Saturday, October 10, 2026
Home Education ਬਾਏਜ਼ੂਸ (Byju’s) ਇੰਡੀਆ ਨੂੰ ਵੱਡਾ ਝੱਟਕਾ, ਸੀਈਓ ਅਰਜੁਨ ਮੋਹਨ ਨੇ ਦਿੱਤਾ ਅਸਤੀਫਾ

ਬਾਏਜ਼ੂਸ (Byju’s) ਇੰਡੀਆ ਨੂੰ ਵੱਡਾ ਝੱਟਕਾ, ਸੀਈਓ ਅਰਜੁਨ ਮੋਹਨ ਨੇ ਦਿੱਤਾ ਅਸਤੀਫਾ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬਾਏਜ਼ੂਸ Byju’s ਕੰਪਨੀ ਨੂੰ ਅਜੋਕੇ ਸਮੇਂ ਵਿੱਚ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਜੋ ਕਿ ਨਕਦੀ ਦੀ ਕਿੱਲਤ ਦੇ ਨਾਲ ਜੂਝ ਰਹੀ ਹੈ। ਜਾਣਕਾਰੀ ਅਨੁਸਾਰ, ਕੰਪਨੀ ਨੂੰ ਇੱਕ ਵੱਡਾ ਝੱਟਕਾ ਉਦੋ ਲੱਗਾ ਜਦੋ ਬਾਏਜ਼ੂਸ ਇੰਡੀਆ ਤੇ ਸੀਈਓ ਅਰਜੁਨ ਮੋਹਨ ਨੇ ਕੰਪਨੀ ਨੂੰ ਅਲਵਿਦਾ ਕਹਿ ਦਿੱਤਾ ਹੈ।

Advertisements

ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਜੁਆਇਨ ਕਰਨ ਦੇ ਇਕ ਸਾਲ ਦੇ ਅੰਦਰ ਹੀ ਅਸਤੀਫਾ ਦੇ ਦਿੱਤਾ ਹੈ । ਉਹਨਾਂ ਦਾ ਅਸਤੀਫਾ ਕੰਪਨੀ ਲਈ ਇੱਕ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ। ਅਰਜੁਨ ਮੋਹਨ ਨੇ ਸੱਤ ਮਹੀਨੇ ਪਹਿਲਾਂ ਹੀ Byju’s ਇੰਡੀਆ ਦਾ ਚਾਰਜ ਸੰਭਾਲਿਆ ਸੀ। ਬਾਈਜੂਸ ਇੰਡੀਆ ਦੇ ਸੀਈਓ ਦੇ ਅਸਤੀਫੇ ਤੋਂ ਬਾਅਦ, ਹੁਣ ਕੰਪਨੀ ਦੇ ਸੰਸਥਾਪਕ ਬਾਈਜੂ ਰਵੀਨਦਰਨ ਰੋਜ਼ਾਨਾ ਸੰਚਾਲਨ ਜ਼ਿੰਮੇਵਾਰੀਆਂ ਨੂੰ ਦੁਬਾਰਾ ਸ਼ੁਰੂ ਕਰ ਰਹੇ ਹਨ।

LEAVE A REPLY

Please enter your comment!
Please enter your name here