ਸਿਹਤ ਵਿਭਾਗ ਦੀਆਂ ਰੈਪਿਡ ਟੀਮਾਂ ਵੀ ਮੁਸ਼ਤੈਦੀ ਨਾਲ ਕਰ ਰਹੀਆਂ ਹਨ ਕੰਮ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਵਾਇਰਸ ਕੋਵਿਡ-19 ਦੇ ਜਿਲੇ ਵਿੱਚ ਅੱਜ ਤੱਕ 7 ਪਾਜੀਟਿਵ ਕੇਸ ਮਿਲੇ ਹਨ ਅਤੇ ਇਸ ਬਿਮਾਰੀ ਦੇ ਲੱਛਣਾ ਵਾਲੇ 322 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ।304 ਸੈਂਪਲਾ ਦੀ ਰਿਪੋਟ ਪ੍ਰਾਪਤ ਹੋ ਚੁੱਕੀ ਹੈ ਅਤੇ 298 ਸੈਪਲ ਨੈਗਟਿਵ ਪਾਏ ਗਏ ਤੇ 7 ਸੈਪਲ ਦੀ ਰਿਪੋਟ ਆਉਣਾ ਬਾਕੀ ਹੈ ।

Advertisements

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਜਸਬੀਰ ਸਿੰਘ ਨੇ ਦੱਸਿਆ ਕਿ ਜਿਲਾ ਵਾਸੀਆ ਲਈ ਇਹ ਚੰਗੀ ਖਬਰ ਹੈ ਕਿ ਅੱਜ ਵੀ ਪ੍ਰਾਪਤ ਹੋਈ ਰਿਪੋਟ ਅਨੁਸਾਰ 3 ਸੈਪਲਾਂ ਦੀ ਰਿਪੋਟ ਨੇਗਟਿਵ ਪਾਈ ਗਈ ਹੈ ਤੇ 11 ਸੈਪਲ ਇਨੰਵੈਲਿਡ ਹਨ । ਪਾਜੇਟਿਵ ਮਰੀਜਾਂ ਵਿੱਚੋ 4 ਮਰੀਜ ਠੀਕ ਹੋ ਕੇ ਘਰ ਜਾ ਚੁੱਕੇ ਹਨ । ਸਿਹਤ ਵਿਭਾਗ ਦੀਆਂ ਰੈਪਿਡ ਰਿਸਪੋਸ ਟੀਮਾਂ ਬੜੀ ਮੁਸ਼ਤੈਦੀ ਨਾਲ ਸ਼ੱਕੀ ਲੱਛਣਾ ਵਾਲੇ ਮਰੀਜਾਂ ਦਾ ਪਤਾ ਲਗਾਕੇ ਉਹਨਾਂ ਦੀ ਸੈਪਲਿੰਗ ਅਤੇ ਇਕਾਂਤਵਾਸ ਲਈ ਕੰਮ ਕਰ ਰਹੀਆ ਹਨ। ਕਿਉਕਿ ਰੈਪਿਡ ਕਿੱਟ ਦੇ ਨਾਲ 15 ਤੋ 20 ਮਿੰਟ ਵਿੱਚ ਰਿਪੋਟ ਆ ਜਾਂਦੀ ਹੈ। ਸਿਹਤ ਐਡਵੀਜਰੀ ਦੇ ਸਬੰਧ ਵਿੱਚ ਉਹਨਾਂ ਦੱਸਿਆ ਕਿ ਜੇਕਰ ਆਸੀ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਸਮਾਜ ਅਤੇ ਦੇਸ਼ ਨੂੰ ਕੋਰੋਨਾ ਵਾਇਰਸ ਤੋ ਬਚਾਉਣਾ ਹੈ ਤਾਂ ਸਾਨੂੰ ਘਰ ਵਿੱਚ ਸੁਰੱਖਿਅਤ ਰਹਿਣਾ ਚਾਹੀਦਾ ਹਾ ਅਤੇ ਜੇਕਰ ਬਹੁਤ ਜਰੂਰੀ ਮੋਕੇ ਘਰ ਤੋ ਬਾਹਰ ਜਾਣਾ ਪਵੇ ਮਾਸਿਕ ਪਹਿਨਣਾ ਯਕੀਨੀ ਬਣਾਇਆ ਜਾਵੇ ਅਤੇ ਸਮਾਜਿਕ ਦੂਰੀ ਬਰਕਾਰ ਰੱਖੀ ਜਾਵੇ।

LEAVE A REPLY

Please enter your comment!
Please enter your name here