ਜੈਮਜ਼ ਕੇਂਬ੍ਰਿਜ ਇੰਟਰਨੇਸ਼ਨਲ ਸਕੂਲ ਦੇੇ ਬਾਰ੍ਹਵੀਂ ਜਮਾਤ ਦੇ ਬੈਚ ਲਈ ‘ਬਲੈਸਿੰਗ ਸੈਰੇਮਨੀ’ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜੈਮਜ਼ ਕੇਂਬ੍ਰਿਜ ਇੰਟਰਨੇਸ਼ਨਲ ਸਕੂਲ, ਹੁਸ਼ਿਆਰਪੁਰ ਦਾ ਵਿਹੜਾ 17 ਫਰਵਰੀ 2023 ਨੂੰ ਅਸ਼ੀਰਵਾਦ ਅਤੇ ਉਤਸਾਹ ਨਾਲ਼ ਗੂੰਜ ਉੱਠਿਆ ਜਦੋਂ ਜੀ. ਸੀ. ਆਈ. ਐਸ. ਐੱਚ. ਪਰਿਵਾਰ ਨੇ ਬਾਰ੍ਹਵੀਂ ਜਮਾਤ (ਸੈਸ਼ਨ 2022-23) ਦੇ ਵਿਿਦਆਰਥੀਆਂ ਨੂੰ, ਜਿਹੜੇ ਕਿ ਆਉਣ ਵਾਲ਼ੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਜਾ ਰਹੇ ਹਨ, ਅਲਵਿਦਾ ਕਹਿਣ ਲਈ ਇਕੱਠੇ ਹੋ ਕੇ ਸਕੂਲ ਵਿੱਚ ਬਲੈਸਿੰਗ ਸੈਰੇਮਨੀ ਦਾ ਆਯੋਜਨ ਕੀਤਾ। ਸਕੂਲ ਦੇ ਡਾਇਰੈਕਟਰ ਮੈਡਮ ਅਦਿੱਤੀ ਵਾਸਲ ਅਤੇ ਪ੍ਰਿੰਸੀਪਲ ਸ੍ਰੀ ਸ਼ਰਤ ਕੁਮਾਰ ਸਿੰਘ ਨੇ ਬਾਰ੍ਹਵੀਂ ਜਮਾਤ ਦੇ ਵਿਿਦਆਰਥੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਆਪਣੀ ਹਾਜ਼ਰੀ ਨਾਲ਼ ਇਸ ਮੌਕੇ ਦੀ ਸ਼ੋਭਾ ਵਧਾਈ।

Advertisements

ਸਮਾਰੋਹ ਦੀ ਸ਼ੁਰੂਆਤ ਪਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਪਵਿੱਤਰ ਹਵਨ ਨਾਲ਼ ਹੋਈ ਅਤੇ ਉਸ ਤੋਂ ਬਾਅਦ ਅਧਿਆਪਕ ਅਤੇ ਵਿਿਦਆਰਥੀ ਸਕੂਲ ਦੇ ਆਡੀਟੋਰੀਅਮ ਵਿੱਚ ਇਕੱਠੇ ਹੋਏ। ਸਮਾਗਮ ਦੀ ਸ਼ੁਰੂਆਤ ਗੁਰੂ ਵੰਦਨਾ ਨਾਲ਼ ਹੋਈ, ਜਿਸ ਤੋਂ ਬਾਅਦ ਪ੍ਰਿੰਸੀਪਲ ਦੁਆਰਾ ਵਿਿਦਆਰਥੀਆਂ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਫ਼ਲਤਾ ਸੰਜੋਗ ਨਾਲ਼ ਨਹੀਂ ਮਿਲਦੀ ਸਗੋਂ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਇੱਕ ਨਿਰੰਤਰ, ਵਚਨਵੱਧ ਅਤੇ ਸਖ਼ਤ ਅਭਿਆਸ ਦੀ ਲੋੜ ਹੁੰਦੀ ਹੈ।ਵਿਿਦਆਰਥੀਆਂ ਨੂੰ ਸਟੱਡੀ ਟਿੱਪਸ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਮੇਂ ਦਾ ਸਹੀ ਪ੍ਰਬੰਧਨ ਟੀਚੇ ਉੱਤੇ ਫੋਕਸ ਕਰਕੇ ਅਤੇ ਇੱਕਸਾਰਤਾ ਨਾਲ਼ ਅੱਗੇ ਵਧ ਕੇ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜੀਵਨ ਵਿੱਚ ਸਫ਼ਲ ਹੋਣ ਲਈ ਸਖ਼ਤ ਮਿਹਨਤ, ਸਬਰ, ਲਗਨ, ਚਰਿੱਤਰ, ਨਿਮਰਤਾ ਅਤੇ ਸਹੀ ਰਵੱਈਆ ਅਪਨਾਉਣ ਉੱਤੇ ਜ਼ੋਰ ਦਿੱਤਾ। ਇਸ ਮੌਕੇ ਬਾਰ੍ਹਵੀਂ ਜਮਾਤ ਦੇ ਵਿਿਦਆਰਥੀਆਂ ਦੇ ਨਾਲ਼-ਨਾਲ਼ ਅਧਿਆਪਕਾਂ ਨੇ ਵੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ।

ਸਕੂਲ ਦੇ ਡਾਇਰੈਕਟਰ ਮੈਡਮ ਅਦਿੱਤੀ ਵਾਸਲ ਜੀ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸਮਾਂ ਅਸਲੀ ਦੁਨੀਆਂ ਨੂੰ ਜਾਨਣ ਦਾ ਹੈ। ਸਕੂਲ ਕੈਂਪਸ ਵਿੱਚ ਉਨ੍ਹਾਂ ਦਾ ਸਰਬ-ਪੱਖੀ ਵਿਕਾਸ ਵਧੀਆ ਢੰਗ ਨਾਲ਼ ਕੀਤਾ ਗਿਆ ਹੈ ਅਤੇ ਉਹ ਸੰਸਾਰ ਦੀ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਸ ਪ੍ਰਗਟਾਈ ਕਿ ਵਿਿਦਆਰਥੀ ਅਧਿਆਪਕਾਂ ਦੁਆਰਾ ਉਨ੍ਹਾਂ ਨੂੰ ਦਿੱਤੀਆਂ ਗਈਆਂ ਸਿੱਖਿਆਵਾਂ ਉੱਤੇ ਆਪਣੇ ਜੀਵਨ ਵਿੱਚ ਅਮਲ ਕਰਨਗੇ ਅਤੇ ਨਾਲ਼ ਹੀ ਬੋਰਡ ਦੀ ਪ੍ਰੀਖਿਆ ਵਿੱਚ ਉਨ੍ਹਾਂ ਦੁਆਰਾ ਸਫ਼ਲਤਾ ਪ੍ਰਾਪਤ ਕਰਨ ਦੀ ਕਾਮਨਾ ਕੀਤੀ। ਇਸ ਤੋਂ ਬਾਅਦ ਵਿਿਦਆਰਥੀਆਂ ਨੂੰ ਜੀ. ਸੀ. ਆਈ. ਐਸ. ਐੱਚ. ਪਰਿਵਾਰ ਵਲੋਂ ਯਾਦਗਾਰੀ ਚਿੰਨ੍ਹ ਦਿੱਤੇ ਗਏ।

ਸੈਰੇਮਨੀ ਦਾ ਸਮਾਪਨ ਸਕੂਲ ਮੈਨੇਜਮੈਂਟ ਵਲੋਂ ਵਿਸ਼ੇਸ਼ ਤੌਰ ਤੇ ਵਿਿਦਆਰਥੀਆਂ ਲਈ ਰਿਫ਼ਰੈਸ਼ਮੈਂਟ ਦੇ ਪ੍ਰਬੰਧ ਨਾਲ ਹੋਇਆ।

LEAVE A REPLY

Please enter your comment!
Please enter your name here