ਪਿੰਡ ਸ਼ਾਮਦੂ ਕੈਂਪ`ਚ ਡਾਇਰੀਆ ਮਰੀਜ਼ਾਂ ਦੀ ਗਿਣਤੀ ਘਟੀ, ਸਥਿਤੀ ਕਾਬੂ ਹੇਠ: ਸਿਵਲ ਸਰਜਨ ਧੀਰ

ਪਟਿਆਲਾ , (ਦ ਸਟੈਲਰ ਨਿਊਜ਼): ਸਿਵਲ ਸਰਜਨ ਡਾ. ਰਾਜੂ ਧੀਰ ਨੇ ਪਿਛਲੇ ਦਿਨੀਂ ਰਾਜਪੁਰਾ ਸ਼ਹਿਰ ਦੇ ਨਜ਼ਦੀਕ ਪਿੰਡ ਸ਼ਾਮਦੂ ਕੈਂਪ ਵਿੱਚ ਫੈਲੇ ਡਾਇਰੀਆ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਰੀਏ ਵਿੱਚ ਹੁਣ ਤੱਕ  215 ਮਰੀਜ਼ ਡਾਇਰੀਏ ਨਾਲ ਪੀੜਤ ਪਾਏ ਗਏ ਹਨ।ਕੱਲ ਦੁਪਹਿਰ ਤੋਂ ਹੁਣ ਤੱਕ ਸਿਵਲ ਹਸਪਤਾਲ ਰਾਜਪੁਰਾ ਵਿਖੇ ਡਾਇਰੀਏ ਨਾਲ ਪੀੜਤ 7 ਨਵੇਂ ਮਰੀਜ਼ ਦਾਖਲ ਕੀਤੇ ਗਏ। ਜਿਸ ਨਾਲ ਅੱਜ ਤੱਕ ਦਾਖਲ ਕੀਤੇ ਜਾਣ ਵਾਲੇ  ਮਰੀਜ਼ਾਂ ਦੀ ਕੁੱਲ ਗਿਣਤੀ 75 ਹੋ ਗਈ ਹੈ। ਇਸ ਸਮੇਂ 17 ਮਰੀਜ਼ ਹੀ ਹਸਪਤਾਲ ਵਿੱਚ ਇਲਾਜ ਅਧੀਨ ਦਾਖਲ ਹਨ, ਜਿਨ੍ਹਾਂ  ਦੀ ਹਾਲਤ ਸਥਿਰ ਹੈ। ਅੱਜ ਵੀ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਜੋਤ ਸਿੰਘ ਵੱਲੋਂ ਪ੍ਰਭਾਵਤ ਖੇਤਰ ਪਿੰਡ ਸ਼ਾਮਦੂ ਕੈਂਪ ਦਾ ਕੀਤਾ ਦੌਰਾ ਕੀਤਾ ਗਿਆ। ਐਸ. ਐਮ. ਓ. ਬਲਾਕ ਕਾਲੋਮਾਜਰਾ ਵੱਲੋਂ ਏਰੀਏ ਵਿੱਚ  ਲਗਾਇਆ ਗਿਆ ਵਿਸ਼ੇਸ਼ ਮੈਡੀਕਲ ਕੈਂਪ / ਡਿਸ਼ਪੈਸਰੀ ਅਜੇ ਵੀ ਜਾਰੀ ਹੈ ਅਤੇ ਬਿਮਾਰ ਮਰੀਜ਼ਾਂ ਨੂੰ ਸਿਹਤ ਜਾਂਚ ਕਰਕੇ  ਲੋੜ ਅਨੁਸਾਰ ਦਵਾਈਆਂ ਦਿੱਤੀਆ ਜਾ ਰਹੀਆਂ ਹਨ।

Advertisements

ਸਿਵਲ ਸਰਜਨ ਡਾ. ਰਾਜੂ ਧੀਰ  ਦੇ ਦਿਸ਼ਾ ਨਿਰਦੇਸਾਂ ਅਨੂਸਾਰ ਸਿਹਤ ਵਿਭਾਗ ਅਤੇ ਰੂਰਲ ਵਾਟਰ ਸਪਲਾਈ ਵਿਭਾਗ ਦੀ ਟੀਮ ਨਾਲ ਮਿਲ ਕੇ ਇਲਾਕੇ ਵਿੱਚੋਂ 13 ਪੀਣ ਵਾਲੇ ਪਾਣੀ  ਦੇ ਸੈਂਪਲ ਵੱਖ-ਵੱਖ ਸੋਮਿਆਂ ਤੋਂ ਲੈ ਕੇ ਜਾਂਚ ਲਈ ਭੇਜੇ ਗਏ ਹਨ। ਪਿਛਲੇ ਸਮੇਂ ਦੌਰਾਨ ਜ਼ੋ ਸਟੂਲ ਦੇ 18 ਨਮੂਨੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਭੇਜੇ ਗਏ ਸਨ, ਉਨ੍ਹਾਂ ਵਿੱਚੋਂ ਕਿਸੇ ਵੀ ਨਮੂਨੇ ਵਿੱਚ ਹੈਜੇ ਦੀ ਪੁਸ਼ਟੀ ਨਹੀਂ ਹੋਈ।ਸਿਹਤ ਵਿਭਾਗ ਦੇ ਕਾਮਿਆਂ ਵੱਲੋਂ ਲੋਕਾਂ ਨੂੰ ਘਰ ਘਰ ਸਰਵੇ ਦੌਰਾਨ ਗਰੁੱਪ ਮੀਟਿੰਗਾਂ ਰਾਹੀਂ ਬਿਮਾਰੀ ਤੋਂ ਬਚਾਅ ਲਈ ਸਾਫ ਸਫਾਈ ਦਾ ਖਾਸ ਧਿਆਨ ਰੱਖਣ, ਹੱਥਾਂ ਨੁੰ ਵਾਰ ਵਾਰ ਧੋਣ, ਪਾਣੀ ਉਬਾਲ ਕੇ ਠੰਡਾ ਕਰਕੇ ਪੀਣ, ਖਾਣ ਪੀਣ ਵਾਲੀਆਂ ਚੀਜਾਂ ਨੂੰ ਢੱਕ ਕੇ ਰੱਖਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਗਿਆ ਅਤੇ ਲੋੜਵੰਦ ਲੋਕਾਂ ਨੂੰ ਓ. ਆਰ.ਐਸ ਦੇ ਪੈਕਟਾਂ ਦੀ ਵੰਡ ਅਤੇ ਪਾਣੀ ਨੂੰ ਸ਼ੁਧ ਕਰਕੇ ਪੀਣ ਲਈ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਕੀਤੀ ਗਈ। ਲੋਕਾਂ ਨੂੰ ਟੱਟੀਆਂ, ਉਲਟੀਆਂ ਦੀ ਸ਼ਿਕਾਇਤ ਹੋਣ ਤੇ ਤੁਰੰਤ ਸਿਹਤ ਟੀਮ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ ।ਸਿਹਤ ਵਿਭਾਗ ਕਾਲੋਮਾਜਰਾ ਦੀ ਟੀਮ ਵੱਲੋਂ ਇਲਾਕੇ ਵਿੱਚ ਖੜੇ ਪਾਣੀ ਵਿੱਚ ਲਾਰਵੀਸਾਈਡ ਦੀ ਸਪਰੇਅ ਕੀਤੀ ਗਈ , ਤਾਂ ਜ਼ੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।  

ਇਸ ਮੌਕੇ ਸਿਵਲ ਸਰਜਨ ਡਾ: ਰਾਜ ੂਧੀਰ ਵੱਲੋਂ ਪਟਿਆਲਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਗਰਮੀ ਅਤੇ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਦੂਸ਼ਿਤ ਭੋਜਨ ਅਤੇ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਰੱਖਿਆ ਜਾਵੇੇ।ਇਸ ਲਈ ਗਲੇ-ਸੜੇ , ਜ਼ਿਆਦਾ ਪੱਕੇ ਹੋਏ ਅਤੇ ਕੱਟੇ ਹੋਏ ਫਲ ਨਾ ਖਾਓ, ਅਣਢੱਕੀਆਂ ਚੀਜਾਂ ਨਾ ਖਾਓ, ਖਾਣਾ ਖਾਣ ਤੋਂ ਪਹਿਲਾਂ/ਪਖਾਨਾਂ ਜਾਣ ਤੋਂ ਬਾਅਦ ਸਾਬਣ ਨਾਲ ਹੱਥ ਧੋਵੋ।

LEAVE A REPLY

Please enter your comment!
Please enter your name here