ਸੰਯਿਮ ਅਗਰਵਾਲ ਨੇ ਸੰਭਾਲਿਆ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਚਾਰਜ

ਪਠਾਨਕੋਟ  (ਦ ਸਟੈਲਰ ਨਿਊਜ਼)। ਅੱਜ ਬਾਅਦ ਦੁਪਿਹਰ ਸੰਯਿਮ ਅਗਰਵਾਲ ਨੇ ਬਤੋਰ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਚਾਰਜ ਸੰਭਾਲ ਲਿਆ। ਉਨਾਂ ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਪੰਜਾਬ ਪੁਲਿਸ ਵੱਲੋਂ ਗਾਰਡ ਆਫ ਆਨਰ ਕੀਤਾ ਗਿਆ। ਇਸ ਤੋਂ ਬਾਅਦ ਹੋਰ ਜਿਲਾ ਅਧਿਕਾਰੀਆਂ ਵੱਲੋਂ ਨਵਨਿਯੁਕਤ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਉਨਾਂ ਵੱਲੋਂ ਵੱਖ ਵੱਖ ਅਧਿਕਾਰੀਆਂ ਤੋਂ ਜਿਲਾ ਪਠਾਨਕੋਟ ਦੀ ਮੋਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।
 
ਜਿਕਰਯੋਗ ਹੈ ਕਿ ਸੰਯਿਮ ਅਗਰਵਾਲ 2012 ਆਈ.ਏ.ਐਸ. ਬੈਚ ਦੇ ਅਧਿਕਾਰੀ ਹਨ ਅਤੇ  ਪਠਾਨਕੋਟ ਤੋਂ ਪਹਿਲਾ ਉਹ ਸੀ.ਓ. ਸਮਾਟ ਸਿਟੀ ਲੁਧਿਆਣਾ ਅਤੇ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਲੁਧਿਆਣਾ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਨਾਂ ਵੱਲੋਂ 2012 ਚੋਂ ਪਹਿਲੀ ਪੋਸਟਿੰਗ ਐਸ.ਡੀ.ਐਮ. ਖੰਨਾ ਵਿਖੇ ਹੋਈ। ਇਸ ਤੋਂ ਇਲਾਵਾ ਉਹ ਐਸ.ਡੀ.ਐਮ. ਚਮਕੌਰ ਲੁਧਿਆਣਾ, ਏ.ਡੀ.ਸੀ. ਮਾਨਸਾ ਅਤੇ ਕਮਿਸ਼ਨਰ ਦੇ ਆਹੁੰਦੇ ਤੇ ਰਹਿੰਦਿਆਂ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
Àਨਾਂ ਦੱਸਿਆ ਕਿ ਲੁਧਿਆਣਾ ਵਿਖੇ ਰਹਿਣਦਿਆਂ ਉਨਾਂ ਵੱਲੋਂ ਕੋਵਿਡ-19 ਦੇ ਚਲਦਿਆਂ ਨੋਡਲ ਅਧਿਕਾਰੀ ਵੱਜੋਂ ਆਪਣੀ ਡਿਊਟੀ ਵੀ ਨਿਭਾ ਰਹੇ ਸਨ, ਉਨਾਂ ਕਿਹਾ ਕਿ ਅਜਿਹੀ ਘੜੀ ਵਿੱਚ ਬਹੁਤ ਕੂਝ ਸਿੱਖਣ ਨੂੰ ਮਿਲਿਆ ਜੋ ਜਿਲਾ ਪਠਾਨਕੋਟ ਵਿੱਚ ਕੰਮ ਕਰਦਿਆਂ ਕੰਮ ਆਵੇਗਾ। ਅੱਜ ਉਨਾਂ ਵੱਲੋਂ ਸਿਹਤ ਵਿਭਾਗ ਅਧਿਕਾਰੀਆਂ ਨਾਲ ਇੱਕ ਵਿਸ਼ੇਸ ਗੱਲਬਾਤ ਦੋਰਾਨ ਜਿਲ•ਾ ਪਠਾਨਕੋਟ ਵਿੱਚ ਕਰੋਨਾ ਵਾਈਰਸ ਦੀ ਮੋਜੂਦਾ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
 
ਜਿਕਰਯੋਗ ਹੈ ਕਿ ਅੱਜ ਤੋਂ ਪਹਿਲਾ ਜਿਲਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਰਹੇ ਸ. ਗੁਰਪ੍ਰੀਤ ਸਿੰਘ ਖਹਿਰਾ ਜਿਨ੍ਰਾਂ ਨੂੰ ਅੰਮ੍ਰਿਤਸਰ ਵਿਖੇ ਬਤੋਰ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ ਉਨਾਂ ਵੱਲੋਂ ਵੀ ਅੱਜ ਸਵੇਰੇ ਪਠਾਨਕੋਟ ਤੋਂ ਰਵਾਨਾ ਹੋ ਕੇ ਅੰਮ੍ਰਿਤਸਰ ਵਿਖੇ ਚਾਰਜ ਸੰਭਾਲ ਲਿਆ ਗਿਆ।

 

LEAVE A REPLY

Please enter your comment!
Please enter your name here