ਬਹਾਦਰ ਸਿੰਘ ਸੁਨੇਤ ਜਿਨਾਂ ਦਾ ਜਨਮ 1960 ਵਿੱਚ ਹੋਇਆ ਪੰਜਾਬ ਯੂਨੀਵਰਸਿਟੀ ਤੋਂ ਫਾਰਮੇਸੀ ਵਿੱਚ ਪੋਸਟ ਗ੍ਰੈਜੂਏਟ ਕਰਨ ਤੋਂ ਬਾਅਦ ਤਕਨੀਕੀ ਸਿੱਖਿਆ ਵਿੱਭਾਗ,ਪੰਜਾਬ ਵਿੱਚ ਸੇਵਾ ਸ਼ੁਰੂ ਕੀਤੀ। ਵੱਖ-ਵੱਖ ਕਾਲਜਾਂ ਵਿੱਚ ਸੇਵਾ ਨਿਭਾਉਣ ਉਪਰੰਤ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ 1994 ਤੋਂ ਸੇਵਾਵਾਂ ਨਿਭਾ ਰਹੇ ਹਨ ਅਤੇ 31 ਮਾਰਚ 2020 ਨੂੰ ਸਰਕਾਰੀ ਸੇਵਾਵਾ ਤੋਂ ਸੇਵਾ ਮੁਕਤ ਹੋ ਗਏ ਹਨ। ਵਿਦਿਆ ਦੇ ਖੇਤਰ ਵਿੱਚ ਉੱਘਾ ਯੋਗਦਾਨ ਪਾਉਣ ਦੇ ਨਾਲ-ਨਾਲ ਐਨ.ਐਸ.ਐਸ ਅਤੇ ਹੋਰ ਵਿਦਿਆਰਥੀਆਂ ਦੀਆਂ ਸਮਾਜ ਸੇਵੀ ਗਤਿਵਿਧੀਆਂ ਕਰਾਉਣ ਵਿੱਚ ਵੀ ਉੱਘਾ ਯੋਗਦਾਨ ਪਾਇਆ ਹੈ।

Advertisements

ਇਹਨਾ ਦੀ ਧਰਮਪਤਨੀ ਰਚਨਾ ਕੋਰ, ਇਸੇ ਕਾਲਜ ਵਿੱਚ ਪ੍ਰਿੰਸੀਪਲ ਦੀ ਸੇਵਾਵਾਂ ਨਿਭਾ ਰਹੇ ਹਨ। ਪਰਿਵਾਰ ਵਿੱਚ ਦੋ ਬੇਟੀਆਂ ਡਾਕਟਰ ਹਨ ਅਤੇ ਇੱਕ ਬੇਟਾ ਹੈ ਜੋ ਕਿ ਮੈਡੀਕਲ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਪ੍ਰੋ. ਬਹਾਦਰ ਸਿੰਘ ਸੁਨੇਤ ਆਪਣੇ ਵਿਦਿਆਰਥੀ ਸਮੇਂ ਤੋਂ ਹੀ ਸਮਾਜ ਸੇਵਾ ਦੇ ਕਾਰਜਾਂ ਨਾਲ ਜੁੜ ਗਏ ਸਨ। ਖੂਨਦਾਨ ਸੇਵਾ ਨਾਲ ਜੁੜਕੇ ਸੈਂਕੜੇ ਖੂਨਦਾਨ ਕੈਂਪਾ ਦਾ ਆਯੋਜਨ ਕੀਤਾ ਗਿਆ ਅਤੇ ਹਜਾਰਾਂ ਹੀ ਲੋਕਾਂ ਨੂੰ ਕੈਂਪਾ ਅਤੇ ਸੈਮੀਨਾਰਾਂ ਰਾਂਹੀ ਇਸ ਮਹਾਨ ਜੀਵਨ ਦਾਨ ਸੇਵਾ ਨਾਲ ਜੋੜਨ ਦਾ ਸੁਭਾਗ ਪ੍ਰਾਪਤ ਹੋਇਆ।

ਸੰਨ 1982 ਵਿਚ ਪੰਜਾਬ ਯੂਨੀਵਰਸਿਟੀ ਵਿੱਚ ਫਾਰਮੇਸੀ ਦੀ ਸਿੱਖਿਆ ਪ੍ਰਾਪਤ ਕਰ ਰਹੇ ਸੀ ਤਾਂ ਪਹਿਲੀ ਵਾਰ ਇੱਕ ਬਹੁਤ ਹੀ ਲੋੜਵੰਦ ਵਿਅਕਤੀ ਜੋ ਕਿ ਐਕਸੀਡੈਂਟ ਤੋਂ ਪ੍ਰਭਾਵਿਤ ਸੀ ਨੂੰ ਪੀ.ਜੀ.ਆਈ ਚੰਡੀਗੜ ਵਿਖੇ ਜਾਕੇ ਖੂਨਦਾਨ ਕੀਤਾ। ਜਦੋਂ ਉਸ ਵਿਅਕਤੀ ਅਤੇ ਪਰਿਵਾਰ ਦੀਆਂ ਖੁਸ਼ੀਆ ਦੇਖਕੇ ਅਤੇ ਠੀਕ ਹੋਣ ਉਪਰੰਤ ਉਸ ਪਰਿਵਾਰ ਵਲੋਂ ਦਿੱਤੀਆਂ ਜਿੰਦਗੀ ਭਰ ਦੀਆਂ ਅਸੀਸਾਂ ਜਿਸਨੇ ਦਿਲ ਅੰਦਰ ਇਸ ਸੇਵਾ ਨੂੰ ਅੱਗੇ ਤੋਰਨ ਦਾ ਇੱਕ ਜਜਬਾਤ ਪੈਦਾ ਕੀਤਾ ਅਤੇ ਇਸ ਮੁਹਿੰਮ ਨੂੰ ਅੱਗੇ ਚਲਾਉਣ ਦਾ ਪ੍ਰਣ ਕੀਤਾ।

1987 ਵਿੱਚ ਭਾਈ ਘਨੱਇਆ ਜੀ ਮਿਸ਼ਨ ਨਾਮ ਦੀ ਸਮਾਜ ਸੇਵੀ ਸੰਸਥਾ ਸਥਾਪਿਤ ਕਰਕੇ ਪਿੰਡਾ ਅਤੇ ਸ਼ਹਿਰਾਂ ਵਿੱਚ ਖੂਨਦਾਨ ਪ੍ਰਤੀ ਜਾਗਰਤੀ ਪੈਦਾ ਕਰਨ ਲਈ ਵਿਦਿਅਕ ਅਦਾਰਿਆਂ ਵਿਚ ਜਾਕੇ ਅਨੇਕਾਂ ਹੀ ਲੋਕਾਂ ਨੂੰ ਇਸ ਸੇਵਾ ਨਾਲ ਜੋੜਿਆ ਅਤੇ ਸੈਂਕੜੇ ਹੀ ਖੂਨਦਾਨ ਕੈਂਪਾ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ-ਨਾਲ ਭਾਈ ਘਨੱਈਆ ਜੀ ਵਲੋਂ ਆਰੰਭੀਆਂ ਸੇਵਾਵਾਂ ਨੂੰ ਵਿਸ਼ਵ ਪੱਧਰ ਤੇ ਪਹੁੰਚਾਉਣ ਲਈ ਕਾਰਜ ਆਰੰਭੇ ਗਏ। ਜਿਸ ਦੇ ਸਿੱਟੇ ਵਜੋਂ ਅੰਤਰਰਾਸ਼ਟਰੀ ਰੈਡ ਕਰਾਸ ਵਲੋ ਨਾਲ ਭਾਈ ਘਨੱਈਆ ਜੀ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਆਪਣੀ ਵੈਬ ਸਾਈਟ ਤੇ ਪਾਕੇ ਦੁਨੀਆ ਭਰ ਵਿੱਚ ਪਹੁੰਚਾਉਣ ਲਈ ਉਪਰਾਲੇ ਕੀਤੇ ਹਨ।

ਪ੍ਰੋ. ਸੁਨੇਤ ਵਲੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਲਗਾਏ ਗਏ ਖੂਨਦਾਨ ਕੈਂਪਾ ਨੂੰ ਆਯੋਜਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਗਈ ਸੀ, ਜਿਸ ਵਿੱਚ ਹਜਾਰਾਂ ਹੀ ਲੋਕਾਂ ਨੇ ਸਵੈਇੱਛਾ ਨਾਲ ਖੂਨਦਾਨ ਕੀਤਾ। ਕਾਰਗਿਲ ਯੁੱਧ ਦੋਰਾਨ ਜਖਮੀ ਹੋਏ ਜਵਾਨਾਂ ਲਈ ਖੂਨਦਾਨ ਕਰਨ ਲਈ ਅਨੇਕਾਂ ਹੀ ਵਲੰਟੀਅਰਾਂ ਨੂੰ ਤਿਆਰ ਕਰਕੇ ਲਿਸਟ ਤਿਆਰ ਕੀਤੀ ਗਈ। ਇਹੇ ਪੰਜਾਬ ਰਾਜ ਖੂਨਦਾਨ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਵੀ ਹਨ ਅਤੇ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ।

ਜਿਉਂਦੇ ਜੀ ਖੂਨਦਾਨ, ਮਰਨ ਉਪਰੰਤ ਦੇ ਸਕੰਲਪ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਦਿਆਂ ਹੋਇਆ 1999 ਵਿੱਚ ਆਪ ਪਿਤਾ ਡਾ.ਗੁਰਚਰਨ ਸਿੰਘ ਅਤੇ ਮਾਤਾ ਗੁਰਮੀਤ ਕੋਰ ਦੀ ਅੱਖਾ ਨੂੰ ਦਾਨ ਕਰਕੇ ਨੇਤਰਹੀਣਾਂ ਦੀ ਜਿੰਦਗੀ ਨੂੰ ਰੋਸ਼ਨ ਕੀਤਾ। ਪ੍ਰੋ. ਬਹਾਦਰ ਸਿੰਘ ਸੁਨੇਤ ਨੇਤਰਦਾਨ ਐਸੋਸੀਏਸ਼ਨ ਹਿਸ਼ਆਰਪੁਰ ਜੋ ਕਿ ਦੇਸ਼ ਭਰ ਵਿੱਚ ਨੇਤਰਹੀਣ ਲੋਕਾਂ ਦੀ ਜਿੰਦਗੀ ਨੂੰ ਰੋਸ਼ਨ ਕਰਨ ਲਈ ਸੇਵਾ ਕਰ ਰਹੀ ਹੈ ਦੇ ਪ੍ਰਧਾਨ ਵੀ ਹਨ। ਇਹ ਸੰਸਥਾ ਨੇ ਪਿਛਲੇ 20 ਸਾਲਾਂ ਦੋਰਾਨ 1000 ਤੋਂ ਵੱਧ ਨੇਤਰਹੀਣ ਲੋਕਾਂ ਦੀ ਜਿੰਦਗੀ ਨੂੰ ਰੋਸ਼ਨ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬ ਸਰਕਾਰ ਵਲੋਂ ਦੇ ਸਿਹਤ ਵਿਭਾਗ ਵਲੋਂ ਨੇਤਰਹੀਣਤਾ ਮੁਕਤ ਪੰਜਾਬ ਸਬੰਧੀ ਬਣਾਈ ਗਈ ਕਮੇਟੀ ਦੇ ਮੈਂਬਰ ਵੀ ਹਨ।

ਗਰੀਬੀ ਰੇਖਾ ਤੋ ਥੱਲੇ ਝੁੱਗੀਆਂ-ਝੋਪੜੀਆਂ ਵਿੱਚ ਰਹਿ ਰਹੇ ਪਰਿਵਾਰਾ ਨੂੰ ਵਿਦਿਆ ਪ੍ਰਾਪਤ ਕਰਨ ਦੀ ਅਹਿਮੀਅਤ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਯਤਨ ਕਰ ਰਹੇ ਹਨ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਦੀ ਸਰਪਰਸਤੀ ਅਤੇ ਸਹਿਯੋਗ ਦਾ ਸਦਕਾ ਅਨੇਕਾਂ ਹੀ ਪਰਿਵਾਰ ਆਪਣੇ ਬੱਚਿਆਂ ਨੂੰ ਵਿਦਿਆ ਗ੍ਰਹਿਣ ਕਰਾਉਣ ਲਈ ਅੱਗੇ ਆ ਰਹੇ ਹਨ।

ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਲਈ ਪ੍ਰੋ. ਬਹਾਦਰ ਸਿੰਘ ਸੁਨੇਤ ਨੂੰ ਪੰਜਾਬ ਸਰਕਾਰ ਵਲੋ ਸਟੇਟ ਅਵਾਰਡ ਨਾਲ ਨਿਵਾਜਿਆ ਗਿਆ ਹੈ। ਭਾਈ ਘਨੱਈਆ ਜੀ ਅਵਾਰਡ, ਹੁਸ਼ਿਆਰਪੁਰ ਸੇਵਾ ਰਤਨ ਅਵਾਰਡ, ਅੰਬੈਸਡਰ ਫਾਰ ਪੀਸ ਅਵਾਰਡ,ਜਿਲਾ ਪ੍ਰਸ਼ਾਸ਼ਨ ,ਸਿਹਤ ਵਿਭਾਗ,ਰੈਡ ਕਰਾਸ  ਅਤੇ ਹੋਰ ਕਈ ਪ੍ਰਮੁੱਖ ਸੰਸਥਾਵਾਂ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਸੰਤਾ ਮਹਾਂਪੁਰਸ਼ਾਂ ਦੀ ਨਗਰੀ ਹੁਸ਼ਿਆਰਪੁਰ ਨੂੰ ਆਪਣੀ ਕਰਮ ਭੂਮੀ ਮੰਨਦੇ ਹਨ ਜਿੱਥੇ ਜਿੰਦਗੀ ਦੇ ਅਹਿਮ ਸਾਲ ਸੇਵਾ ਕੀਤੀ ਅਤੇ ਇੱਥੋਂ ਦੇ ਲੋਕਾਂ ਵਲੋ ਪਿਆਰ ਦਾ ਸਦਕਾ ਹੀ ਹੁਣ ਸਰਕਾਰੀ ਸੇਵਾਵਾਂ ਤੋ ਸੇਵਾ ਮੁਕਤ ਹੋਣ ਬਾਅਦ ਹੁਸ਼ਿਆਰਪੁਰ ਵਿੱਖੇ ਹੀ ਸਰਬੱਤ ਦੇ ਭਲੇ ਹਿਤ ਸੇਵਾਵਾਂ ਨਿਭਾਉਂਦੇ ਰਹਿਣਗੇ।

LEAVE A REPLY

Please enter your comment!
Please enter your name here