ਪਾਜੀਟਿਵ ਮਰੀਜਾਂ ਦੀ ਪਹਿਚਾਣ, ਸਥਾਨ ਆਦਿ ਨੂੰ ਸੋਸਲ ਮੀਡੀਆ ਤੇ ਨਾ ਕੀਤਾ ਜਾਵੇ ਪਬਲਿਸ਼

ਪਠਾਨਕੋਟ(ਦ ਸਟੈਲਰ ਨਿਊਜ਼)। ਪੂਰੇ ਦੇਸ ਵਿੱਚ ਕਰੋਨਾ ਵਾਈਰਸ (ਕੋਵਿਡ-19)ਇੱਕ ਮਹਾਮਾਰੀ ਘੋਸਿਤ ਕੀਤੀ ਗਈ ਹੈ ਪਿਛਲੇ ਕਰੀਬ 60 ਦਿਨਾਂ ਵਿੱਚ ਜਿਲਾ ਪਠਾਨਕੋਟ ਦੀ ਜਨਤਾ ਨੇ ਵੀ ਕਾਫੀ ਸਹਿਯੋਗ ਕੀਤਾ, ਸਿਹਤ ਵਿਭਾਗ ਤੇ ਜਿਲ ਪ੍ਰਸਾਸਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ, ਪਰ ਦੇਖਣ ਵਿੱਚ ਆਇਆ ਹੈ ਕਿ ਲੋਕਾਂ ਵੱਲੋਂ ਸੋਸਲ ਮੀਡੀਆ (ਵੱਟਸ ਐਪ, ਫੇਸ ਬੁੱਕ) ਜਾਂ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਵੱਲੋਂ ਕਰੋਨਾ ਵਾਈਰਸ ਪਾਜੀਟਿਵ ਵਿਅਕਤੀ ਜਾਂ ਜਿਸ ਸਥਾਨ ਤੇ ਉਸ ਵਿਅਕਤੀ ਜਾਂ ਉਸ ਨਾਲ ਸਬੰਧਤ ਵਿਅਕਤੀਆਂ ਦਾ ਇਲਾਜ ਕੀਤਾ ਜਾਂਦਾ ਹੈ ਉਨਾਂ ਸਥਾਨਾਂ ਆਦਿ ਦੇ ਨਾਮ ਪਾਏ ਜਾਂਦੇ ਹਨ ਇਸ ਤੋਂ ਗੁਰੇਜ ਕੀਤਾ ਜਾਵੇ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਇਮਾਰਤ, ਸਥਾਨ ਆਦਿ ਦਾ ਨਾਮ ਸੋਸਲ ਮੀਡੀਆਂ ਆਦਿ ਤੇ ਨਹੀਂ ਪਾਏਗਾ ਕਿਉਕਿ ਇਸ ਤਰਾ ਨਾਲ ਉਸ ਇਮਾਰਤ, ਸਥਾਨ ਜਾਂ ਇੰਸਟੀਚਿਉਟ ਆਦਿ ਦੇ ਨਾਮ ਨਾਲ ਸਬੰਧਤ ਲੋਕ ਡਰ ਨਾਲ ਜੂੜ ਜਾਂਦੇ ਹਨ ਜਿਸ ਦਾ ਮਾਹੋਲ ਖਰਾਬ ਹੋਣ ਦਾ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਵੀ ਗੁਰੇਜ ਕੀਤਾ ਜਾਵੇ ਕਿ ਜੋ ਵਿਅਕਤੀ ਕਰੋਨਾ ਪਾਜੀਟਿਵ ਆਇਆ ਹੈ ਉਸ ਦੀ ਪਹਿਚਾਨ ਆਦਿ ਨਾ ਦਿੱਤੀ ਜਾਵੇ, ਕਿਉਕਿ ਭਾਵੇ ਉਹ ਵਿਅਕਤੀ ਠੀਕ ਹੋ ਜਾਂਦਾ ਹੈ ਪਰ ਕਿਸੇ ਹੱਦ ਤੱਕ ਲੋਕਾਂ ਵੱਲੋਂ ਉਹਨਾ ਲੋਕਾਂ ਤੋਂ ਦੂਰੀ ਬਣਾਉਂਣੀ ਸੁਰੂ ਕਰ ਦਿੱਤੀ ਜਾਂਦੀ ਹੈ।

ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਇਹ ਫਰਜ ਬਣਦਾ ਹੈ ਕਿ ਅਸੀਂ ਉਨਾਂ ਮਰੀਜਾਂ ਦਾ ਇਲਾਜ ਕਰੀਏ ਨਾ ਕਿ ਸਮਾਜ ਅੰਦਰ ਉਹਨਾਂ ਨੂੰ ਇੱਕ ਡਰ ਜਾਂ ਨਫਰਤ ਦੇ ਤੋਰ ਤੇ ਪਹਿਚਾਣ ਦਈਏ। ਉਨਾਂ ਉਪਰੋਕਤ ਵਰਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੋਸਲ ਮੀਡਿਆ ਆਦਿ ਤੇ ਹੋਰ ਪ੍ਰਚਾਰ ਸਮੱਗਰੀ ਚੋ ਕਿਸੇ ਵਿਅਕਤੀ ਨੂੰ ਨਾਮ, ਇਮਾਰਤ ਦਾ ਨਾਮ, ਸਥਾਨ ਦਾ ਨਾਮ ਆਦਿ ਕਾਰਨ ਅਗਰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਜਿਹੀ ਸਥਿਤੀ ਦੇ ਜਿਮੇਵਾਰ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here