ਸੀਜੇਐਮ ਵੱਲੋਂ ਰਜ਼ਾਮੰਦੀ ਨਾਲ ਕੇਸ ਦਾ ਨਿਪਟਾਰਾ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਪਿਛਲੇ ਦਿਨੀਂ ਬਿਰਧ ਆਸ਼ਰਮ ਫਿਰੋਜ਼ਪੁਰ ਦਾ ਦੌਰਾ ਕੀਤਾ ਗਿਆ । ਇਸ ਦੌਰੇ ਦੌਰਾਨ ਇੱਥੇ ਰਹਿ ਰਹੀ ਔਰਤ ਸ਼੍ਰੀਮਤੀ ਕਵਿਤਾ ਪੁਰੀ ਵੱਲੋਂ ਜੱਜ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਉਨ੍ਹਾਂ ਦੀ ਬੇਟੀ ਮਿਸ ਕੀਰਤੀ ਜਿਸਨੂੰ ਉਸਦੇ ਸਹੁਰੇ ਪਰਿਵਾਰ ਵਾਲਿਆਂ ਨੇ ਲੜਾਈ ਝਗੜਾ ਕਰਕੇ ਘਰੋਂ ਕੱਢ ਦਿੱਤਾ ਗਿਆ ਹੈ।

Advertisements

ਕ੍ਰਿਪਾ ਕਰਕੇ ਉਨ੍ਹਾਂ ਦੀ ਬੇਨਤੀ ਸੁਣੀ ਜਾਵੇ ਅਤੇ ਉਨ੍ਹਾਂ ਦੀ ਧੀ ਦਾ ਘਰ ਵਸਾਇਆ ਜਾਵੇ। ਇਹ ਬੇਨਤੀ ਪੱਤਰ ਜੱਜ ਸਾਹਿਬ ਨੇ ਆਪ ਪ੍ਰਾਪਤ ਕਰਕੇ ਮਿਡੀਏਸ਼ਨ ਸੈਂਟਰ ਵਿਖੇ ਇਹ ਕੇਸ ਰੱਖ ਲਿਆ ਇਸ ਤੋਂ ਬਾਅਦ ਜੱਜ ਸਾਹਿਬ ਨੇ ਕੀਰਤੀ ਦੇ ਪਤੀ ਚੇਤਨ ਹਾਂਡਾ ਨੂੰ ਦਫ਼ਤਰੀ ਸੰਮਨ ਕਰਕੇ ਬੁਲਾ ਕੇ ਇਸ ਕੇਸ ਦੀ ਸੁਣਵਾਈ ਕੀਤੀ ਅਤੇ ਦੋਹਾਂ ਧਿਰਾਂ ਨੂੰ ਸੁਣ ਕੇ ਉਨ੍ਹਾਂ ਦੀ ਰਜ਼ਾਮੰਦੀ ਨਾਲ ਕੇਸ ਦਾ ਨਿਪਟਾਰਾ ਕਰਵਾ ਦਿੱਤਾ ਅਤੇ ਏ. ਡੀ. ਆਰ. ਸੈਂਟਰ ਵਿੱਚੋਂ ਲੜਕੀ ਨੂੰ ਉਸ ਦੇ ਸਹੁਰੇ ਘਰ ਲਈ ਰਵਾਨਾ ਕੀਤਾ। ਇਸ ਮੌਕੇ ਜੱਜ ਸਾਹਿਬ ਨੇ ਦੋਹਾਂ ਧਿਰਾਂ ਨੂੰ ਚਾਹ ਪਾਰਟੀ ਕਰਦੇ ਹੋਏ ਖੁਸ਼ੀ ਖੁਸ਼ੀ ਉਨ੍ਹਾਂ ਦੇ ਘਰ ਲਈ ਰਵਾਨਾ ਕੀਤਾ ਅਤੇ ਬਿਰਧ ਆਸ਼ਰਮ ਵੱਲੋਂ ਸ਼੍ਰੀਮਤੀ ਕਵਿਤਾ ਪੁਰੀ ਵੱਲੋਂ ਜੱਜ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here