ਫਰੀਦਕੋਟ ‘ਚ ਸਕੂਲ ਵੈਨ ਪਲਟਣ ਕਾਰਨ 2 ਬੱਚਿਆਂ ਸਮੇਤ 4 ਲੋਕ ਹੋਏ ਜ਼ਖ਼ਮੀ

ਫਰੀਦਕੋਟ (ਦ ਸਟੈਲਰ ਨਿਊਜ਼),ਪਲਕ। ਫਰੀਦਕੋਟ ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਸਕੂਲੀ ਵਾਹਨ ਹਾਦਸਾਗ੍ਰਸਤ ਹੋਣ ਨਾਲ 2 ਬੱਚਿਆਂ ਸਮੇਤ 4 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਫਰੀਦਕੋਟ ਸੈਂਟ ਮੈਰੀ ਕਾਨਵੈਂਟ ਸਕੂਲ ਦੀ ਇਕ ਵੈਨ ਸਾਦਿਕ ਅਤੇ ਨਾਲ ਲਗਦੇ ਪਿੰਡਾਂ ਦੇ ਬੱਚਿਆਂ ਨੂੰ ਘਰ ਤੋਂ ਲੈ ਕੇ ਸਕੂਲ ਛੱਡਣ ਜਾ ਰਹੀ ਸੀ। ਇਹ ਦੌਰਾਨ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾ ਕੇ ਪਲਟ ਗਈ, ਜਿਸ ਵਿੱਚ ਸਵਾਰ 2 ਬੱਚਿਆਂ  ਅਤੇ ਵੈਨ ਚਾਲਕ ਨੂੰ ਗੰਭੀਰ ਸੱਟਾਂ ਵੱਜੀਆਂ ਅਤੇ ਮੋਟਰਸਾਈਕਲ ਚਾਲਕ ਵੀ ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

Advertisements

ਜ਼ਖ਼ਮੀਆਂ ਨੂੰ ਹਸਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਵੈਨ ਡਰਾਈਵਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵੈਨ ਬੱਚਿਆਂ ਨੂੰ ਰੋਜ਼ ਦੀ ਤਰ੍ਹਾਂ ਲੈ ਕੇ ਫਰੀਦਕੋਟ ਵੱਲ ਨੂੰ ਆ ਰਹੀ ਸੀ ਤਾਂ ਸਾਹਮਣੇ ਤੋਂ ਇੱਕ ਟਰੱਕ ਆ ਰਿਹਾ ਸੀ ਤੇ ਉਸ ਦੇ ਪਿੱਛੇ ਇੱਕ ਮੋਟਰਸਾਈਕਲ ਆ ਰਿਹਾ ਸੀ। ਮੋਟਰਸਾਈਲਕ ਚਾਲਕ ਜਦੋਂ ਟਰੱਕ ਨੂੰ ਓਵਰਟੇਕ ਕਰਨ ਲੱਗਿਆ ਤਾਂ ਉਹ ਸਕੂਲ ਵੈਨ ਨਾਲ ਟਕਰਾ ਗਿਆ। ਇਸ ਦੌਰਾਨ ਸਕੂਲ ਵੈਨ ਪਲਟ ਗਈ।  ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀ ਅਮਰੀਕ ਸਿੰਘ ਸੰਧੂ ਵੀ ਜ਼ਖ਼ਮੀਆਂ ਨੂੰ ਦੇਖਣ ਲਈ ਹਸਤਾਲ ਪਹੁੰਚ ਗਏ ਸਨ।

LEAVE A REPLY

Please enter your comment!
Please enter your name here