ਡਿਪਟੀ ਕਮਿਸ਼ਨਰ ਨੇ ਰੇਹੜੀ ਜੋਨ ਮਾਰਕਿਟ ਦਾ ਕੀਤਾ ਅਚਨਚੇਤ ਦੋਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਪਠਾਨਕੋਟ ਵਿਖੇ ਰੇਹੜੀ ਜੋਨ ਗਾਂਧੀ ਚੋਕ ਮਾਰਕਿਟ ਦਾ ਅਚਨਚੇਤ ਵਿਸੇਸ ਦੋਰਾ ਕੀਤਾ ਜਾ ਰਿਹਾ ਹੈ, ਉਹਨਾਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਜਿਲਾ ਪ੍ਰਸਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਸਬੰਧੀ ਦਿਸਾ ਨਿਰਦੇਸ ਵੀ ਦਿੱਤੇ। ਉਹਨਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਅਪਣਾ ਅਤੇ ਅਪਣੇ ਪਰਿਵਾਰ ਦਾ ਧਿਆਨ ਰੱਖੀਏ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਉਂਣ ਦਾ ਵੀ ਇਹ ਹੀ ਉਦੇਸ ਹੈ ਕਿ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਅਤੇ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾਵੇ। ਉਹਨਾਂ ਕਿਹਾ ਕਿ ਮਿਸ਼ਨ ਫਤਿਹ ਨੂੰ ਸਫਲ ਕਰਨਾ ਸਾਡੀ ਸਾਰਿਆਂ ਦੀ ਜਿਮੇਦਾਰੀ ਹੈ। ਉਹਨਾਂ ਕਿਹਾ ਕਿ ਅਪਣੇ ਜਿਲੇ ਨੂੰ ਕੋਰੋਨਾ ਮੁਕਤ ਕਰਨ ਲਈ ਮਿਸ਼ਨ ਫਤਿਹ ਦੇ ਭਾਗੀਦਾਰ ਬਣੀਏ।

Advertisements

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਕਰਫਿਓ ਖੁੱਲਣ ਤੋਂ ਬਾਅਦ ਸਮੇਂ ਸਮੇਂ ਤੇ ਜਿਲਾ ਪ੍ਰਸਾਸਨ ਵੱਲੋਂ ਨਵੇਂ ਆਡਰਾਂ ਵਿੱਚ ਸਾਰੀਆਂ ਦੁਕਾਨਾਂ ਆਦਿ ਖੋਲੀਆਂ ਗਈਆਂ ਹਨ ਅਤੇ ਜੋ ਦੁਕਾਨਾਂ ਖੋਲੀਆਂ ਗਈਆਂ ਹਨ ਉਹਨਾਂ ਦੇ ਬਾਹਰ ਸੋਸਲ ਡਿਸਟੈਂਸ ਬਣਾਈ ਰੱਖਣ ਲਈ ਵੀ ਸਖਤੀ ਨਾਲ ਹਦਾਇਤਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਨਵੇਂ ਹੁਕਮਾਂ ਵਿੱਚ ਇਸ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਕੋਈ ਵੀ ਦੁਕਾਨਦਾਰ ਦੁਕਾਨਾਂ ਦੇ ਬਾਹਰ ਆਪਣਾ ਵਾਹਨ ਪਾਰਕ ਨਹੀਂ ਕਰੇਗਾ ਅਤੇ ਇਹ ਜਰੂਰੀ ਬਣਾਇਆ ਜਾਵੇ ਕਿ ਉਹਨਾਂ ਦਾ ਕੋਈ ਵੀ ਪਰਿਵਾਰਿਕ ਮੈਂਬਰ ਜੋ ਸਵੇਰੇ ਉਹਨਾਂ ਨੂੰ ਆਪਣੇ ਵਾਹਨ ਤੇ ਦੁਕਾਨ ਤੇ ਛੱਡ ਜਾਵੇ ਅਤੇ ਸਾਮ ਨੂੰ ਆ ਕੇ ਦੁਕਾਨਦਾਰ ਨੂੰ ਘਰ ਲੈ ਜਾਵੇ ਪਰ ਦੁਕਾਨਦਾਰ ਆਪਣਾ ਵਾਹਨ ਦੁਕਾਨਾਂ ਦੇ ਬਾਹਰ ਪਾਰਕ ਨਹੀਂ ਕਰਨਗੇ। ਉਹਨਾਂ ਕਿਹਾ ਕਿ ਅਗਰ ਅਤਿ ਜਰੂਰੀ ਹੈ ਕਿ ਦੁਕਾਨਦਾਰ ਨੂੰ ਵਾਹਨ ਲੈ ਕੇ ਆਉਂਣਾ ਪੈਂਦਾ ਹੈ ਤਾਂ ਦੁਕਾਨਦਾਰ ਵੱਲੋਂ ਆਪਣਾ ਵਾਹਨ ਸਰਕਾਰੀ ਪਾਰਕਿੰਗ ਵਿੱਚ ਪਾਰਕ ਕੀਤਾ ਜਾਵੇਗਾ ਜੋ ਸਾਮ ਨੂੰ ਜਾਣ ਲੱਗਿਆਂ ਆਪਣਾ ਵਾਹਨ ਉੱਥੋਂ ਲੈ ਸਕਦਾ ਹੈ। ਉਹਨਾ ਕਿਹਾ ਕਿ ਦੁਕਾਨਾਂ ਦੇ ਬਾਹਰ ਖਾਲੀ ਸਪੇਸ ਨੂੰ ਸੋਸਲ ਡਿਸਟੈਂਸ ਲਈ ਵਰਤਿਆਂ ਜਾਵੇ, ਤਾਂ ਜੋ ਦੁਕਾਨਾਂ ਤੇ ਆਉਂਣ ਵਾਲੇ ਗ੍ਰਾਹਕਾਂ ਨੂੰ ਖੜੇ ਹੋਣ ਲਈ ਜਗਾ ਮਿਲ ਸਕੇ। ਉਹਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਰੇਹੜੀ ਜੋਨ ਵਿੱਚ ਜਰੂਰਤ ਤੋਂ ਜਿਆਦਾ ਰੇਹੜੀਆਂ ਨੂੰ ਲਗਾਇਆ ਗਿਆ ਹੈ ਅਗਰ ਇੱਕ ਰੇਹੜੀ ਤੇ ਕੰਮ ਕੀਤਾ ਜਾ ਸਕਦਾ ਹੈ ਤਾਂ ਉਸ ਨਾਲ ਦੋ ਜਾਂ ਤਿੰਨ ਰੇਹੜੀਆਂ ਲਗਾਉਂਣ ਦੀ ਜਰੂਰਤ ਨਹੀਂ ਹੈ।

ਉਹਨਾਂ ਕਿਹਾ ਕਿ ਜਿਲ ਪ੍ਰਸਾਸਨ ਵੱਲੋਂ ਜਲਦੀ ਹੀ ਰੇਹੜੀਆਂ ਆਦਿ ਨੂੰ ਲਗਾਉਂਣ ਲਈ ਇੱਕ ਯੋਜਨਾ ਤਿਆਰ ਕੀਤੀ ਜਾਵੇਗੀ। ਜਿਸ ਅਧੀਨ ਜਿਨਾਂ ਰੇਹੜੀਆਂ ਦੀ ਮਾਰਕਿਟ ਵਿੱਚ ਲੋੜ ਹੈ ਉਨੀਆਂ ਹੀ ਰੇਹੜੀਆਂ ਲਗਾਈਆਂ ਜਾਣਗੀਆਂ ਅਤੇ ਲੋਕਾਂ ਦੇ ਖੜੇ ਹੋਣ ਲਈ ਖਾਲੀ ਸਥਾਨ ਵੀ ਛੱਡਿਆ ਜਾਵੇਗਾ ਤਾਂ ਜੋ ਰੇਹੜੀਆਂ ਦੇ ਅੱਗੇ 6 ਤੋਂ 7 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾ ਸਕੇ। ਉਹਨਾ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਕੂਝ ਅਧਿਕਾਰੀਆਂ ਦੀ ਵੀ ਡਿਊਟੀ ਲਗਾਈ ਗਈ ਹੈ ਕਿ ਵੱਖ-ਵੱਖ ਸਥਾਨਾਂ ਤੇ ਚੈਕਿੰਗ ਕੀਤੀ ਜਾਵੇ ਅਤੇ ਦੇਖਿਆ ਜਾਵੇ ਕਿ ਕਿਸੇ ਤਰਾਂ ਦੀ ਨਿਯਮਾਂ ਦੀ ਉਲੰਘਣਾ ਤਾ ਨਹੀਂ ਕੀਤੀ ਜਾ ਰਹੀ।

ਉਹਨਾਂ ਦੱਸਿਆ ਕਿ ਜਿਲਾ ਪ੍ਰਸਾਸਨ ਵੱਲੋਂ ਮਾਸਕ ਸਾਰਿਆ ਨੂੰ ਜਰੂਰੀ ਕੀਤਾ ਗਿਆ ਹੈ, ਮਾਸਕ ਚਾਹੇ ਕਪੜੇ ਦਾ ਹੋਵੇ, ਪਰਨਾ ਜਾਂ ਮਹਿਲਾਵਾਂ ਚੁੰਨੀ ਦਾ ਵੀ ਪ੍ਰਯੋਗ ਕਰ ਸਕਦੀਆਂ ਹਨ ਬੱਸ ਜਰੂਰੀ ਹੈ ਕਿ ਤੁਹਾਡੇ ਮੁੰਹ ਚੋਂ ਨਿਕਲਣ ਵਾਲਾ ਥੁੱਕ ਆਦਿ ਦੂਸਰੇ ਵਿਅਕਤੀ ਤੇ ਨਾ ਪਵੇ। ਉਹਨਾਂ ਕਿਹਾ ਕਿ ਇਹ ਜਰੂਰ ਧਿਆਨ ਰੱਖਿਆ ਜਾਵੇ ਕਿ ਪਬਲਿਕ ਦੇ ਵਿੱਚ ਆਉਂਦੇ ਸਮੇਂ ਆਪਣਾ ਅਤੇ ਲੋਕਾਂ ਦਾ ਖਿਆਲ ਰੱਖਣਾ ਪਵੇਗਾ। ਹੁਣ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ।

LEAVE A REPLY

Please enter your comment!
Please enter your name here