
ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ਦੇ ਵਿਕਾਸ ਦੇ ਨਾਲਨਾਲ ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਹਲਕੇ ਦੇ ਅੱਠ ਪਿੰਡਾਂ ਵਿੱਚ ਲਗਭਗ 27.59 ਲੱਖ ਰੁਪਏ ਦੇ ਫੰਡਜ਼ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਪੇਂਡੂ ਖੇਤਰ ਵਿੱਚ ਕੀਤੀ ਗਈ ਹੈ। ਉਨਾਂ ਦੱਸਿਆ ਕਿ ਛੇ ਪਿੰਡਾਂ ਵਿੱਚ 18.59 ਲੱਖ ਰੁਪਏ ਖਰਚ ਕਰਕੇ ਗਲੀਆਂ-ਨਾਲੀਆਂ ਦਾ ਨਿਰਮਾਣ ਕਰਵਾਇਆ ਜਾਵੇਗਾ ਅਤੇ 9 ਲੱਖ ਰੁਪਏ ਖਰਚ ਕਰਕੇ ਦੋ ਪਿੰਡਾਂ ਅੰਦਰ ਛੱਪੜਾਂ ਦੀ ਰੈਨੋਵੇਸ਼ਨ ਕਰਵਾਈ ਜਾਵੇਗੀ। ਵਿਧਾਇਕ ਹਲਕਾ ਪਠਾਨਕੋਟ ਅਮਿਤ ਵਿੱਜ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਹਲਕੇ ਦੇ ਅੱਠ ਪਿੰਡਾਂ ਦਾ ਦੌਰਾ ਕਰਕੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਪਿੰਡ ਨੰਗਲ ਵਿੱਚ 6.34 ਲੱਖ ਰੁਪਏ, ਤਲਵਾੜਾ ਗੁੱਜਰਾਂ ਵਿਖੇ 3.05 ਲੱਖ ਰੁਪਏ, ਕੌਂਤਰਪੁਰ ਵਿਖੇ 2.5 ਲੱਖ ਰੁਪਏ, ਗੰਦਰਾਂ ਵਿਖੇ 3 ਲੱਖ ਰੁਪਏ, ਚੱਕ ਭਰਿਆਲਾਂ ਵਿਖੇ 1.20 ਲੱਖ ਰੁਪਏ ਅਤੇ ਚੱਕ ਨਰਾਨਿਆਂ ਵਿਖੇ 2.5 ਲੱਖ ਰੁਪਏ ਖਰਚ ਕਰਕੇ ਗਲੀਆਂਨਾਲੀਆਂ ਤੇ ਅੰਡਰ ਗਰਾਊਂਡ ਪਾਈਪ ਲਾਈਨਿੰਗ ਦੇ ਕੰਮ ਸ਼ੁਰੂ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਅੰਦੋਈ ਵਿਖੇ 5 ਲੱਖ ਰੁਪਏ ਅਤੇ ਪਿੰਡ ਚੱਕ ਮਨਹਾਸਾਂ ਵਿਖੇ 4 ਲੱਖ ਰੁਪਏ ਪਿੰਡ ਦੇ ਛੱਪੜਾਂ ਦੀ ਰੈਨੋਵੇਸ਼ਨ ‘ਤੇ ਖਰਚ ਕੀਤੇ ਜਾ ਰਹੇ ਹਨ। ਉਨਾਂ ਅਧਿਕਾਰੀਆਂ ਤੇ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਕਿ ਉਹ ਪਿੰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਮਿਆਰ ਬਣਾਉਣ। ਉਨਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਸਰਪੰਚ ਨੰਗਲ, ਧੰਨਾ ਰਾਮ ਸਰਪੰਚ ਤਲਵਾੜਾਂ ਗੁੱਜਰਾਂ, ਸੁਰਜ ਸਰਪੰਚ ਕੋਂਤਰਪੁਰ, ਕਿਸ਼ੋਰ ਸਰਪੰਚ ਗੰਦਰਾਂ, ਸੁਰਿੰਦਰ ਸਰਪੰਚ ਅੰਦੋਈ, ਮੋਹਨ ਲਾਲ ਮੋਹਨੀ ਸਰਪੰਚ ਚੱਕ ਨਰਾਨਿਆਂ, ਰਵਿੰਦਰ ਸਰਪੰਚ ਚੱਕ ਮਨਹਾਸਾਂ, ਮੁਨਿਸ਼ ਚੱਕ ਭਰਿਆਲ, ਦੇਸਰਾਜ, ਵਿੱਕੀ, ਸ਼ੁਸ਼ੀਲ, ਟਿੰਕੂ, ਜਸਬੀਰ, ਨਰਿੰਦਰ ਸ਼ਰਮਾ ਕਾਲਾ ਆਦਿ ਹਾਜ਼ਰ ਸਨ।












