ਮੱਕੀ ਦੀ ਫ਼ਸਲ ‘ਤੇ ਫਾਲ ਆਰਮੀ ਦੇ ਹਮਲੇ ਸਬੰਧੀ ਕਿਸਾਨ ਤੁਰੰਤ ਸੂਚਿਤ ਕਰਨ : ਖੇਤੀਬਾੜੀ ਅਫ਼ਸਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲੇ ਦੇ ਬਲਾਕਾਂ ਵਿੱਚ ਮੱਕੀ ਦੀ ਫ਼ਸਲ ‘ਤੇ ਫਾਲ ਆਰਮੀ ਵਰਮ ਦੇ ਹਮਲੇ ਦੇ ਮੱਦੇਨਜ਼ਰ, ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਫਾਲ ਆਰਮੀ ਵਰਮ ਦਾ ਕਿਸੇ ਵੀ ਤਰਾਂ ਦਾ ਹਮਲਾ ਸਾਹਮਣੇ ਆਉਂਦਾ ਹੈ ਤਾਂ ਕਿਸਾਨ ਤੁਰੰਤ ਆਪਣੇ ਬਲਾਕ ਪੱਧਰ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਸੂਚਿਤ ਕਰਨ ਜਾਂ ਫਿਰ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਨੂੰ ਇਸ ਸਬੰਧੀ ਜਾਣੂ ਕਰਵਾਇਆ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਜ਼ਿਲੇ ਵਿੱਚ ਕਈ ਥਾਈਂ ਮੱਕੀ ਦੇ ਫ਼ਸਲ ‘ਤੇ ਫਾਲ ਆਰਮੀ ਵਰਮ ਦਾ ਹਮਲਾ ਦੇਖਿਆ ਗਿਆ ਹੈ ਜਿਸ ਸਬੰਧੀ ਕਿਸਾਨਾਂ ਨੂੰ ਚੌਕਸ ਹੋਣ ਦੀ ਲੋੜ ਹੈ। ਫਾਲ ਆਰਮੀ ਦੇ ਹਮਲੇ ਸਬੰਧੀ ਉਨਾਂ ਦੱਸਿਆ ਕਿ ਇਹ ਸੁੰਡੀਆਂ ਗੋਭ ਦੇ ਪੱਤੇ ਵਿੱਚ ਗੋਲ ਅਤੇ ਅੰਡਕਾਰ ਮੋਰੀਆਂ ਬਣਾ ਕੇ ਪੱਤਿਆਂ ਨੂੰ ਖੁਰਚ ਕੇ ਖਾ ਜਾਂਦੀਆਂ ਹਨ।

Advertisements

ਉਨਾਂ ਕਿਹਾ ਕਿ ਮੱਕੀ ਦੀ ਫ਼ਸਲ ‘ਤੇ ਇਸ ਕੀੜੇ ਦਾ ਹਮਲਾ ਨਜ਼ਰੀ ਪੈਣ ‘ਤੇ ਕਿਸਾਨ ਤੁਰੰਤ ਰੋਕਥਾਮ ਕਦਮ ਉਠਾਉਣ। ਉਨਾਂ ਦੱਸਿਆ ਕਿ ਇਸ ਕੀੜੇ ਦੀ ਰੋਕਥਾਮ ਲਈ 60 ਤੋਂ 80 ਮਿਲੀਲੀਟਰ ਕੋਰਾਜਨ 18.5 ਐਸ.ਸੀ (ਕਲੋਰਐਂਟਰਾਨਿਲਪਰੋਲ) ਜਾਂ 80 ਤੋਂ 100 ਗ੍ਰਾਮ ਮਿਲਾਇਜ ਫਾਇਲ ਐਸ.ਜੀ (ਐਮਾ ਮੈਕਟਿਨ ਬੈਂਜੋਏਟ) 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕੀਤਾ ਜਾਵੇ। ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦੀਆਂ ਫ਼ਸਲਾਂ ਨੂੰ ਇਸ ਕੀੜੇ ਦੇ ਹਮਲੇ ਤੋਂ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ ਅਤੇ ਕਿਸਾਨ ਫ਼ਸਲ ‘ਤੇ ਇਸ ਹਮਲੇ ਦੀ ਸੂਚਨਾ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਦੇਣ ਤਾਂ ਜੋ ਸਮੇਂ ਸਿਰ ਢੁਕਵੇਂ ਕਦਮ ਅਮਲ ਵਿੱਚ ਲਿਆਂਦੇ ਜਾ ਸਕਣ।

LEAVE A REPLY

Please enter your comment!
Please enter your name here