ਤਹਿਬਜ਼ਾਰੀ ਟੀਮ ਨੇ ਦੁਕਾਨਦਾਰਾਂ ਨੂੰ ਹਿਦਾਇਤਾਂ ਅਤੇ ਪਬਲਿਕ ਨੂੰ ਸ਼ੋਸ਼ਲ ਡਿਸਟੈਸਿੰਗ ਬਾਰੇ ਕਰਵਾਇਆ ਜਾਣੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਮਾਨ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਨਿਗਮ ਦੀ ਜਗਾ ਤੇ ਰੱਖੇ ਹੋਏ ਸਮਾਨ ਨੂੰ ਪੁਲਿਸ ਦੀ ਸਹਾਇਤਾ ਨਾਲ ਹਟਵਾਇਆ ਗਿਆ। ਇਸ ਚਲਾਈ ਜਾ ਰਹੀ ਮੁਹਿੰਮ ਤਹਿਤ ਇੰਸਪੈਕਟਰ ਸੰਜੀਵ ਅਰੋੜਾ ਅਤੇ ਐਸ.ਐਚ.ਓ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਤਹਿਬਜ਼ਾਰੀ ਟੀਮ ਜਿਸ ਵਿੱਚ ਇੰਸਪੈਕਟਰ ਅਨੂਪ ਕੁਮਾਰ, ਅਮਿਤ ਕੁਮਾਰ, ਦੀਪਕ ਸ਼ਰਮਾ, ਰਾਹੁਲ ਸ਼ਰਮਾ, ਗੌਰਵ ਸ਼ਰਮਾ, ਕਮਲ ਕੁਮਾਰ, ਲਵਦੀਪ ਅਤੇ ਪੁਲਿਸ ਵਿਭਾਗ ਤੋਂ ਓਕਾਂਰ ਸਿੰਘ ਏ.ਐਸ.ਆਈ, ਪਰਮਜੀਤ ਸਿੰਘ ਏ.ਐਸ.ਆਈ, ਹਿਟਲਰ ਅਤੇ ਮਨਪ੍ਰੀਤ ਸਿੰਘ ਸ਼ਾਮਲ ਸਨ, ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਗਊਸ਼ਾਲਾ ਬਜ਼ਾਰ, ਪੱਠਾ ਮੰਡੀ, ਸਬਜੀ ਮੰਡੀ,ਅਫਗਾਨ ਰੋਡ, ਬੱਸੀ ਖਵਾਜੂ, ਖਾਨਪੁਰੀ ਗੇਟ,ਬੱਸ ਸਟੈਂਡ, ਜਲੰਧਰ ਰੋਡ, ਉਧਮ ਸਿੰਘ ਪਾਰਕ ਅਤੇ ਆਲੇ ਦੁਆਲੇ ਦੇ ਦੁਕਾਨਦਾਰਾਂ ਵੱਲੋਂ ਨਗਰ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ ਨੂੰ ਹਟਵਾਇਆ ਗਿਆ ਅਤੇ ਨਗਰ ਨਿਗਮ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਵਲੋਂ ਪਬਲਿਕ ਨੂੰ ਸ਼ੋਸ਼ਲ ਡਿਸਟੈਸਿੰਗ ਬਾਰੇ ਜਾਗਰੂਕ ਕੀਤਾ ਅਤੇ ਪਬਲਿਕ ਨੂੰ ਮਾਸਕ ਲਗਵਾਉਣ ਵਾਸਤੇ ਵੀ ਪ੍ਰੇਰਿਤ ਕੀਤਾ ਅਤੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀਆ ਦੁਕਾਨਾਂ ਦੇ ਬਾਹਰ ਸ਼ੋਸ਼ਲ ਡਿਸਟੈਸਿੰਗ ਰੱਖਣ ਲਈ ਗੋਲੇ ਲਗਵਾਉਣ ਅਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਲੋਕਾ ਨੂੰ ਪ੍ਰਸ਼ਾਸ਼ਨ ਵਲੋਂ ਦਿੱਤੀਆ ਹਦਾਇਤਾ ਦੀ ਇੰਨ ਬਿੰਨ ਪਾਲਣਾ ਕਰਵਾਉਣ ਤਾਂ ਜ਼ੋ ਇਸ ਮਹਾਂਮਾਰੀ ਤੋਂ ਬੱਚਿਆ ਜਾ ਸਕੇ।

Advertisements

ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਜਿਹੜੇ ਦੁਕਾਨਦਾਰ-ਵਪਾਰੀ ਸ਼ੋਸ਼ਲ ਡਿਸਟੈਸਿੰਗ ਨਹੀਂ ਰੱਖਣਗੇ ਅਤੇ ਪ੍ਰਸ਼ਾਸ਼ਨ ਦੀ ਹਦਾਇਤਾ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਦੀ ਦੁਕਾਨ ਮੌਕੇ ਤੇ ਸੀਲ ਕਰ ਦਿੱਤੀ ਜਾਵੇਗੀ। ਕਮਿਸ਼ਨਰ ਨਗਰ ਨਿਗਮ ਨੇ ਹੋਰ ਦੱਸਿਆ ਕਿ ਨਗਰ ਨਿਗਮ ਦੀ ਟੀਮ ਵਲੋ ਰੋਜਾਨਾ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਦੁਕਾਨਦਾਰਾਂ ਨੂੰੰ ਸ਼ਹਿਰ ਵਿੱਚ ਟ੍ਰੈਫ਼ਿਕ ਸੱਮਸਿਆ ਦੇ ਹੱਲ ਲਈ ਆਪਣਾ ਯੋਗਦਾਨ ਪਾਉਣ ਅਤੇ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਣ ਦੀ ਅਪੀਲ ਕੀਤੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਟ੍ਰੈਫਿਕ ਦੀ ਸਮੱਸਿਆ ਅਤੇ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਹਰੇਕ ਦੁਕਾਨਦਾਰ ਰੋਜਾਨਾਂ 3 ਵਜੇ ਆਪਣੀਆ ਦੁਕਾਨਾਂ ਬੰਦ ਕਰਨਾ ਯਕੀਨੀ ਬਣਾਉਣ 3 ਵਜੇ ਤੋਂ ਬਾਅਦ ਜਿਹੜੀ ਦੁਕਾਨ ਖੁੱਲੀ ਪਾਈ ਜਾਏਗੀ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here