ਜ਼ਿਲਾ ਪਠਾਨਕੋਟ ਵਿੱਚ  ਦਾਖਲਿਆਂ ਨੇ ਫੜੀ ਤੇਜੀ : ਸੰਜੀਵ ਗੌਤਮ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਮਿਸ਼ਨ ਫਤਿਹ ਅਧੀਨ ਪੰਜਾਬ ਸਕੂਲ ਐਜੂਕੇਸ਼ਨ ਵਿਭਾਗ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੂਰ ਅੰਦੇਸੀ ਸੋਚ ਕਾਰਨ ਅੱਜ ਸਿੱਖਿਆ ਵਿਭਾਗ ਬੁਲੰਦੀਆਂ ਨੂੰ ਛੂਹ ਰਿਹਾ ਹੈ ਇਹਨਾਂ ਦੀ ਯੋਗ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਤਕਨੀਕੀ ਰਾਹ ਫੜ ਲਿਆ ਹੈ ਤਾਂ ਜੋ ਉਸ ਗੈਪ ਨੂੰ ਭਰਿਆ ਜਾਵੇ ਜੋ ਕਿ ਕਵਿੱਡ-19 ਕਰਕ  ਬੱਚਿਆਂ ਦੀ ਪੜਾਈ ਵਿੱਚ ਆਇਆ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸੰਜੀਵ ਗੌਤਮ ਵੱਲੋਂ ਪੜੋਂ ਪੰਜਾਬ ਪੜਾਓ ਪੰਜਾਬ ਟੀਮ ਅਤੇ ਜਿਲੇ ਦੇ ਸਮੂਹ ਬੀਪੀਈਓ ਨਾਲ ਮੀਟਿੰਗ ਦੌਰਾਨ ਕੀਤਾ ਗਿਆ।

Advertisements

ਉਹਨਾਂ ਨੇ ਕਿਹਾ ਕਿ ਕਰੋਨਾ ਵਾਈਰਸ ਕਾਰਨ ਸਿੱਖਿਆ ਵਿਭਾਗ ਦੇ ਪੈਰ ਬਿਲਕੁੱਲ ਨਹੀਂ ਡਗਮਗਾਏ ਸਗੋਂ ਜਿਲਾ ਪਠਾਨਕੋਟ ਦੇ ਮਿਹਨਤੀ ਅਧਿਆਪਕਾਂ ਵੱਲੋਂ ਇਸ ਸਮੇਂ ਨੂੰ ਮੌਕੇ ਵਾਂਗ ਵਰਤਿਆ ਇਹ ਦਿਖਾਉਣ ਲਈ ਕਿ ਵਿਭਾਗ ਜਾਂ ਅਧਿਆਪਕ ਕਿਸੇ ਪੱਖੋਂ  ਵੀ ਘੱਟ ਨਹੀਂ ਹਨ ਚਾਹੇ ਗੱਲ ਕੀਤੀ ਜਾਵੇ ਜਿਲੇ ਅੰਦਰ ਖੂਬਸੂਰਤ ਸਮਾਰਟ ਸਕੂਲ ਬਣਾਉਣ ਦੀ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਖੂਬਸੂਰਤ ਬਣਾ ਦਿੱਤਾ ਗਿਆ ਜੇਕਰ ਆਨਲਾਈਨ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਅਧਿਆਪਕਾਂ ਨੇ ਉਸ ਨੂੰ ਵੀ  ਬਹੁਤ ਵਧੀਆ ਤਰੀਕੇ ਨਾਲ ਅਪਣਾ ਲਿਆ ਹੈ । ਇਸ ਸਮੇਂ ਭਾਵੇਂ ਦੂਰਦਰਸ਼ਨ ਪ੍ਰੋਗਰਾਮ ਰੇਡੀਓ ਪ੍ਰੋਗਰਾਮ  ਜ਼ੂਮ ਐਪ ਰਾਹੀਂ ਮੀਟਿੰਗਾਂ ਕਰਨ ਅਤੇ ਬੱਚਿਆਂ ਨੂੰ ਹਰ ਰੋਜ ਨਵੀਆਂ ਤਕਨੀਕਾਂ ਰਾਹੀਂ ਸਿੱਖਿਆ ਪ੍ਰਦਾਨ ਕਰਨ ਨਾਲ ਵਿਭਾਗ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਜੇਕਰ ਅੱਜ ਜ਼ਿਲੇ ਵਿੱਚ ਨਵੇਂ ਦਾਖ਼ਲਿਆਂ ਵੱਲ ਝਾਤ ਮਾਰੀਏ ਤਾਂ ਜ਼ਿਲੇ ਵੱਲੋਂ ਪਿਛਲੇ ਸਾਲ ਦਾ ਰਿਕਾਰਡ ਤੋੜ ਕੇ ਇਸ ਨਵੇਂ ਸੈਸ਼ਨ ਵਿਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ  7 % ਦਾਖਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ

ਪਿਛਲੇ ਸਾਲ ਦਾ ਰਿਕਾਰਡ ਤੋੜ ਕੇ ਇਸ ਵਰੇ ਸਕੂਲਾਂ ਵਿੱਚ  7% ਦੇ ਲੱਗਭਗ ਹੋਏ ਨਵੇਂ ਦਾਖਲੇ

ਜੋ ਕਿ ਇੱਕ ਰਿਕਾਰਡ ਹੈ। ਇਸ ਵਾਧੇ ਨੂੰ ਹੋਰ ਵਧਾਉਣ ਲਈ ਹਰ ਰੋਜ਼ ਬਲਾਕ ਪੱਧਰੀ ਵੀਡੀਓ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵੀ ਵੱਧਣ ਦੀ ਆਸ ਹੈ ਅਤੇ ਵਿਭਾਗ ਵੱਲੋਂ ਅੱਜ ਤੱਕ ਨਵੇਂ ਸੈਸ਼ਨ ਲਈ ਜਿੰਨੀਆਂ ਵੀ ਕਿਤਾਬਾਂ ਭੇਜੀਆਂ ਗਈਆਂ ਸਨ ਉਹਨਾਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਤੱਕ ਪੁੱਜਦਾ ਕਰ ਦਿੱਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਬੱਚਿਆਂ ਲਈ ਜੋ ਟੀ ਵੀ ਪ੍ਰੋਗਰਾਮ ਤੇ ਪੜਾਉਣ ਦਾ ਉਪਰਾਲਾ ਕੀਤਾ ਗਿਆ ਹੈ ਉਸ ਨਾਲ ਬੱਚੇ ਅਤੇ ਮਾਪੇ ਕਾਫੀ ਖੁਸ ਹਨ  ਇਸ ਨਾਲ ਬੱਚਿਆਂ ਨੂੰ ਲੱਗਦਾ ਹੈ ਕਿ ਅਸੀਂ ਕਲਾਸ ਰੂਮ ਵਿੱਚ ਬੈਠ ਕੇ ਹੀ ਪੜ ਰਹੇ ਹਾਂ ਇਹ ਪ੍ਰੋਗਰਾਮ ਬੱਚਿਆਂ ਦੀ ਮਿਆਰੀ ਸਿੱਖਿਆ ਲਈ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਸਾਰੀਆਂ ਜਮਾਤਾਂ ਨੂੰ ਮੁਫਤ ਸਿੱਖਿਆ ਦੇ ਰਿਹਾ ਹੈ ਇਹ ਉਹ ਟੈਕਨਾਲੋਜੀ ਹੈ ਜੋ ਪੂਰਨ ਰੂਪ ਵਿੱਚ  ਸ਼ਾਇਦ ਪ੍ਰਾਈਵੇਟ ਸਕੂਲਾਂ ਕੋਲ ਨਹੀਂ ਹੈ ਪਰ ਸਰਕਾਰੀ ਸਕੂਲਾਂ ਵਿੱਚ ਲੱਗਭੱਗ ਸਾਰਿਆਂ ਵਿੱਚ ਇਹ ਸਹੂਲਤ ਮੌਜੂਦ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵਿਭਾਗ ਸਕੂਲਾਂ ਵਿੱਚ ਹੋਰ ਬਹੁਤ ਸਾਰੀਆਂ ਸਹੂਲਤਾਂ ਦੇਣ ਜਾ ਰਿਹਾ ਹੈ ਜਿਸ ਨਾਲ ਸਕੂਲਾਂ ਦੀ ਨੁਹਾਰ ਹੀ ਬਦਲ ਦਿੱਤੀ ਜਾਵੇਗੀ ।

ਉਹਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਜਿਲੇ ਦੇ ਸਮੂਹ ਅਧਿਆਪਕ ਅਤੇ ਹੋਰ ਕਰਮਚਾਰੀ ਬਹੁਤ ਹੀ ਮਿਹਨਤ ਨਾਲ ਕੰਮ ਕਰਦੇ ਹਨ ਜਿਸ ਨਾਲ ਵਿਭਾਗ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੁਲੰਦੀਆਂ ਨੂੰ ਛੂਹੇਗਾ। ਇਸ ਮੌਕੇ ਮੀਟਿੰਗ ਵਿੱਚ ਡਿਪਟੀ ਡੀਈਓ ਰਮੇਸ ਲਾਲ ਠਾਕੁਰ, ਪੜੋਂ ਪੰਜਾਬ ਪੜਾਓ ਪੰਜਾਬ ਕੋਆਰਡੀਨੇਟਰ ਵਨੀਤ ਮਹਾਜਨ,  ਪੜੋਂ ਪੰਜਾਬ ਪੜਾਓ ਪੰਜਾਬ ਸਹਾਇਕ ਕੋਆਰਡੀਨੇਟਰ ਰਾਜੇਸ ਕੁਮਾਰ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜਿਲਾ ਕੋਆਰਡੀਨੇਟਰ ਐਮ.ਆਈ.ਐਸ ਮੁਨੀਸ ਗੁਪਤਾ,  ਬੀਪੀਈਓ ਪਠਾਨਕੋਟ-1 ਸੁਨੀਤਾ ਖਜੂਰੀਆਂ, ਬੀਪੀਈਓ ਧਾਰ- 2 ਰਾਕੇਸ ਕੁਮਾਰ ਠਾਕੁਰ, ਬੀਪੀਈਓ ਪਠਾਨਕੋਟ-3 ਕੁਲਦੀਪ ਸਿੰਘ, ਕਾਰਜਕਾਰੀ ਬੀਪੀਈਓ ਧਾਰ-1 ਰਾਧਾ ਮਹਾਜਨ, ਕਾਰਜਕਾਰੀ ਬੀਪੀਈਓ ਬਮਿਆਲ ਵਿਜੇ ਸਿੰਘ, ਸੀਐਚਟੀ ਵਿਜੇ ਕੁਮਾਰ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬੀਐਮਟੀ ਅਜੇ ਕੁਮਾਰ, ਅਧੀਰ ਮਹਾਜਨ, ਪਵਨ ਅੱਤਰੀ, ਅਸ਼ਵਨੀ ਕੁਮਾਰ, ਰਾਕੇਸ ਕੁਮਾਰ, ਯੋਗੇਸ ਸਰਮਾ, ਰਾਜ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here