ਵਿਧਾਇਕ ਜੋਗਿੰਦਰ ਪਾਲ ਦੇ ਸਿਰ ਸੱਜਿਆ ਡੋਗਰਾ ਸਰਟੀਫਿਕੇਟ ਬਣਾਉਂਣ ਦੀ ਪ੍ਰਵਾਨਗੀ ਦਾ ਤਾਜ

ਪਠਾਨਕੋਟ(ਦ ਸਟੈਲਰ ਨਿਊਜ਼)। ਅੱਜ ਸਾਡੇ ਸਤਿਕਾਰ ਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਿਲਾ ਪਠਾਨਕੋਟ ਦੇ ਲੋਕਾਂ ਨੂੰ ਇੱਕ ਅਨਮੋਲ ਤੋਹਫਾ ਦਿੱਤਾ ਹੈ, ਹੁਣ ਜਿਲਾ ਪਠਾਨਕੋਟ ਦੇ ਨੋਜਵਾਨ ਬੱਚਿਆਂ ਦਾ ਅੱਜ ਤੋਂ ਹੀ ਡੋਗਰਾ ਸਰਟੀਫਿਕੇਟ ਬਣਾਇਆ ਜਾਵੇਗਾ, ਨੋਜਵਾਨ ਤਹਿਸੀਲਦਾਰ ਪਠਾਨਕੋਟ ਤੋਂ ਆਪਣਾ ਡੋਗਰਾ ਸਰਟੀਫਿਕੇਟ ਰੀਨਿਓ ਕਰਵਾ ਸਕਦੇ ਹਨ ਅਤੇ ਨਵਾਂ ਡੋਗਰਾ ਸਰਟੀਫਿਕੇਟ ਬਣਵਾ ਸਕਦੇ ਹਨ। ਇਹ ਪ੍ਰਗਟਾਵਾ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕੀਤਾ। ਉਹਨਾਂ ਕਿਹਾ ਕਿ ਉਹ ਇਸ ਇੱਕ ਵੱਡੇ ਤੋਹਫੇ ਲਈ ਆਪਣੇ ਵੱਲੋਂ ਅਤੇ ਵਿਧਾਨ ਸਭਾ ਹਲਕਾ ਭੋਆ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।

Advertisements

ਜਿਹਨਾਂ ਨੋਜਵਾਨਾਂ ਦੇ ਡੋਗਰਾ ਸਰਟੀਫਿਕੇਟ ਦੀ ਸਮੇਂ ਅਵਧੀ ਖਤਮ ਹੋ ਗਈ ਹੈ ਉਹ ਰੀਨਿਓ ਕਰਵਾ ਸਕਦੇ ਹਨ ਡੋਗਰਾ ਸਰਟੀਫਿਕੇਟ

ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਲਾਕੇ ਲਈ ਮਾੜੀ ਗੱਲ ਸੀ ਕਿ ਪਿਛਲੀ ਸਰਕਾਰ ਨੇ ਜਿਲਾ ਪਠਾਨਕੋਟ ਤੋਂ ਜੋ ਡੋਗਰਾ ਸਰਟੀਫਿਕੇਟ ਬਣਾਇਆ ਜਾਂਦਾ ਸੀ ਉਸ ਨੂੰ 2013 ਵਿੱਚ ਬਣਾਉਂਣਾ ਬੰਦ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ 2018 ਨੂੰ ਇਹ ਪ੍ਰਸ਼ਨ ਲੱਗਿਆ ਸੀ ਉਸ ਸਮੇਂ ਮੁੱਖ ਮੰਤਰੀ ਪੰਜਾਬ ਵੱਲੋਂ ਜਵਾਬ ਤਾਂ ਦੇ ਦਿੱਤਾ ਗਿਆ ਸੀ । ਇਸ ਦੇ ਨਾਲ ਹੀ ਅੱਜ ਬਹੁਤ ਹੀ ਸਲਾਘਾਯੋਗ ਕਦਮ ਚੁੱਕਦਿਆ ਅੱਜ 20 ਮਈ 2020 ਨੂੰ ਡੋਗਰਾ ਸਰਟੀਫਿਕੇਟ ਬਣਾਉਂਣ ਦੇ ਆਦੇਸ ਜਾਰੀ ਕੀਤੇ ਗਏ ਹਨ ਅਤੇ ਸਰਟੀਫਿਕੇਟ ਰਲੀਜ ਕੀਤਾ ਗਿਆ ਹੈ।

ਮੁੱਖ ਮੰਤਰੀ ਪੰਜਾਬ ਦਾ ਕੀਤਾ ਧੰਨਵਾਦ, ਹਣ ਪੰਜਾਬ ਦੇ ਪੰਜ ਜਿਲਿਆਂ ਵਿੱਚ ਡੋਗਰਾ ਸਰਟੀਫਿਕੇਟ ਬਣਾਉਂਣ ਲਈ ਮੁੱਖ ਮੰਤਰੀ ਪੰਜਾਬ ਨੇ ਰਲੀਜ ਕੀਤਾ ਡੋਗਰਾ ਸਰਟੀਫਿਕੇਟ

ਉਹਨਾਂ ਕਿਹਾ ਕਿ ਜਿਲ•ਾ ਪਠਾਨਕੋਟ ਅਤੇ ਵਿਧਾਨ ਸਭਾ ਹਲਕਾ ਭੋਆ ਦੇ ਕਰੀਬ 500 ਨੋਜਵਾਨ ਜੋ ਆਰਮਡ ਫੋਰਸਿਜ ਅਤੇ ਪੈਰਾ ਮਿਲਟਰੀ ਫੋਰਸਿਜ ਵਿੱਚ ਭਰਤੀ ਤਾਂ ਹੋ ਗਏ ਸਨ ਪਰ ਡੋਗਰਾ ਸਰਟੀਫਿਕੇਟ ਨਾ ਬਣਨ ਕਾਰਨ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਨਾ ਕਰ ਸਕੇ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਅਤੇ ਜਿਲਾ ਪਠਾਨਕੋਟ ਦੇ  ਬਹੁਤ ਸਾਰੇ ਨੋਜਵਾਨਾਂ ਦੀ ਇਹ ਮੰਗ ਸੀ ਜੋ ਪਿਛਲੇ ਲੰਮੇ ਸਮੇਂ ਤੋਂ ਡੋਗਰਾ ਸ਼੍ਰੇਣੀ ਨਾਲ ਸਬੰਧਤ ਪਰਿਵਾਰਾਂ ਦੇ ਨੋਜਵਾਨ ਜੋ ਆਰਮਡ ਫੋਰਸਿਜ ਅਤੇ ਪੈਰਾ ਮਿਲਟਰੀ ਫੋਰਸਿਜ ਵਿੱਚ ਭਰਤੀ ਤਾਂ ਹੋ ਗਏ ਸਨ ਪਰ  ਡੋਗਰਾ ਸਰਟੀਫਿਕੇਟ ਨਾ ਹੋਣ ਕਰਕੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅੱਜ ਇਹਨਾਂ ਨੋਜਵਾਨਾਂ ਨੂੰ ਜਿਲਾ ਪਠਾਨਕੋਟ ਦੇ ਨਾਲ ਨਾਲ ਚਾਰ ਹੋਰ ਜਿਲਿਆਂ ਦੇ ਵਿੱਚ ਫਿਰ ਤੋਂ ਡੋਗਰਾ ਸਰਟੀਫਿਕੇਟ ਬਣਾਉਣ ਦੇ ਲਈ ਅੱਜ ਮੁੱਖ ਮੰਤਰੀ ਨੇ ਪੰਜਾਬ ਦੇ ਪੰਜ ਜਿਲਿਆਂ ਜਿਹਨਾਂ ਵਿੱਚ ਜਿਲਾ ਪਠਾਨਕੋਟ, ਗੁਰਦਾਸਪੁਰ ਅਤੇ ਹੁਸਿਆਰਪੁਰ ਦੇ ਸਾਰੇ ਵਸਨੀਕਾਂ ਅਤੇ ਜਿਲਾ ਸਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੋਰ ਅਤੇ ਜਿਲਾ ਰੂਪਨਗਰ ਦੀਆਂ ਨੰਗਲ ਅਤੇ ਸ੍ਰੀ ਆਨੰਦਪੁਰ ਸਾਹਿਬ ਤਹਿਸੀਲ ਦੇ ਵਸਨੀਕਾਂ ਦੇ ਲਈ ਡੋਗਰਾ ਸਰਟੀਫਿਕੇਟ ਰੀਲੀਜ ਕਰ ਦਿੱਤਾ ਹੈ।

ਉਹਨਾਂ ਕਿਹਾ ਕਿ ਇਸ ਨਾਲ ਉਹਨਾਂ ਨੋਜਵਾਨਾਂ ਨੂੰ ਵੀ ਲਾਭ ਹੋਵੇਗਾ ਜੋ ਭਰਤੀ ਤਾਂ ਹੋ ਗਏ ਹਨ ਪਰ ਡੋਗਰਾ ਸਰਟੀਫਿਕੇਟ ਬਣਾਉਂਣ ਦੀ ਪ੍ਰਕ੍ਰਿਆ ਨਾ ਹੋਣ ਕਰਕੇ ਪ੍ਰੇਸਾਨ ਹੋ ਰਹੇ ਹਨ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇਹ ਬਹੂਤ ਵੱਡਾ ਤੋਹਫਾ ਦਿੱਤਾ ਗਿਆ ਹੈ ਜੋ ਜਿਲਾ ਪਠਾਨਕੋਟ ਦੇ ਲਈ ਇੱਕ ਬਹੁਤ ਹੀ ਖੁਸੀ ਦੀ ਗੱਲ ਹੈ।

LEAVE A REPLY

Please enter your comment!
Please enter your name here