3 ਅਤੇ 4 ਦਸੰਬਰ ਨੂੰ ਸਮੂਹ ਬੀਐਲਓਜ ਆਪਣੇ ਪੋਲਿੰਗ ਸਟੇਸ਼ਨਾਂ ਉੱਪਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹਾਜ਼ਰ ਰਹਿਣਗੇ: ਜ਼ਿਲ੍ਹਾ ਚੋਣ ਅਫ਼ਸਰ

ਗੁਰਦਾਸਪੁਰ (ਦ ਸਟੈਲਰ ਨਿਊਜ਼): ਡਾ. ਹਿਮਾਂਸ਼ੂ ਅਗਰਵਾਲ (ਆਈ.ਏ.ਐਸ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2023 ਦੇ ਅਧਾਰ ਤੇ ਇਸ ਜ਼ਿਲ੍ਹੇ ਵਿਚਲੇ 7 ਵਿਧਾਨ ਸਭਾ ਚੋਣ ਹਲਕਿਆਂ ਅੰਦਰ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਗਏ ਸ਼ਡਿਊਲ ਅਨੁਸਾਰ ਮਿਤੀ 09 ਨਵੰਬਰ, 2022 ਤੋਂ ਨਵੀਆਂ ਵੋਟਾਂ ਬਣਾਉਣ/ਕਟਵਾਉਣ/ਸੋਧ ਕਰਵਾਉਣ ਸਬੰਧੀ ਕੰਮ ਸ਼ੁਰੂ ਹੋ ਚੁੱਕਾ ਹੈ, ਜੋ ਕਿ ਮਿਤੀ 08 ਦਸੰਬਰ 2022 ਤੱਕ ਚੱਲੇਗਾ। ਇਸ ਯੋਗਤਾ ਮਿਤੀ ਅਨੁਸਾਰ ਜਿੱਥੇ 02 ਜਨਵਰੀ 2022 ਤੋਂ 01 ਜਨਵਰੀ 2023  ਦੋਰਾਨ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਯੋਗ ਬਿਨੈਕਾਰਾਂ ਪਾਸੋਂ ਫਾਰਮ ਨੰ. 6 ਪ੍ਰਾਪਤ ਕੀਤੇ ਜਾਣਗੇ, ਉਥੇ ਹੀ ਕਮਿਸ਼ਨ ਦੀਆਂ ਤਾਜ਼ਾ ਹਦਾਇਤਾਂ ਅਨੁਸਾਰ ਹੁਣ ਸਾਲ 2023 ਦੀਆਂ ਤਿੰਨ ਤਿਮਾਹੀਆਂ ਵਿੱਚ ਪੈਂਦੀਆਂ ਯੋਗਤਾ ਮਿਤੀਆਂ 01 ਅਪ੍ਰੈਲ 2023, 01 ਜੁਲਾਈ 2023 ਅਤੇ 01 ਅਕਤੂਬਰ 2023 ਅਨੁਸਾਰ ਜਿਨ੍ਹਾਂ ਯੋਗ ਬਿਨੈਕਾਰਾਂ ਦੀ ਉਮਰ 18 ਸਾਲ ਹੋ ਜਾਂਦੀ ਹੈ ਤਾਂ 17 ਸਾਲ ਦੀ ਉਮਰ ਦੇ ਅਜਿਹੇ ਬਿਨੈਕਾਰ ਵੀ ਆਪਣੀ ਵੋਟ ਬਨਾਉਣ ਲਈ ਅਡਵਾਂਸ ਵਿੱਚ ਹੀ ਫਾਰਮ ਨੰ:6 ਭਰਕੇ ਦੇ ਸਕਣਗੇ। ਉਨ੍ਹਾਂ ਦੇ ਫਾਰਮ ਨੰ.6 ਉਪਰ ਸਾਲ 2023 ਦੀ ਸਬੰਧਤ ਤਿਮਾਹੀ ਵਿੱਚ ਆਉਂਦੀ ਜਨਮ ਮਿਤੀ ਅਨੁਸਾਰ ਕਾਰਵਾਈ ਸਾਰਾ ਸਾਲ ਹੀ ਹੁੰਦੀ ਰਹੇਗੀ ਅਤੇ ਉਨ੍ਹਾਂ ਦੀ ਵੋਟ ਵੀ ਬਣਦੀ ਰਹੇਗੀ । ਇਸ ਉਦੇਸ ਹਿੱਤ ਉਹ ਆਨਲਾਈਨ ਵਿਧੀ ਦਾ ਵੱਧ ਤੋਂ ਵੱਧ ਉਪਯੋਗ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਪੋਰਟਲਾਂ https://www.nvsp.in ਅਤੇ https://voterportal.eci.gov.in ਜਾਂ ਵੋਟਰ ਹੈਲਪ ਲਾਈਨ ਐਪ ਉੱਪਰ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ ।

Advertisements

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇਹ ਵੀ ਦੱਸਿਆ ਗਿਆ ਕਿ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਜੀ ਦੀਆਂ ਹਦਾਇਤਾਂ ਅਨੁਸਾਰ ਮਿਤੀ 03 ਦਸੰਬਰ, 2022 (ਦਿਨ ਸ਼ਨੀਵਾਰ) ਅਤੇ 04 ਦਸੰਬਰ, 2022 (ਦਿਨ ਐਤਵਾਰ) ਦੋ ਦਿਨ ਵਿਸ਼ੇਸ਼ ਮੁਹਿੰਮ ਦੇ ਹੋਣਗੇ ਅਤੇ ਇਸ ਦੌਰਾਨ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ. ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਉੱਪਰ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਹਾਜ਼ਰ ਰਹਿਣਗੇ ਅਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਯੋਗ ਬਿਨੈਕਾਰਾਂ ਪਾਸੋਂ ਜਿੱਥੇ ਦਾਅਵੇ/ਇਤਰਾਜ ਅਤੇ ਕਿਸੇ ਸੋਧ ਸਬੰਧੀ ਫਾਰਮ ਨੰ. 6, 7 ਅਤੇ 8 ਪ੍ਰਾਪਤ ਕਰਨਗੇ, ਉੱਥੇ ਹੀ ਵੋਟਰਾਂ ਦੇ ਡਾਟੇ ਨੂੰ ਆਧਾਰ ਡਾਟੇ ਨਾਲ ਲਿੰਕ ਕਰਨ ਲਈ ਫਾਰਮ ਨੰ: 6-ਬੀ  ਵਿੱਚ ਆਧਾਰ ਦੇ ਵੇਰਵੇ ਵੀ ਪ੍ਰਾਪਤ ਕਰਨਗੇ। ਅਧਾਰ ਕਾਰਡ ਦੇ ਵੇਰੇਵੇ ਦੇਣਾ ਵੋਟਰ ਵਲੋਂ ਸਵੈ ਇਛੱਤ ਹੈ ਇਸ ਲਈ ਕਿਸੇ ਵੋਟਰ ਵਲੋਂ ਅਧਾਰ ਦੇ ਵੇਰਵੇ ਨਾ ਦੇਣ ਦੀ ਹਾਲਤ ਵਿੱਚ ਕਮਿਸ਼ਨ ਵਲੋਂ ਪ੍ਰਵਾਨਤ ਨਿਮਨ ਅਨੁਸਾਰ 11 ਕਿਸਮ ਦੇ ਦਸਤਾਵੇਜਾਂ ਵਿਚੋ ਕੋਈ ਇਕ ਦਸਤਾਵੇਜ ਵੀ ਦਿੱਤਾ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਵਲੋਂ ਦਿਵਿਆਂਗ ਵੋਟਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਦਿਵਿਆਂਗ ਵੋਟਰਾਂ ਲਈ ਕਮਿਸ਼ਨ ਵਲੋਂ ਤਿਆਰ ਕੀਤੀ ਗਈ ਐਪ ( ਪੀ.ਡਬਲਯੂ.ਡੀ.ਐਪ) ਵਿੱਚ ਸਮੁੱਚੇ ਦਿਵਿਆਂਗ ਵੋਟਰ ਆਪਣੇ ਆਪ ਨੂੰ ਮਾਰਕ ਕਰਨ ਤਾਂ ਜੋ ਭਵਿੱਖ ਦੀਆਂ ਚੋਣਾਂ ਸਮੇਂ ਉਨ੍ਹਾਂ ਨੂੰ ਕਮਿਸ਼ਨ ਵਲੋਂ ਲੋੜੀਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਕਲੱਬਾਂ, ਵਾਰਡ ਸੋਸਾਈਟੀਜ, ਐਨ.ਜੀ.ਓਜ਼, ਸੀਨੀਅਰ ਨਾਗਰਿਕਾਂ ਦੀ 100 ਫੀਸਦੀ ਵੋਟਰ ਰਜਿਸਟ੍ਰੇਸ਼ਨ ਕਰਨ ਹਿੱਤ ਸੀਨੀਅਰ ਨਾਗਰਿਕਾਂ ਦੀਆਂ ਸੰਸਥਾਵਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੀਆਂ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਫੋਟੋ ਵੋਟਰ ਸੂਚੀ ਦੀ ਸੁਧਾਈ ਦੇ ਕੰਮ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ, ਚੋਣਕਾਰ ਰਜਿਸਟੇ੍ਰਸ਼ਨ ਅਫਸਰਾਂ, ਸਹਾਇਕ ਚੋਣਕਾਰ ਰਜਿਸਟੇ੍ਰਸ਼ਨ ਅਫਸਰਾਂ, ਸੁਪਰਵਾਈਜਰਾਂ, ਬੀ.ਐਲ.ਓਜ਼., ਸਕੂਲਾਂ ਕਾਲਜਾਂ ਦੇ ਨੋਡਲ ਅਫਸਰਾਂ ਅਤੇ ਕੈਂਪਸ ਅੰਬੈਸਡਰਾਂ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਕੋਈ ਵੀ ਯੋਗ ਬਿਨੈਕਾਰ ਅਤੇ ਦਿਵਿਆਂਗ ਵਿਅਕਤੀ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹੇ।

LEAVE A REPLY

Please enter your comment!
Please enter your name here