ਕਾਲਜਾਂ ਵਲੋਂ ਦਲਿਤ ਵਿਦਿਆਰਥੀਆਂ ਨਾਲ ਕੀਤੀ ਜਾ ਰਹੀ ਧਕੇਸ਼ਾਹੀ ਬਰਦਾਸ਼ਤ ਨਹੀਂ: ਅਹੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਾਲਜਾਂ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀ ਦਾਖਿਲ ਕੀਤੇ ਗਏ ਹਨ। ਪਰ ਹੁਣ ਵਿਦਿਆਰਥੀਆਂ ਨੂੰ ਪੇਪਰਾਂ ਵਿੱਚ ਬੈਠਣ ਨਹੀਂ ਦਿੱਤਾ ਜਾ ਰਿਹਾ ਹੈ। ਜਿਸ ਕਾਰਣ ਸਰਕਾਰ ਵਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕਿਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਪ੍ਰਸ਼ੋਤਮ ਰਾਜ ਆਹੀਰ ਨੇ ਕਿਹਾ ਕਿ ਇਹਨਾਂ ਤਾਨਾਸ਼ਾਹਾਂ ਸਰਕਾਰਾਂ ਦੇ ਰਾਜਕਾਲ ਵਿੱਚ ਗਰੀਬਾਂ ਤੇ ਪਹਿਲਾਂ ਹੀ ਆਏ ਦਿਨ ਤੱਸਦਦ ਕੀਤੇ ਜਾ ਰਹੇ ਹਨ।

Advertisements

ਹੁਣ ਕਾਲਜਾ ਦੇ ਪ੍ਰਸ਼ਾਸਨਾਂ ਵਲੋਂ ਵਿਦਿਆਰਥੀਆਂ ਨੂੰ ਪੇਪਰ ਪਾਉਣ ਤੋ ਵਾਝੇਂ ਰੱਖਿਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਕਾਲਜਾਂ ਦੇ ਪ੍ਰਸ਼ਾਸਨਾ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਵਾਰੇ ਸਰਕਾਰਾਂ ਤੋ ਮੰਗ ਕਰਨੀ ਚਾਹੀਦੀ ਹੈ। ਨਾਂ ਕਿ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ। ਕਿਉਂਕਿ ਇਸ ਵਿੱਚ ਵਿਦਿਆਰਥੀਆਂ ਦਾ ਕੋਈ ਵੀ ਕਸੂਰ ਨਹੀਂ ਹੈ।

ਪ੍ਰਸ਼ੋਤਮ ਅਹੀਰ ਨੇ ਇਸ ਦਾ ਤਿੱਖੇ ਸ਼ਬਦਾ ਵਿੱਚ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਕਾਲਜਾਂ ਦੇ ਪ੍ਰਸ਼ਾਸਨਾ ਵਲੋਂ ਦਲਿਤ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਨਾਂ ਕੀਤਾ ਤਾਂ ਬਹੁਜਨ ਸਮਾਜ ਪਾਰਟੀ ਵਲੋ ਵਿਦਿਆਰਥੀਆਂ ਦੇ ਹੱਕ ਵਿੱਚ ਤਿੱਖਾ ਸਘਰੰਸ ਕੀਤਾ ਜਾਵੇਗਾ। ਕਿਉਂਕਿ, ਬਸਪਾ ਦਲਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਧੁੰਦਲਾ ਨਹੀਂ ਹੋਣ ਦੇਵੇਗ। ਇਸ ਮੌਕੇ ਤੇ ਉਹਨਾਂ ਨੂੰ ਬਸਪਾ ਆਗੂ ਉਕਾਰ ਸਿੰਘ ਝੱਮਟ, ਜਗਦੀਸ਼ ਕੁਮਾਰ ਬੱਧਣ ਤੇ ਹੋਰ ਬਸਪਾ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।

LEAVE A REPLY

Please enter your comment!
Please enter your name here