ਸ਼ੁਕਰਵਾਰ ਨੂੰ 25 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਪਾਜੀਟਿਵ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਸ਼ੁਕਰਵਾਰ ਨੂੰ 25 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ ਡਿਸਚਾਰਜ ਪਾਲਿਸੀ ਅਧੀਨ ਅੱਜ 10 ਲੋਕਾਂ ਨੂੰ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ਤੇ ਘਰਾਂ ਲਈ ਰਵਾਨਾਂ ਕੀਤਾ ਗਿਆ, ਅੱਜ ਕੂਲ 274 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿੱਚੋਂ 24 ਕਰੋਨਾ ਪਾਜੀਟਿਵ ਪਾਏ ਗਏ ਅਤੇ ਇੱਕ ਕਰੋਨਾ ਪਾਜੀਟਿਵ ਵਿਅਕਤੀ ਇੱਕ ਲੈਬ ਵੱਲੋਂ ਭੇਜਿਆ ਗਿਆ।  ਇਹ ਪ੍ਰਗਟਾਵਾ ਸੰਯਿਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨਾਂ ਕਿਹਾ ਕਿ ਪਿਛਲੇ ਕੂਝ ਦਿਨਾਂ ਤੋਂ ਜਿਸ ਤਰਾਂ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਅਸੀਂ ਲੋਕੀ ਗੰਭੀਰ ਨਹੀਂ ਹਾਂ ਅਤੇ ਅਸੀਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ।

Advertisements

ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਤੋਂ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਡੋਰ ਟੂ ਡੋਰ ਜਾਗਰੁਕ ਕੀਤਾ ਜਾ ਰਿਹਾ ਹੈ, ਉਨਾਂ ਕਿਹਾ ਕਿ ਅਗਰ ਕਰੋਨਾ ਪਾਜੀਟਿਵ ਕੇਸਾਂ ਦੇ ਗ੍ਰਾਫ ਨੂੰ ਡਾਊਨ ਕਰਨਾ ਹੈ ਤਾਂ ਹਰੇਕ ਵਿਅਕਤੀ ਨੂੰ ਜਾਗਰੁਕ ਹੋਣਾ ਪਵੇਗਾ ਅਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।
ਉਨਾਂ ਕਿਹਾ ਕਿ ਹੁਣ ਜਿਲਾ ਪਠਾਨਕੋਟ ਵਿੱਚ ਸੁਕਰਵਾਰ  ਨੂੰ ਕੂਲ 406 ਕੇਸ ਕਰੋਨਾ ਪਾਜੀਟਿਵ ਦੇ  ਹੋ ਗਏ ਹਨ ਜਿਨਾਂ ਵਿੱਚੋਂ 290 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨਾ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 104 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 12 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ ਜੋ 25 ਲੋਕ ਕਰੋਨਾ ਪਾਜੀਟਿਵ ਆਏ ਹਨ ਉਨਾਂ ਵਿੱਚੋਂ ਇੱਕ ਰੰਧਾਵਾ ਕਾਲੋਨੀ ਖਾਨਪੁਰ ਚੋਕ, ਤਿੰਨ ਬੈਂਕ ਕਰਮਚਾਰੀ, 3 ਫ੍ਰੈਂਡਜ ਕਾਲੋਨੀ, 1 ਇੰਦਰਾ ਕਾਲੋਨੀ, 1 ਪਿੰਡ ਖੋਬਾ, 1 ਸਿਵ ਨਗਰ , 1 ਆਰਮੀ ਹਸਪਤਾਲ ਅਤੇ 14 ਮਾਮਲੇ ਪ੍ਰੇਮ ਨਗਰ ਪਠਾਨਕੋਟ ਦੇ ਹਨ।

LEAVE A REPLY

Please enter your comment!
Please enter your name here