Monday, October 26, 2026
Home Latest 11 ਸਾਲਾ ਸੂਰਜ ਬਣਿਆ ਮਿਸਾਲ, 36 ਕਿਲੋਮੀਟਰ ਸਫਰ ਕਰਕੇ 250 ਲੋਕਾਂ ਨੂੰ...

11 ਸਾਲਾ ਸੂਰਜ ਬਣਿਆ ਮਿਸਾਲ, 36 ਕਿਲੋਮੀਟਰ ਸਫਰ ਕਰਕੇ 250 ਲੋਕਾਂ ਨੂੰ ਵੰਡੇ ਮਾਸਕ, ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਪਠਾਨਕੋਟ (ਦ ਸਟੈਲਰ ਨਿਊਜ਼)।  ਭਾਰਤ – ਪਾਕਿਸਤਾਨ ਸੀਮਾ ਤੇ ਸਥਿਤ ਪਿੰਡ ਬਗਿਆਲ ਦਾ ਰਹਿਣ ਵਾਲਾ 7ਵੀਂ ਕਲਾਸ ਦਾ ਵਿਦਿਆਰਥੀ ਆਪਣੇ ਘਰ ਤੋਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੁਕ ਕਰਵਾਉਂਣ ਨਿਕਲ ਪਿਆ ਹੈ। ਸੋਮਵਾਰ ਨੂੰ 11 ਸਾਲਾਂ ਦਾ ਸੂਰਜ ਸ਼ਰਮਾ  ਸਾਈਕਲ ਉੱਤੇ 36 ਕਿਲੋਮੀਟਰ ਦਾ ਸਫਰ ਤੈਅ ਕਰ ਪਠਾਨਕੋਟ ਪਹੁੰਚਿਆ। ਇਸ ਉਪਰਾਲੇ ਤੋਂ ਬਾਅਦ ਸੂਰਜ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਪਹੁੰਚਿਆ। ਜਿੱਥੇ ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਇਸ ਛੋਟੇ ਬੱਚੇ ਸੂਰਜ ਨੂੰ ਮਿਸ਼ਨ ਫਤਿਹ ਦਾ ਬੈਚ ਲਗਾ ਕੇ ਸਨਮਾਨਤ ਕੀਤਾ ਅਤੇ ਇਸ ਬੱਚੇ ਦੀ ਹਿੰਮਤ ਦੀ ਪ੍ਰਸੰਸਾ ਕੀਤੀ।

Advertisements


11 ਸਾਲ ਦੇ ਸੂਰਜ ਕੁਮਾਰ ਨੇ ਆਪਣੀ ਜੇਬ ਖਰਚ ਦੇ ਪੈਸੇ ਬਚਾ ਕੇ ਬਿਨਾਂ ਮਾਸਕ ਤੋਂ ਚਲ ਰਹੇ ਲੋਕਾਂ ਨੂੰ ਪਵਾਏ ਮਾਸਕ

ਇਸ ਮੋਕੇ ਤੇ ਸੂਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ 36 ਕਿਲੋਮੀਟਰ ਸਾਇਕਲ ਦੇ ਸਫਰ ਦੋਰਾਨ ਉਸ ਨੂੰ ਕਰੀਬ 250 ਲੋਕ ਅਜਿਹੇ ਮਿਲੇ ਜੋ ਬਿਨਾਂ ਮਾਸਕ  ਦੇ ਘੁੰਮ ਰਹੇ ਸਨ ਅਤੇ ਸੂਰਜ ਨੇ ਉਨ•ਾਂ ਲੋਕਾਂ ਨੂੰ ਮਾਸਕ ਪਹਿਣਾ ਕੇ ਕਰੋਨਾ ਪ੍ਰਤੀ ਜਾਗਰੁਕ ਵੀ ਕੀਤਾ। ਜਿਕਰਯੋਗ ਹੈ ਕਿ ਇਸ 11 ਸਾਲ ਦੇ ਸੂਰਜ ਜੋ ਕਿ 7ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਜੇਬ ਖਰਚ ਬਚਾਕੇ ਲੋਕਾਂ ਨੂੰ ਮਾਸਕ ਵੰਡਣ ਦੀ ਮੁਹਿੰਮ ਚਲਾ ਰਿਹਾ ਹੈ ।  ਉਹ ਪਿੰਡ  ਦੇ ਘਰ – ਘਰ ਜਾਕੇ ਲੋਕਾਂ ਨੂੰ ਕੋਰੋਨਾ ਵਾਇਰਸ ਵੱਲੋਂ ਬਚਾਵ ਲਈ ਮਾਸਕ ਪਹਿਨਾ ਰਿਹਾ ਹੈ ਅਤੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ  ਘਰ ਹੀ ਰਹਿਣ ਅਤੇ ਸੈਨਿਟਾਇਜਰ ਦਾ ਪ੍ਰਯੋਗ ਕਰ ਸਾਮਾਜਕ ਦੂਰੀ ਦਾ ਪਾਲਣ ਕਰਣ ਲਈ ਜਾਗਰੂਕ ਕਰ ਰਿਹਾ ਹੈ ।

 ਸੂਰਜ ਦਾ ਕਹਿਣਾ ਹੈ ਕਿ ਉਹ ਹਰ ਰੋਜ ਨਿਊਜ ਚੈਨਲ ਉੱਤੇ ਵੇਖ ਰਹੇ ਹਨ ਕਿ ਲੋਕ ਕੋਰੋਨਾ ਵਾਇਰਸ ਜੈਸੀ ਗੰਭੀਰ ਬੀਮਾਰੀ ਪ੍ਰਤੀ ਜਾਗਰੂਕ ਨਹੀਂ ਹਨ।  ਸ਼ਾਸਨ ਅਤੇ ਪ੍ਰਸ਼ਾਸਨ  ਦੇ ਆਦੇਸ਼ਾਂ  ਦੇ ਬਾਅਦ ਵੀ ਸਾਰੇ ਲੋਕ ਮਾਸਕ ਅਤੇ ਸੈਨਿਟਾਇਜਰ ਦਾ ਪ੍ਰਯੋਗ ਨਹੀਂ ਕਰ ਰਹੇ । ਉਸ ਨੇ ਕਿਹਾ ਕਿ ਅਗਰ ਅਸੀਂ ਬੀਮਾਰੀ ਤੋਂ ਬਚਣਾ ਹੈ ਤਾਂ ਸਾਨੂੰ ਸਾਵਧਾਨੀਆਂ ਰੱਖਣੀਆਂ ਪੈਣਗੀਆਂ। ਸੂਰਜ ਨੇ ਕਿਹਾ ਕਿ ਲੋਕ ਮਾਸਕ ਨਹੀਂ ਪੈ ਰਹੇ ਅਤੇ ਪੁਲਿਸ ਨੂੰ ਮਜਬੂਰ ਹੋ ਕੇ ਉਨ•ਾਂ ਦੇ ਚਲਾਨ ਕੱਟਣੇ ਪੈ ਰਹੇ ਹਨ ਇਸ ਤੋਂ ਪ੍ਰਭਾਵਿਤ ਹੋ ਕੇ ਅੱਜ ਉਸ ਨੇ ਪਹਿਲੇ ਦਿਨ ਕਰੀਬ 250 ਮਾਸਕ ਲੋਕਾਂ ਨੂੰ ਵੰਡੇ ਹਨ।

ਉਧਰ ਸੂਰਜ ਦਾ ਪਿਤਾ ਰਵਿੰਦਰ ਸਰਮਾ ਜੋ ਕਿ ਬੀ.ਐਸ.ਐਫ. ਵਿੱਚ ਸਭ ਇੰਸਪੇਕਟਰ ਹੈ ਨੇ ਦੱਸਿਆ ਕਿ ਸੂਰਜ ਸ਼ਰਮਾ  ਨੇ ਲਾਕਡਾਉਨ  ਦੇ ਦੌਰਾਨ ਆਪਣੀ ਜੇਬ ਖਰਚ ਦਾ ਪੈਸਾ ਜਮਾਂ ਕਰਣਾ ਸ਼ੁਰੂ ਕੀਤਾ ਅਤੇ ਉਸਨੇ ਉਸ ਰਾਸੀ ਨਾਲ ਮਾਸਕ ਖਰੀਦੇ ਅਤੇ ਲੋਕਾਂ ਨੂੰ ਵੰਡੇ ਉਸ ਨੂੰ ਆਪਣੇ ਪੁੱਤਰ ਦੀ ਸੋਚ ਤੇ ਬਹੁਤ ਮਾਣ ਹੈ।

LEAVE A REPLY

Please enter your comment!
Please enter your name here