ਨਿਗਮ ਦਫਤਰ ਵਿਖੇ ਅਧਿਕਾਰੀਆਂ ਨੇ ਸ਼ਰਧਾ ਨਾਲ ਮਨਾਈ ਅੰਬੇਦਕਰ ਜਯੰਤੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨਗਰ ਨਿਗਮ ਦਫਤਰ ਵਿੱਖੇ ਬਾਬਾ ਸਾਹਿਬ ਭੀਮ ਰਾਊ ਅੰਬੇਦਕਰ ਜੀ ਦਾ 129ਵਾਂ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਸ਼ਰਧਾ ਦੇ ਫੂਲ ਭੇਟ ਕਰਦੇ ਹੋਏ ਕਿਹਾ ਕਿ ਭੀਮ ਰਾਊ ਅੰਬੇਦਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਮਧ-ਪ੍ਰਦੇਸ਼ ਦੇ ਪਿੰਡ ਮਹੂ ਵਿੱਚ ਹੋਇਆ। ਬਾਬਾ ਸਾਹਿਬ ਭੀਮ ਰਾਊ ਅੰਬੇਦਕਰ ਦਾ ਜੀਵਨ ਬਹੁਤ ਹੀ ਸੰਘਰਸ਼ ਅਤੇ ਸਫਲਤਾ ਦੀ ਐਸੀ ਮਿਸਾਲ ਹੈ, ਜੋ ਸ਼ਾਇਦ ਕਿਤੇ ਹੋਰ ਦੇਖਣ ਨੂੰ ਨਾ ਮਿਲੇ। ਬਾਬਾ ਸਾਹਿਬ ਜਿਨਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਜੋ 26 ਨਵੰਬਰ 1949 ਨੂੰ ਪਾਸ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ।

Advertisements

ਇਸ ਦਿਨ ਨੂੰ ਭਾਰਤ ਦੇ ਸੰਵਿਧਾਨ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ ਗਿਆ ਹੈ। ਇਸ ਲਈ 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਈਆ ਜਾਂਦਾ ਹੈ। ਇਸ ਮੌਕੇ ਉਹਨਾਂ ਨੇ ਸਮੁਹ ਸਟਾਫ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਚਿਆਂ ਨੂੰ ਬਾਬਾ ਸਾਹਿਬ ਦੀ ਜੀਵਨੀ ਬਾਰੇ ਦੱਸਣ ਅਤੇ ਉਹਨਾਂ ਦੇ ਰਾਹ ਤੇ ਚਲਣ ਬਾਰੇ ਪ੍ਰੇਰਿਤ ਕਰਨ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਨੇ ਕਰੋਨਾ ਵਾਇਰਸ ਤੋਂ ਬਚਾ ਬਾਰੇ ਵੀ ਦੱਸਿਆਂ ਕਿ ਉਹ ਆਪਣੇ ਮਾਸਕ ਅਤੇ ਗਲਵਜ਼ ਪਹਿਨ ਕੇ ਹੀ ਕੰਮ ਕਾਜ ਕਰਨ ਅਤੇ ਦੂਰੀ ਬਣਾ ਕੇ ਰੱਖਣ ਤਾਂ ਜੋ ਇਸ ਬਿਮਾਰੀ ਤੋਂ ਬਚਿਆ  ਜਾ ਸਕੇ। ਉਹਨਾਂ ਨੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਣ ਕਰਵਾਈਆ ਕਿ ਉਹ ਸ਼ੋਸ਼ਲ ਡਿਸਟੈਂਸ ਬਣਾ ਕੇ ਰੱਖਣ ਅਤੇ ਆਪਣੇ ਪਰਿਵਾਰਕ ਮੈਂਬਰਾਂ/ਮੁੱਹਲਾ ਨਿਵਾਸੀਆਂ/ਰਿਸ਼ਤੇਦਾਰਾਂ ਨੂੰ ਟੇਲੀਫੋਨ ਰਾਹੀਂ ਘਰਾਂ ਵਿੱਚ ਰਹਿਣ ਲਈ ਹੀ ਪ੍ਰੇਰਿਤ ਕਰਨ ਅਤੇ ਸਮੇਂ-ਸਮੇਂ ਸਿਰ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਦਿੱਤੀਆ ਹਦਾਇਤਾ ਇਨਬਿਨ ਪਾਲਣਾ ਕਰਨ।

ਇਸ ਮੌਕੇ ਕੁਲਦੀਪ ਸਿੰਘ, ਹਰਪ੍ਰੀਤ ਸ਼ਿੰਘ (ਐਸ.ਡੀ.ਓ.), ਸਵਾਮੀ ਸਿੰਘ (ਸੁਪਰਡੰਟ), ਸੰਜੀਵ ਅਰੋੜਾ (ਇੰਸਪੈਕਟਰ), ਸੰਜੀਵ ਕੁਮਾਰ (ਐਸ.ਆਈ.), ਰਾਜਾ ਹੰਸ (ਸਫਾਈ ਮਜਦੂਰ ਯੁਨਿਅਨ ਪ੍ਰਧਾਨ), ਜੈ ਗੋਪਾਲ ਅਤੇ ਸਮੂਹ ਸਟਾਫ ਮੌਜੂਦ ਸੀ।

LEAVE A REPLY

Please enter your comment!
Please enter your name here