ਜਿਲਾ ਹੁਸ਼ਿਆਰਪੁਰ ਵਿੱਚ 4 ਹੋਰ ਪਾਜੀਟਿਵ, ਕੁੱਲ 17 ਮਰੀਜ ਐਕਟਿਵ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਕੋਵਿਡ 19 ਵਾਇਰਸ ਦੇ ਪਾਜੇਟਿਵ ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਆਕਤੀਆਂ ਦੇ ਲਏ ਗਏ ਸੈਪਲਾਂ ਵਿੱਚੋ ਅੱਜ 127 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਤੇ 4 ਨਵੇ ਪਾਜੇਟਿਵ ਕੇਸ ਮਿਲਣ ਨਾਲ ਜਿਲੇ ਵਿੱਚ ਕੁੱਲ ਪਾਜੇਟਿਵ ਕੇਸਾਂ ਦੀ ਗਿਣਤੀ 111 ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਤੱਕ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ ਕੁੱਲ 2048 ਸੈਪਲ ਲਏ ਗਏ ਅਤੇ ਇਹਨਾਂ ਵਿੱਚੋ 1822 ਸੈਪਲ ਨੈਗਟਿਵ, 111 ਪਾਜੇਟਿਵ ਅਤੇ 86 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 29 ਸੈਪਲ ਇਨੰਵੈਲਡ ਹਨ ।

Advertisements

ਉਹਨਾਂ ਦੱਸਿਆ ਕਿ ਜਿਥੇ ਮਰੀਜਾਂ ਦੀ ਗਿਣਤੀ ਵਧੀ ਹੈ ਉਥੇ ਅੱਜ ਤੱਕ 89  ਮਰੀਜ ਠੀਕ ਹੋ ਕਿ ਘਰ ਜਾ ਚੁੱਕੇ ਹਨ ਅਤੇ 17 ਮਰੀਜ ਐਕਟਿਵ ਹਨ। ਅੱਜ ਦੇ ਨਵੇ ਪਾਜੇਟਿਵ ਮਰੀਜ ਜਿਨਾਂ ਵਿੱਚ 3 ਮਰੀਜ ਪਿੰਡ ਨੰਗਲੀ ਜਲਾਲ ਪੁਰ, 1 ਪੁਰੀਕਾ ਦੇ ਕਿਡਨੀ ਤੋ ਪ੍ਰਭਾਵਿਤ ਵਿਆਕਤੀ ਜਿਸ ਦੀ ਕੁੱਝ ਦਿਨ ਪਹਿਲਾਂ ਜਲੰਧਰ ਵਿਖੇ ਮੌਤ ਹੋ ਗਈ ਸੀ ਉਸ ਦੇ ਨਜਦੀਕੀ ਹਨ। ਹੁਣ ਇਸ ਵਿਅਕਤੀ ਦੇ ਸਪੰਰਕ ਵਿੱਚ ਆਉਣ ਵਾਲੇ 13 ਵਿਆਕਤੀ ਨੂੰ ਲਾਗ ਲੈ ਚੁਕੇ ਹਨ। ਸਿਹਤ ਸੰਬਧੀ ਐਡਵਾਈਜਰੀ ਜਾਰੀ ਕਰਦੇ ਹੋਏ ਉਹਨਾਂ ਲੋਕਾ ਨੂੰ ਸਮਾਜਿਕ ਦੂਰੀ ਅਤੇ ਮੂੰਹ ਤੇ ਮਾਸਿਕ ਲਗਾਉਣ ਦੀ ਹਦਾਇਤ ਬਾਰੇ ਦੱਸਿਆ ਤਾਂ ਜੋ ਕਿ ਕੋਰੋਨਾ ਬਿਮਾਰੀ ਦੇ ਫਲਾਅ ਨੂੰ ਰੋਕਿਆ ਜਾ ਸਕੇ ।  

LEAVE A REPLY

Please enter your comment!
Please enter your name here