ਕਰੋਨਾ ਦੇ 9 ਪਾਜ਼ੇਟਿਵ ਮਰੀਜ਼ ਆਏ ਸਾਹਮਣੇ, ਜਿਹਨਾ ਵਿੱਚ ਪੇਪਰ ਮਿੱਲ ਦਾ ਵਰਕਰ ਵੀ ਹੈ ਸ਼ਾਮਿਲ

ਗੜਸ਼ੰਕਰ (ਦ ਸਟੈਲਰ ਨਿਊਜ਼)। ਤਹਿਸੀਲ ਗੜਸ਼ੰਕਰ ਵਿੱਚ ਅੱਜ ਕਰੋਨਾ ਦੇ ਨੌ ਨਵੇਂ ਕੇਸ ਸਾਹਮਣੇ ਆਏ ਹਨ। ਇਹਨਾਂ ਵਿੱਚੋਂ ਸੱਤ ਮਾਮਲੇ ਸ਼ਹਿਰ ਦੇ ਵੱਖ ਵੱਖ ਵਾਰਡ ਨਾਲ ਸਬੰਧਤ ਹਨ ਜਦ ਕਿ ਇਕ ਮਰੀਜ਼ ਸੈਲਾ ਖੁਰਦ ਅਤੇ ਇਕ ਮਰੀਜ਼ ਪਿੰਡ ਪਦਰਾਣਾ ਦਾ ਵਸਨੀਕ ਹੈ ਜੋ ਸੈਲਾ ਖੁਰਦ ਦੀ ਕੁਆਟੰਮ ਪੇਪਰ ਮਿੱਲ ਚ ਕੰਮ ਕਰਦਾ ਹੈ। ਇਹਨਾਂ ਨਵੇਂ ਮਰੀਜ਼ਾਂ ਨਾਲ ਗੜਸ਼ੰਕਰ ਵਿੱਚ ਕਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 26 ਹੋ ਗਈ ਹੈ। ਦੱਸਣਯੋਗ ਹੈ ਕਿ ਪੰਜ ਦਿਨ ਪਹਿਲਾਂ ਸ਼ਹਿਰ ਦੇ ਨੰਗਲ ਰੋਡ ਦੇ ਇਕ ਵਸਨੀਕ ਦੀ ਕਰੋਨਾ ਨਾਲ ਮੌਤ ਹੋ ਗਈ ਸੀ, ਜਿਸਦੀ ਲੜਕੀ ਵੀ ਪਾਜ਼ੇਟਿਵ ਪਾਈ ਗਈ ਸੀ। ਅੱਜ ਆਈ ਰਿਪੋਰਟ ਅਨੁਸਾਰ ਉਕਤ ਵਿਅਕਤੀ ਦੀ ਪਤਨੀ ਅਤੇ ਪੁੱਤਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਜੂਸ ਭੰਡਾਰ ਦੇ ਮਾਲਕ ਅਤੇ ਦੋ ਕਰਿੰਦਿਆਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ ।

Advertisements

ਅੱਜ ਉਕਤ ਪਰਿਵਾਰ ਦੀ ਇਕ ਔਰਤ ਵੀ ਕਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਨੰਗਲ ਰੋਡ ‘ਤੇ ਉਕਤ ਜੂਸ ਭੰਡਾਰ ਦੇ ਨੇੜੇ ਸਥਿਤ ਦੋ ਦੁਕਾਨਦਾਰਾਂ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਇਸ ਬਾਰੇ ਐੱਸਐੱਮਓ ਡਾ ਟੇਕ ਰਾਜ ਭਾਟੀਆ ਨੇ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਏਕਾਂਤਵਾਸ ਕੀਤਾ ਜਾ ਰਿਹਾ ਹੈ ਅਤੇ ਇਨਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਇੱਥੇ ਸੁਖਵਿੰਦਰ ਸਿੰਘ ਸੰਧੂ ਅਤੇ ਕੁਲਵਿੰਦਰ ਸਿੰਘ ਚਾਹਲ ਨੇ ਦੱਸਿਆ ਜਾਦਾ ਹੈ ਕੇ ਪੇਪਰ ਮਿੱਲ ਸੈਲਾ ਖੁਰਦ ਵਲੋ ਫੈਲਾਏ ਜਾਦੇ ਪ੍ਰਦੂਸ਼ਣ ਕਾਰਣ ਪਹਿਲਾ ਵੀ ਲੋਕ ਭਿਆਨਕ ਬਿਮਾਰੀਆ ਦੀ ਲਪੇਟ ਵਿੱਚ ਆ ਚੁੱਕੇ ਹਨ ਇਨਾ ਦਾ ਪੇਪਰ ਮਿੱਲ ਦੀ ਮੈਨਜਮਿੰਟ ਕਮੇਟੀ ਨੇ ਕਦੇ ਵੀ ਇਲਾਜ ਕਰਾਉਣ ਬਾਰੇ ਨਹੀ ਉਪਰਾਲਾ ਕੀਤਾ ਅਤੇ ਹੁਣ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਲੋਕਾ ਦਾ ਮੁੱਖ ਕਾਰਣ ਕੇ ਪ੍ਰਬੰਧਕਾ ਵਲੋ ਰਾਤ ਬਰਾਤੇ ਮਿੱਲ ਦਾ ਕੰਮ ਚਲਾਉਣ ਲਈ ਪ੍ਰਵਾਸੀ ਮਜਦੂਰਾ ਨੂੰ ਚੋਰੀ ਛਿੱਪੇ ਕੰਮ ਤੇ ਰੱਖਿਆ ਜਾਦਾ ਹੈ ਜੋ ਕਿ ਪਹਿਲਾ ਹੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹੁੰਦੇ ਹਨ ਸਰਕਾਰ ਨੂੰ ਚਾਹੀਦਾ ਹੈ ਕੇ ਪ੍ਰਬੰਧਕਾ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾ ਜੋ ਲੋਕ ਇਸ ਵਾਇਰਸ ਦੇ ਫੈਲਣ ਦੀ ਦਹਿਸਤ ਤੋਂ ਮੁਕਤ ਹੋ ਸਕਣ।

LEAVE A REPLY

Please enter your comment!
Please enter your name here