
ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਰੇਲਵੇ ਮੰਡੀ ਸਕੂਲ ਵਿੱਚ ਅੱਜ ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਵਿੱਚ ਪਿਤਾ ਦਿਵਸ ਮਨਾਇਆ ਗਿਆ। ਪਿਤਾ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਸ਼੍ਰੀਮਤੀ ਲਲਿਤਾ ਅਰੋੜਾ ਜੀ ਨੇ ਆਖਿਆ ਕਿ ਪਿਤਾ ਦਾ ਕਰਜ਼ ਅਸੀਂ ਕਦੇ ਵੀ ਨਹੀਂ ਅਦਾ ਕਰ ਸਕਦੇ ਕਿਉਂਕਿ ਪਿਤਾ ਇੱਕ ਉਹ ਧੁਰਾ ਹੈ, ਜਿਸ ਦੇ ਆਲੇ ਦੁਆਲੇ ਸਾਰਾ ਪਰਿਵਾਰ ਘੁੰਮਦਾ ਹੈ।

ਪਿਤਾ ਆਪਣਾ ਖੂਨ-ਪਸੀਨਾ ਵਹਾ ਕੇ ਔਲਾਦ ਨੂੰ ਪਾਲਦਾ ਹੈ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪਿਤਾ ਦੀ ਇੱਜ਼ਤ ਕਰੀਏ ਅਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲੀਏ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਅੱਜ ਉਹ ਆਪਣੇ ਪਿਤਾ ਲਈ ਇੱਕ ਕਾਰਡ ਬਣਾ ਕੇ ਦੇਣ ਅਤੇ ਉਨ੍ਹਾਂ ਦਾ ਮਨਪਸੰਦ ਖਾਣਾ ਆਪਣੀ ਮਾਤਾ ਜੀ ਦੀ ਸਹਾਇਤਾ ਦੇ ਨਾਲ ਬਣਾਉਣ ,ਜਿਸ ਨੂੰ ਬੱਚਿਆਂ ਨੇ ਬਹੁਤ ਹੀ ਚਾਈਂ-ਚਾਈਂ ਕੀਤਾ। ਇਸ ਤੋਂ ਇਲਾਵਾ ਸਕੂਲ ਵਿੱਚ ਆਨ ਲਾਇਨ ਪੇਂਟਿੰਗ ਅਤੇ ਐਸੇ ਰਾਈਟਿੰਗ ਕੰਪੀਟਿਸ਼ਨ ਕਰਵਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਨੂੰ ਵਿਲੱਖਣ ਤਰੀਕਿਆਂ ਨਾਲ ਪ੍ਰਸਤੁਤ ਕੀਤਾ।
ਜਿਸ ਵਜੋਂ ਹਰਮਨ ਕੌਰ +2 ਬੀ ਨੇ ਪਹਿਲਾ ਸਥਾਨ, ਸੇਜਲ 7ਵੀਂ ਸੀ ਨੇ ਦੂਸਰਾ ਸਥਾਨ ਅਤੇ ਰਿਤਿਕਾ ਸੈਣੀ 9ਵੀਂ ਈ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਅਤੇ ਸਮੂਹ ਸਟਾਫ ਨੇ ਬੱਚਿਆਂ ਨੂੰ ਇਸ ਮੌਕੇ ਉੱਤੇ ਸ਼ੁਭਕਾਮਨਾਵਾਂ ਦਿੱਤੀਆਂ।












