ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਹੋਏ ਲੇਖ, ਕੁਇਜ਼ ਅਤੇ ਪੁਸਤਕ ਸਮੀਖਿਆ ਮੁਕਾਬਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਲੜਕੇ, ਹੁਸ਼ਿਆਰਪੁਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਵਰੇਗੰਢ  ਨੂੰ ਸਮਰਪਿਤ ਤਹਿਸੀਲ ਪੱਧਰੀ ਲੇਖ, ਕੁਇਜ਼ ਅਤੇ ਪੁਸਤਕ ਸਮੀਖਿਆ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ-ਵੱਖ ਬਲਾਕਾਂ ਦੇ ਜੇਤੂ ਵਿਦਆਰਥੀਆਂ ਨੇ ਹਿੱਸਾ ਲਿਆ। ਛੇਵੀ ਤੋਂ ਆਠਵੀਂ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਚੋਟਾਲਾ ਦੀ ਟੀਮ ਅਤੇ ਨੌਵੀ ਤੋਂ ਬਾਰਹਵੀਂ ਜਮਾਤ ਦੇ ਕੁਇਜ਼ ਮੁਕਾਬਲੇ ਸੀਨਿਅਰ ਸੈਕੰਡਰੀ ਸਕੂਲ ਲੜਕੇ, ਹੁਸ਼ਿਆਰਪੁਰ ਦੀ ਟੀਮ ਜੇਤੂ ਰਹੀ। ਲੇਖ ਮੁਕਾਬਲੇ ਵਿੱਚ ਕ੍ਰਮਵਾਰ ਸਰਕਾਰੀ ਹਾਈ ਸਕੂਲ ਬਹਾਦਰਪੁਰ ਵਾਈਆਂ ਅਤੇ ਸਰਕਾਰੀ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਵਿਦਿਆਰਥਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Advertisements

ਪੁਸਤਕ ਸਮੀਖਿਆ ਮੁਕਾਬਲੇ ਵਿੱਚ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਢੱਡੇ ਫਤਿਹ ਸਿੰਘ ਦੀ ਵਿਦਿਆਰਥਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਕਾਬਲਿਆ ਵਿੱਚ ਜੱਜ ਦੀ ਭੂਮਿਕਾ ਡਾ. ਜਸਵੰਤ ਰਾਏ ਅਤੇ ਜ਼ੋਧਾ ਮੱਲ ਜੀ ਨੇ ਨਿਭਾਈ। ਮੁਕਾਬਲਿਆ ਵਿੱਚ ਜੇਤੂ ਵਿਦਆਰਥੀ ਅਤੇ ਜੱਜ ਸਹਿਬਾਨ ਨੂੰ ਸਕੂਲ ਦੇ ਪ੍ਰਿੰਸੀਪਲ ਅਸ਼ਵਨੀ ਕੁਮਾਰ ਦੱਤਾ ਜੀ ਵੱਲੋ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਸਕੂਲ ਦੇ ਅਧਿਆਪਕ ਹਰਕਮਲ ਸਿੰਘ, ਜ਼ਸਵੀਰ ਸਿੰਘ, ਸੁਰਜੀਤ ਕੁਮਾਰ, ਪ੍ਰਮੋਧ ਸੰਗਰ, ਕਮਲਜੀਤ ਅਤੇ ਅਮਨਦੀਪ ਸੈਣੀ ਨੇ ਮੁੱਖ ਭੂਮਿਕਾ ਨਿਭਾਈ। ਸਾਰੇ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਮੋਕੇ ਸਮਾਰਟ ਰੂਮ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਿੱਖਿਆਵਾਂ ਤੇ ਨਮਿੰਦਰ ਹੀਰਾ ਵੱਲੋ ਤਿਆਰ ਪੀ.ਪੀ.ਟੀ. ਅਤੇ ਸ਼ੋਰਟ ਫਿਲਮ ਵੀ ਦਿਖਾਈ ਗਈ।

LEAVE A REPLY

Please enter your comment!
Please enter your name here