ਚਾਚਾ ਭਤੀਜਾ ਬਣ ਕੇ ਰਾਜ ਕਰ ਰਹੀਆਂ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਤੋਂ ਲਾਂਭੇ ਕੀਤਾ ਜਾਵੇਗਾ: ਜਸਵੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਹਲਕਾ ਹੁਸ਼ਿਆਰਪੁਰ ਦੀ ਮੀਟਿੰਗ ਹਲਕਾ ਪ੍ਰਧਾਨ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲਾ ਇੰਚਾਰਜ ਦਿਨੇਸ਼ ਕੁਮਾਰ ਪੱਪੂ ਦੇ ਗ੍ਰਹਿ ਵਿੱਚ ਹੋਈ। ਮੀਟਿੰਗ ਦੇ ਮੁੱਖ ਮਹਿਮਾਨ ਵਜੋਂ ਸੂਬਾ ਪ੍ਰਧਾਨ  ਮਾਣਯੋਗ ਸਰਦਾਰ ਜਸਵੀਰ ਸਿੰਘ ਗੜੀ ਜੀ ਪਹੁੰਚੇ ਅਤੇ ਵਿਸ਼ੇਸ਼ ਤੌਰ ਤੇ ਦਲਜੀਤ ਰਾਏ ਸਕੱਤਰ ਬਸਪਾ ਪੰਜਾਬ, ਜ਼ਿਲਾ ਪ੍ਰਧਾਨ ਇੰਜੀਨੀਅਰ ਮਹਿੰਦਰ ਸਿੰਘ ਸੰਧਰਾਂ, ਜੋਨ ਇੰਚਾਰਜ ਸਰਦਾਰ ਉਂਕਾਰ ਸਿੰਘ ਝੱਮਟ, ਜੋਨ ਇੰਚਾਰਜ ਸੁਖਦੇਵ ਸਿੰਘ ਬਿੱਟਾ, ਜੋਨ ਇੰਚਾਰਜ ਮਨਦੀਪ ਕਲਸੀ, ਐਡਵੋਕੇਟ ਰਣਜੀਤ ਕੁਮਾਰ ਬਾਮਸੇਫ, ਜ਼ਿਲਾ ਇੰਚਾਰਜ ਸਰਦਾਰ ਮਦਨ ਸਿੰਘ ਬੈਂਸ ਹਾਜ਼ਰ ਹੋਏ। ਇਸ ਮੌਕੇ ‘ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਪੂਰੀ ਤਰਾਂ ਫ਼ੇਲ ਸਾਬਤ ਹੋਈ ਹੈ।

Advertisements

ਸੂਬਾ ਪ੍ਰਧਾਨ ਜੀ ਨੇ ਕਿਹਾ ਕਿ ਬਸਪਾ ਦੋਆਬੇ ਦੇ ਨਾਲ ਨਾਲ ਹੁਣ ਮਾਝੇ ਤੇ ਮਾਲਵੇ ਵਿੱਚ ਵੀ ਪੂਰੀ ਤਰਾਂ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ ਅਤੇ ਬਸਪਾ ਪੰਜਾਬ ਵਿੱਚ ਆਉਣ ਵਾਲੀਆਂ ਕਾਰਪੋਰੇਸ਼ਨ ਚੌਣਾ ਵੀ ਮਜ਼ਬੂਤੀ ਨਾਲ ਲੜੇਗੀ। ਹਲਕਾ ਹੁਸ਼ਿਆਰਪੁਰ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਜ਼ੁੰਮੇਵਾਰੀਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਿੱਕੀ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਤਨਾਮ ਸਿੰਘ ਨੂੰ ਸ਼ਹਿਰੀ ਉਪ ਪ੍ਰਧਾਨ, ਜਤਿੰਦਰ ਕੁਮਾਰ ਜੋਨ ਨੰ: 1 ਦੇ ਇੰਚਾਰਜ, ਲਾਲ ਚੰਦ ਬਿੱਲਾ ਜੋਨ ਨੰ: 2 ਦੇ ਇੰਚਾਰਜ, ਰਕੇਸ਼ ਲਾਲ ਜੋਨ ਨੰ: 3 ਦੇ ਇੰਚਾਰਜ, ਬਲਵੰਤ ਸੋਨੂੰ ਜੋਨ ਨੰ: 4 ਦੇ ਇੰਚਾਰਜ ਅਤੇ ਗੁਰਵਿੰਦਰ ਸਿੰਘ ਪ੍ਰਧਾਨ ਵਾਰਡ ਨੰ: 42, ਪੂਨਮ ਕੌਰ ਪ੍ਰਧਾਨ ਲੇਡੀਜ਼ ਵਿੰਗ ਵਾਰਡ ਨੰ: 42 ਲਾਏ ਗਏ। ਬਸਪਾ ਪ੍ਰਧਾਨ ਪੰਜਾਬ ਨੇ ਕਿਹਾ ਕਿ ਜੋ ਸਰਕਾਰਾਂ ਪੰਜਾਬ ਵਿੱਚ ਚਾਚਾ ਭਤੀਜਾ ਬਣ ਕਿ ਰਾਜ ਕਰ ਰਹੀਆਂ ਹਨ ਉਨਾਂ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਤੋਂ ਲਾਂਭੇ ਕੀਤਾ ਜਾਵੇਗਾ।

ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਮੌਕਾ ਬਸਪਾ ਨੂੰ ਦੇਣ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ। ਸਮੀਖਿਆ ਮੀਟਿੰਗ ਨੇ ਦੇਖਦੇ ਹੀ ਦੇਖਦੇ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ‘ਤੇ ਦਰਸ਼ਨ ਲੱਧੜ ਜ਼ਿਲਾ ਕੈਸ਼ੀਅਰ, ਰਣਜੀਤ ਕੁਮਾਰ ਬੱਬਲੂ ਹਲਕਾ ਵਾਈਸ ਪ੍ਰਧਾਨ, ਹਰਜੀਤ ਲਾਡੀ ਸਿਟੀ ਪ੍ਰਧਾਨ, ਬਲਵੰਤ ਸੋਨੂੰ, ਬਿੱਲਾ ਰਹੀਮਪੁਰ, ਹਰਪਿੰਦਰ ਨਸਰਾਲਾ, ਬੱਬੂ ਨਸਰਾਲਾ, ਸੰਜੀਵ ਲਾਡੀ, ਬਲਜੀਤ ਅਟੱਲਗੜ, ਵਿਜੈ ਖ਼ਾਨਪੁਰੀ, ਕੁਲਜੀਤ ਭਟੋਆ, ਲਖਵਿੰਦਰ ਸਿੰਘ ਬੈਂਸ ਪਿੱਪਲਾਂਵਾਲਾ, ਨਰੇਸ਼ ਕੁਮਾਰ ਡਾਡਾ, ਸਾਗਰ ਡਾਡਾ, ਸਾਬੀ ਡਾਡਾ, ਰੁਪਿੰਦਰ ਸਿੰਘ ਸੁਭਾਸ਼ ਨਗਰ, ਵਿਜੈ ਕੁਮਾਰ ਸਕੱਤਰ ਵਿਧਾਨ ਸਭਾ, ਗਿਆਨ ਚੰਦ ਨਾਰਾ, ਕਮਲਜੀਤ, ਰਕੇਸ਼ ਕੁਮਾਰ, ਰਾਜਪਾਲ, ਰੰਧਾਵਾ ਸਿੰਘ, ਨਸੀਬ ਚੰਦ, ਸ਼ਮਸ਼ੇਰ ਸਿੰਘ ਸ਼ੇਰੀ, ਗੁਰਮੇਲ ਸਿੰਘ ਤਾਰੀ, ਚਮਨ ਲਾਲ, ਗੁਰਮੀਤ ਸਿੰਘ ਤੇ ਹੋਰ ਬਸਪਾ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here