ਓਟ ਕਲੀਨਿਕ ਵਿਖੇ ਮਰੀਜਾਂ ਨੂੰ ਦਵਾਈ ਦੇਣ ਦੌਰਾਣ ਡਿਸਟੈਂਸਿਗ ਦਾ ਰੱਖਿਆ ਜਾ ਰਿਹਾ ਹੈ ਖਾਸ ਖਿਆਲ: ਡਾ. ਹਰਬੰਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਵਾਇਰਸ ਦੇ ਇਸ ਚੁਣੋਤੀਪੂਰਣ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਸਮਾਜ ਦੇ ਹਰੇਕ ਵਰਗ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਨਸ਼ਿਆਂ ਦੇ ਪੀੜਤ ਮਰੀਜ਼ਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਹਰਬੰਸ ਲਾਲ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਸ਼ਾਮ ਚੌਰਾਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਓਟ ਕਲੀਨਿਕ, ਸਰਕਾਰੀ ਨਸ਼ਾ ਛਡਾਉ ਕੇਂਦਰਾਂ ਅਤੇ ਲਾਇਸੰਸਸ਼ੁਦਾ ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰਾਂ ਨੂੰ ਮਾਹਰ ਡਾਕਟਰ ਦੁਆਰਾ ਮੁਲਾਂਕਣ ਤੋਂ ਬਾਅਦ ਰਜਿਸਟਰਡ ਮਰੀਜਾਂ ਨੂੰ ਬੁਪ੍ਰੋਨੇਰਫਾਈਨ ਪਲਸ, ਨਲੋਕਸੇਨ ਦਵਾਈਆਂ ਦੀ ਦੋ ਹਫ਼ਤੇ ਦੀ ਡੋਜ਼ ਘਰ ਲਿਜਾਣ ਦੀ ਸਹੂਲਤ ਦੇਣ ਦੀ ਮਨਜੂਰੀ ਦੇ ਦਿੱਤੀ ਹੈ, ਤਾਂ ਜੋ ਕਰਫਿਊ ਦੌਰਾਨ ਆਵਾਜਾਈ ਨੂੰ ਘਟਾਇਆ ਜਾ ਸਕੇ ਅਤੇ ਓਟ ਸੈਂਟਰਾਂ ਵਿਚ ਹੁੰਦੀ ਭੀੜ ਨੂੰ ਖਤਮ ਕੀਤਾ ਜਾ ਸਕੇ।

Advertisements

ਡਾ. ਹਰਬੰਸ ਲਾਲ ਨੇ ਦੱਸਿਆ ਕਿ ਸੀ.ਐਚ.ਸੀ. ਸ਼ਾਮ ਚੌਰਾਸੀ ਵਿਖੇ ਸਥਾਪਿਤ ਓਟ ਕਲੀਨਿਕ ਵਿੱਚ ਇਸ ਸਮੇਂ 269 ਮਰੀਜ਼ ਰਜਿਸਟਰਡ ਹਨ, ਇਨਾਂ ਦੇ ਹਸਪਤਾਲ ਆਉਣ ਤੇ 14 ਦਿਨ ਦੀ ਦਵਾਈ ਦਿੱਤੀ ਜਾ ਰਹੀ ਹੈ ਅਤੇ ਮਰੀਜ਼ਾਂ ਨੂੰ 14 ਦਿਨ ਬਾਅਦ ਦੁਬਾਰਾ ਆ ਕੇ ਦਵਾਈ ਲੈਣ ਲਈ ਕਿਹਾ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਓਟ ਕਲੀਨਿਕ ਵਿਖੇ ਆਉਣ ਵਾਲੇ ਮਰੀਜਾਂ ਵਿਚ ਮੈਡੀਕਲ ਡਿਸਟੈਂਸਿਗ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਮਰੀਜ਼ਾਂ ਨੂ ਕੋਵਿਡ-19 ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿਗ ਬਣਾਈ ਰੱਖਣ, ਹੱਥ ਬਾਰ ਬਾਰ ਧੋਣ ਅਤੇ ਘਰ ਵਿਚ ਹੀ ਰਹਿਣ ਲਈ ਵੀ ਕਿਹਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਨਵੇਂ ਨਸ਼ੇ ਤੋਂ ਪੀੜਤ ਵਿਅਕਤੀ ਰਜਿਸਟਰਡ ਹੋਣਾ ਚਾਹੁੰਦੇ ਹਨ, ਉਹ ਮਨੋਰੋਗ ਮਾਹਿਰ ਡਾਕਟਰਾਂ ਤੋਂ ਬਿਨਾਂ ਓਟ ਸੈਂਟਰ ਵਿਖੇ ਆ ਕੇ ਉਪਲਬਧ ਮੈਡੀਕਲ ਅਫ਼ਸਰ ਦੀ ਸਲਾਹ ਨਾਲ ਰਜਿਸਟਰਡ ਹੋ ਸਕਦੇ ਹਨ।

LEAVE A REPLY

Please enter your comment!
Please enter your name here