ਜੇਲ ਚ ਬੰਦ ਬੁੱਧੀਜੀਵੀਆਂ ਨੂੰ ਜਲਦ ਰਿਹਾ ਕਰਨ ਦੀ ਕੀਤੀ ਮੰਗ: ਸੰਧੂ

ਗੜਸ਼ੰਕਰ (ਦ ਸਟੈਲਰ ਨਿਊਜ਼)। ਕੱਦ ਡਰਦਾ ਹੈ ਦੁਸ਼ਮਣ ਕਵੀ ਤੋਂ, ਜਦ ਕਵੀ ਦੇ ਗੀਤ ਹਥਿਆਰ ਬਣ ਜਾਂਦੇ ਨੇ,ਉਹ ਕੈਦ ਕਰ ਲੈਂਦਾ ਹੈ ਕਵੀ ਨੂੰ, ਫਾਂਸੀ ਤੇ ਚੜਾਉਦਾ ਹੈ,ਫਾਂਸੀ ਦੇ ਤਖ਼ਤੇ ਤੇ ਇੱਕ ਪਾਸੇ ਹੁੰਦੀ ਹੈ ਸਰਕਾਰ । ਸਤਰਾਂ ਲਿਖਣ ਵਾਲੇ ਇਨਕਲਾਬੀ  ਕਵੀ ਵਰਵਰਾ ਰਾਓ ਸਮੇਤ ਜੇਲ ਵਿੱਚ ਬੰਦ ਬੁੱਧੀਜੀਵੀਆਂ ਦੀ ਰਿਹਾਈ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋ ਦਿੱਤੇ ਰੋਸ ਸੱਦੇ ਤੇ ਗਾਂਧੀ ਪਾਰਕ ਗੜਸ਼ੰਕਰ ਵਿੱਚ ਰੋਸ ਪ੍ਰਗਟ ਕਰਦੇ ਹੋਏ ਦੋਆਬਾ ਸਾਹਿਤ ਸਭਾ ਦੇ ਪ੍ਰਧਾਨ ਸੰਧੂ ਵਰਿਆਣਵੀ ਅਤੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂ ਮੁਕੇਸ਼ ਗੁਜਰਾਤੀ ਨੇ ਇਹ ਸ਼ਬਦ ਸਾਝੇ ਤੌਰ ਤੇ ਸੰਬੋਧਨ ਕਰਦਿਆਂ ਕਹੇ ।

Advertisements

ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ ਫਾਸ਼ੀਵਾਦੀ ਸਰਕਾਰ ਦੇਸ਼ ਦੇ ਹਾਕਮਾ ਨੂੰ ਸਵਾਲ ਕਰਨ ਵਾਲੇ ਲੋਕਾਂ ਨੂੰ ਦੇਸ਼ਧਰੋਹੀ ਕਹਿ ਕੇ ਜੇਲਾ ਵਿਚ ਬੰਦ ਕਰਕੇ ਲੋਕਾਂ ਦੀ ਆਵਾਜ ਨੂੰ ਕੁਚਲਣ ਦਾ ਭਰਮ ਪਾ ਰਹੀ ਹੈ। ਜਿਸ ਵਿੱਚ ਇਨਕਲਾਬੀ ਕਵੀ ਵਰਵਰਾ ਰਾਉ ਦੇ ਨਾਲ ਨਾਲ  ਵਿਸ਼ਵ ਪ੍ਰਸਿੱਧ ਬੁੱਧੀਜੀਵੀ ਪ੍ਰੋ.ਅਨੰਦ ਤੇਲਤੁੰਬੜੇ, ਪ੍ਰੋ.ਸਾਈ ਨਾਥ, ਪ੍ਰੋ ਗੌਤਮ ਨਵਲੱਖਾ , ਸੁਧਾ ਭਾਰਦਵਾਜ, ਡਾ.ਕਫੀਲ ਖਾਨ ਸਮੇਤ ਬੁੱਧੀਜੀਵੀ ਜੇਲਾਂ ਚ ਬੰਦ ਕੀਤੇ ਹੋਏ ਹਨ ਜਿਸਨੂੰ ਦੇਸ਼ ਦੇ ਬਹਾਦਰ ਲੋਕ ਕਦੇ ਵੀ ਬਰਦਾਸ਼ਤ ਨਹੀ ਕਰਨਗੇ। ਆਗੂਆਂ ਨੇ  ਇਹਨਾਂ ਜੇਲ ਚ ਬੰਦ ਬੁੱਧੀਜੀਵੀਆਂ ਨੂੰ ਜਲਦ ਰਿਹਾ ਕਰਨ ਦੀ ਮੰਗ ਕੀਤੀ। ਇਸ ਸਮੇ ਪ੍ਰਿੰਸੀਪਲ ਬਿੱਕਰ ਸਿੰਘ ਹੰਸ ਰਾਜ ਗੜਸ਼ੰਕਰ ਅਤੇ ਪਰਮਜੀਤ ਸਿੰਘ ਹਾਜਰ ਸਨ ।

LEAVE A REPLY

Please enter your comment!
Please enter your name here