ਨਸ਼ੇ ਦੇ ਮਾਮਲੇ ‘ਚ ਨਾਮਜ਼ਦ ਵਿਆਕਤੀ ਨੂੰ ਅਦਾਲਤ ਨੇ ਦਿੱਤੀ 10 ਸਾਲ ਦੀ ਸਜ਼ਾ, ਇੱਕ ਲੱਖ ਰੁਪਏ ਜੁਰਮਾਨਾ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਜਲੰਧਰ ‘ਚ ਲਲਿਤ ਕੁਮਾਰ ਸਿਗਲਾ ਦੀ ਅਦਾਲਤ ਨੇ ਮਹਿਤਪੁਰ ਵਾਸੀ ਜਸਵੀਰ ਸਿੰਘ ਉਰਫ਼ ਬੀ.ਡੀ.ਓ. ਨੂੰ ਨਸ਼ੇ ਦੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਨੂੰ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਇੱਕ ਸਾਲ ਦੀ ਵਾਧੂ ਕੈਦ ਭੁਗਤਣੀ ਪਵੇਗੀ। ਦੂਜੇ ਪਾਸੇ ਜੱਜ ਲਲਿਤ ਕੁਮਾਰ ਸਿਗਲਾ ਦੀ ਅਦਾਲਤ ਨੇ ਖੁਦ ਪਰਮਜੀਤ ਉਰਫ ਰੋਹਿਤ ਵਾਸੀ ਗੁਰੂ ਨਾਨਕਪੁਰਾ ਨਕੋਦਰ ਨੂੰ ਨਸ਼ੇ ਦੇ ਮਾਮਲੇ ਵਿੱਚ ਤਿੰਨ ਸਾਲ ਦੀ ਕੈਦ ਅਤੇ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

Advertisements

ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸਨੂੰ ਤਿੰਨ ਮਹੀਨੇ ਦੀ ਹੋਰ ਕੈਦ ਕੱਟਣੀ ਹੋਵੇਗੀ ਇਸੇ ਕੇਸ ਵਿੱਚ ਫੜੇ ਗਏ ਬਸਤੀ ਦਾਨਿਸ਼ਮੰਦਾਂ ਦੇ ਵਾਸੀ ਮੋਹਿਤ ਕੁਮਾਰ ਉਰਫ਼ ਮਿੱਠੂ ਨੂੰ ਦੋ ਸਾਲ ਦੀ ਕੈਦ, 7500 ਰੁਪਏ ਜੁਰਮਾਨਾ ਅਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋ ਮਹੀਨੇ ਦੀ ਵਾਧੂ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਨਾਮਜ਼ਦ ਸੁਰਜੀਤ ਲਾਲ ਵਾਸੀ ਲੁਧਿਆਣਾ ਨੂੰ ਦੋਸ਼ ਸਾਬਤ ਨਾ ਹੋਣ ‘ਤੇ ਬਰੀ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here