7 ਅਗਸਤ ਨੂੰ ਹੋਵੇਗੀ ਜਲੰਧਰ ਮੰਡਲ ਦਫ਼ਤਰ ਦੇ ਅਹਾਤੇ ਵਿੱਚ ਬਣੀ ਕੰਟੀਨ ਦੀ ਨਿਲਾਮੀ

ਜਲੰਧਰ (ਦ ਸਟੈਲਰ ਨਿਊਜ਼)। ਕਮਿਸ਼ਨਰ, ਜਲੰਧਰ ਮੰਡਲ ਦੇ ਦਫ਼ਤਰ ਦੇ ਅਹਾਤੇ ਵਿੱਚ ਬਣੀ ਕੰਟੀਨ (ਕੇਵਲ ਇੱਕ ਕਮਰਾ) ਦੀ ਨਿਲਾਮੀ ਮਿਤੀ 07.08.2020 ਨੂੰ ਕਮਿਸ਼ਨਰ ਜਲੰਧਰ ਦੀ ਅਦਾਲਤ ਦੇ ਕਮਰੇ ਦੇ ਬਾਹਰ 3.00 ਵਜੇ ਰੱਖੀ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰ ਬੋਲੀ ਦੇਣ ਵਾਲੇ ਨੂੰ 1000/- ਰੁਪਏ ਐਡਵਾਂਸ ਦਫ਼ਤਰ ਦੇ ਨਾਜ਼ਰ ਪਾਸ ਜਮਾਂ ਕਰਵਾਉਣੇ ਪੈਣਗੇ, ਜੋ ਬੋਲੀ ਦੇਣ ਉਪਰੰਤ ਵਾਪਸ ਕਰ ਦਿੱਤੇ ਜਾਣਗੇ।

Advertisements

ਨਿਲਾਮੀ ਦੀਆਂ ਸ਼ਰਤਾਂ ਮੌਕੇ ‘ਤੇ ਸੁਣਾਈਆਂ ਜਾਣਗੀਆਂ। ਜਿਸ ਵਿਅਕਤੀ ਦੇ ਨਾਮ ਆਖਰੀ ਬੋਲੀ ਹੋਵੇਗੀ ਉਸ ਨੂੰ ਠੇਕੇ ਦੀ ਕੁੱਲ ਬੋਲੀ ਦਾ 1/4 ਹਿੱਸਾ ਮੌਕੇ ‘ਤੇ ਜਮਾਂ ਕਰਵਾਉਣਾ ਪਵੇਗਾ। ਬਾਕੀ ਰਕਮ ਇੱਕ ਮਹੀਨੇ ਦੇ ਅੰਦਰ ਅੰਦਰ ਜਮਾਂ ਕਰਵਾਉਣੀ ਪਵੇਗੀ। ਨਿਲਾਮੀ ਪੱਕੀ ਕਰਨ ਦਾ ਅਧਿਕਾਰ ਕੇਵਲ ਕਮਿਸ਼ਨਰ ਜਲੰਧਰ ਡਵੀਜ਼ਨ ਪਾਸ ਹੈ ਅਤੇ ਇਸ ਬਾਰੇ ਜੋ ਵੀ ਫੈਸਲਾ ਹੋਵੇਗਾ ਉਹ  ਅੰਤਿਮ ਹੋਵੇਗਾ।

LEAVE A REPLY

Please enter your comment!
Please enter your name here