ਗਣਿਤ ਮੇਲੇ ਵਿੱਚ ਵਿਦਿਆਰਥੀਆਂ ਨੇ ਗਣਿਤ ਕਿਰਿਆਵਾਂ ਦੁਆਰਾ ਕੀਤਾ ਪ੍ਰਭਾਵਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਦੇ ਨਿਰਦੇਸ਼ ਅਨੁਸਾਰ ਪ੍ਰਿੰਸੀਪਲ ਅਸ਼ਵਨੀ ਕੁਮਾਰ ਦੱਤਾ ਜੀ ਦੀ ਅਗਵਾਈ ਹੇਠ ਸੀਨਿਅਰ ਸੈਕੰਡਰੀ ਸਕੂਲ (ਲੜਕੇ) ਹੁਸ਼ਿਆਰਪੁਰ ਵਿਖੇ ਗਣਿਤ ਮੇਲੇ ਦਾ  ਆਯੋਜਨ ਕੀਤਾ ਗਿਆ। ਇਸ ਮੇਲੇ ਵਿਚ ਸੁਖਵਿੰਦਰ ਕੋਰ ਪ੍ਰਿੰਸੀਪਲ ਡਾਈਟ (ਹੁਸ਼ਿਆਰਪੁਰ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਹਨਾਂ ਨੇ ਵਿਦਿਆਰਥੀਆਂ ਦੁਆਰਾ ਗਣਿਤ ਵਿਸ਼ੇ ਦੀਆਂ  ਵੱਖ-ਵੱਖ ਕਿਰਿਆਵਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।

Advertisements

ਇਸ ਮੋਕੇ ਤੇ ਐਸ.ਐਮ.ਸੀ. ਦੇ ਮੈਂਬਰ ਐਮ.ਸੀ. ਦੇ ਮੈਂਬਰ  ਸੁਨੀਤਾ ਦੁਆ ਨੂੰ ਵੀ ਵਿਦਿਆਰਥੀਆਂ ਨੇ ਆਪਣੀਆਂ ਗਣਿਤ ਕਿਰਿਆਵਾਂ ਦੁਆਰਾ ਪ੍ਰਭਾਵਿਤ ਕੀਤਾ। ਇਸ ਗਣਿਤ ਮੇਲੇ ਵਿੱਚ ਖਾਲਸਾ ਸਕੂਲ ਅਤੇ ਵਿਦਿਆ ਮੰਦਿਰ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਮਿਲ ਹੋ ਕੇ ਖੇਡ-ਖੇਡ ਵਿੱਚ ਗਣਿਤ ਦੀਆਂ ਕਈ ਕਿਰਿਆਵਾਂ ਸਿੱਖਿਆਂ ਤੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ। ਇਸ ਮੇਲੇ ਵਿੱਚ ਪੂਰਨ ਸਿੰਘ ਬੀ.ਐਮ.ਟੀ.ਵੀ. ਸ਼ਾਮਲ ਸਨ। ਇਸ ਮੇਲੇ ਵਿਚ ਮੈਥ ਮਾਸਟਰ ਰਾਜ ਬਹਾਦਰ, ਮੈਥ ਮਿਸਟ੍ਰੈਸ ਹਿਨਾ ਕੁਮਾਰੀ, ਗੀਤਾ ਮਹਿਤਾ, ਅਮਨਦੀਪ ਸੈਣੀ ਅਤੇ ਸਕੂਲ ਦੇ ਸਾਰੇ ਅਧਿਆਪਕ ਵੀ ਹਾਜਰ ਸਨ।

LEAVE A REPLY

Please enter your comment!
Please enter your name here