ਮਿੱਲ ਪ੍ਰਬੰਧਕਾ ਵਲੋਂ ਪਿੰਡਾ ਦੇ ਮੋਹਤਵਰਾ ਨੂੰ ਚੁੱਪ ਰੱਖਣ ਲਈ ਮਿੱਠੀਆ ਗੋਲੀਆਂ ਤੇ ਸੀਵਰੇਜ ਪਾਉਣ ਦੇ ਦਿੱਤੇ ਜਾ ਰਹੇ ਹਨ ਦਿਲਾਸੇ: ਭਨੋਟ

ਗੜਸ਼ੰਕਰ (ਦ ਸਟੈਲਰ ਨਿਊਜ਼)। ਅੱਜ ਆਮ ਆਦਮੀ ਪਾਰਟੀ ਦੇ ਅਹੁਦੇਦਾਰਾ ਅਤੇ ਵਰਕਰਾ ਦੀ ਇੱਕ ਮੀਟਿੰਗ ਗੁਰਦਿਆਲ ਸਿੰਘ ਭਨੋਟ ਦੀ ਅਗਵਾਈ ਵਿੱਚ ਕੀਤੀ ਗਈ। ਗੁਰਦਿਆਲ ਭਨੋਟ ਨੇ ਸੰਬੋਧਨ ਕਰਦਿਆ ਕਿਹਾ ਕਿ ਸੈਲਾ ਖੁਰਦ ਇਲਾਕੇ ਦੇ ਵੱਖ ਵੱਖ ਪਿੰਡਾ ਦੇ ਲੋਕਾ ਨੂੰ ਕੁਆਟੰਮ ਪੇਪਰ ਦੇ ਕਾਰਣ ਆ ਰਹੀਆ ਮੁਸ਼ਕਲਾ ਸਬੰਧੀ ਮਿਲਿਆ ਗਿਆ ਅਤੇ ਪਿੰਡਾ ਦੇ ਲੋਕਾ ਨੇ ਦੱਸਿਆ ਕਿ ਸੈਲਾ ਖੁਰਦ ਦੀ ਮਿੱਲ ਨੇ ਲੋਕਾ ਨੂੰ ਰੁਜਗਾਰ ਘੱਟ ਅਤੇ ਪ੍ਰਦੂਸ਼ਣ ਜਿਆਦਾ ਵੰਡਿਆ ਹੈ ਇਸ ਮਿੱਲ ਨੇ ਪੰਜਾਬੀ ਨੋਜਵਾਨਾ ਨੂੰ ਰੁਜਗਾਰ ਘੱਟ ਯੂਪੀ ਬਿਹਾਰ ਦੇ ਪ੍ਰਦੇਸ਼ੀ ਲੋਕਾ ਨੂੰ ਰੁਜਗਾਰ ਦੇ ਰਹੀ ਹੈ ਸਾਬਕਾ ਐਮਸੀ ਸੋਮਨਾਥ ਬੰਗੜ ਗੜਸ਼ੰਕਰ ਨੇ ਦੱਸਿਆ ਜੇਕਰ ਸਾਡਾ ਪੰਜਾਬੀ ਨੋਜਵਾਨ ਮਿੱਲ ਚ ਨੋਕਰੀ ਮੰਗਦਾ ਹੈ ਤਾਂ ਉਸ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਆਪਣਾ ਰਜੀਊਮ ਦਿਉ ਅਸੀ ਲੋੜ ਅਨੁਸਾਰ ਤੁਹਾਨੂੰ ਬੁਲਾ ਲਵਾਗੇ ਪਰ ਮਹੀਨੇ ਸਾਲਾ ਬੀਤ ਜਾਣ ਦੇ ਬਾਵਜੂਦ ਵੀ ਪੰਜਾਬੀ ਨੋਜਵਾਨਾ ਨੂੰ ਨੋਕਰੀ ਨਹੀ ਦਿੱਤੀ ਜਾਦੀ।

Advertisements

ਬਲਵੀਰ ਸਿੰਘ ਬਿੱਲਾ ਨੇ ਦੱਸਿਆ ਕਿ ਮਿੱਲ ਦੀਆ ਚਿਮਨੀਆ ਚ ਨਿਕਲਣ ਵਾਲੀ ਸੁਆਹ ਪਸੂਆ ਦੇ ਚਾਰੇ ਤੇ ਡਿੱਗਣ ਕਾਰਣ ਪਸੂਆ ਨੂੰ ਵੀ ਭਿਆਨਕ ਬਿਮਾਰੀਆ ਲੱਗ ਰਹੀਆ ਹਨ। ਪਰਮਿੰਦਰ ਸਿੰਘ ਮਾਹਿਲਪੁਰੀ ਨੇ ਕਿਹਾ ਮਿੱਲ ਦੇ ਪ੍ਰਬੰਧਕਾ ਨੇ ਇਲਾਕੇ ਦਾ ਹਵਾ ਪਾਣੀ ਵੀ ਪੂਰੀ ਤਰਾ ਖਰਾਬ ਕਰ ਦਿੱਤਾ ਗਿਆ, ਜੋ ਪੀਣ ਦੇ ਕਾਬਲ ਨਹੀ ਰਿਹ।  ਪਿੰਡ ਮੁਗੋਵਾਲ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਿੱਲ ਦਾ ਜਿਹੜਾ ਗੰਦਾ ਪਾਣੀ ਜਿੰਮੀਦਾਰਾ ਨੂੰ ਫਸਲਾ ਦੇ ਲਗਾਉਣ ਲਈ ਦਿੱਤਾ ਜਾ ਰਿਹਾ, ਉਹ ਕਾਫੀ ਨੁਕਸਾਨ ਦਾਇਕ ਹੈ। ਮਨਪ੍ਰੀਤ ਰੋਕੀ ਮੋਲਾ ਨੇ ਕਿਹਾ ਸੈਲਾ ਖੁਰਦ ਇਲਾਕੇ ਦੇ ਬਹੁਤੇ ਜਿੰਮੀਦਾਰ ਆਪਣੀਆ ਫਸਲਾ ਸੈਲਾ ਖੁਰਦ ਦੀ ਮੰਡੀ ਚ ਵੇਚਦੇ ਹਨ ਅਤੇ ਆਪਣੇ ਖਾਣ ਲਈ ਕਣਕ ਚੱਬੇਵਾਲ ਜਾ ਗੜਸ਼ੰਕਰ ਦੀ ਮੰਡੀ ਚ ਖਰੀਦ ਦੇ ਹਨ ਕਿਉਕਿ ਜਿਹੜੀਆ ਫਸਲਾ ਨੂੰ ਮਿੱਲ ਦਾ ਪਾਣੀ ਲਗਦਾ ਹੈ, ਉਹ ਖਾਣ ਦੇ ਕਾਬਲ ਨਹੀ ਹੁੰਦੀਆ। ਮਿੱਲ ਦੇ ਪਾਣੀ ਨੇ ਤਾ ਖੇਤਾ ਦੀ ਮਿੱਟੀ ਵੀ ਪੂਰੀ ਤਰਾ ਬਰਬਾਦ ਕਰ ਦਿੱਤੀ ਹੈ। ਬੀਰ ਸਿੰਘ ਸਾਬਕਾ ਸਰਪੰਚ ਹਰਮਾ ਨੇ ਕਿਹਾ ਮਿੱਲ ਪ੍ਰਬੰਧਕਾ ਵਲੋ ਇਲਾਕੇ ਦੇ ਮੋਹਤਵਰਾ ਵਿਆਕਤੀਆ ਨੂੰ ਚੁੱਪ ਰੱਖਣ ਲਈ ਮਿੱਠੀਆ ਗੋਲੀਆ ਅਤੇ ਸੀਵਰੇਜ ਪਾਉਣ ਦੇ ਦਿਲਾਸੇ ਵੀ ਦਿੱਤੇ ਜਾਦੇ ਹੈ। ਸੰਜੀਵ ਰੋੜ ਮਜਾਰਾ ਨੇ ਕਿਹਾ ਆਉਣ ਵਾਲੇ ਦਿਨਾ ਚ ਇਲਾਕੇ ਦੇ ਲੋਕਾ ਨੂੰ ਨਾਲ ਲੈ ਕਿ ਮਿੱਲ ਪ੍ਰਬੰਧਕਾ ਵਿਰੁੱਧ ਤਿੱਖੇ ਸੰਘਰਸ਼ ਕੀਤੇ ਜਾਣਗੇ।

LEAVE A REPLY

Please enter your comment!
Please enter your name here